ਮੁੰਬਈ- ਰਾਮ ਮੰਦਰ ਦੀ ‘ਪ੍ਰਾਣ ਪ੍ਰਤਿਸ਼ਠਾ’ ਦੀ ਰਸਮ ਨੂੰ ਲੈ ਕੇ ਵਿਰੋਧੀ ਧਿਰ ਨੇ ਸ਼ਨੀਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲੇ ਕੀਤੇ। ਇਸ ਸੰਦਰਭ ਵਿੱਚ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਮੁਖੀ ਊਧਵ ਠਾਕਰੇ ਨੇ ਮੰਗ ਕੀਤੀ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੀ ‘ਪ੍ਰਾਣ ਪ੍ਰਤਿਸ਼ਠਾ’ ਦੀ ਰਸਮ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਿਭਾਉਣ ਕਿਉਂਕਿ ਇਹ ‘ਰਾਸ਼ਟਰੀ ਮਾਣ ਅਤੇ ਦੇਸ਼ ਦੇ ਸਵੈਮਾਣ’ ਦਾ ਮਾਮਲਾ ਹੈ।
ਠਾਕਰੇ ਨੇ ਕਿਹਾ ਕਿ ਉਹ ਮੁਰਮੂ ਨੂੰ ਨਾਸਿਕ ਦੇ ਕਾਲਾਰਾਮ ਮੰਦਰ ਲਈ ਵੀ ਸੱਦਾ ਦੇਣਗੇ। ਉਹ ਖੁੱਦ ‘ਪ੍ਰਾਣ ਪ੍ਰਤਿਸ਼ਠਾ’ ਦੀ ਰਸਮ ਵਾਲੇ ਦਿਨ 22 ਜਨਵਰੀ ਨੂੰ ਅਯੁੱਧਿਆ ਜਾਣਗੇ। ਠਾਕਰੇ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਉਸ ਦਿਨ ਆਪਣੀ ਪਾਰਟੀ ਦੇ ਨੇਤਾਵਾਂ ਅਤੇ ਅਹੁਦੇਦਾਰਾਂ ਨਾਲ ਨਾਸਿਕ ਦੇ ਕਾਲਾਰਾਮ ਮੰਦਰ ਦਾ ਦੌਰਾ ਕਰਨਗੇ ਅਤੇ ਗੋਦਾਵਰੀ ਨਦੀ ਦੇ ਕੰਢੇ ‘ਮਹਾਂ ਆਰਤੀ’ ਕਰਨਗੇ।
ਮੋਦੀ ਲਈ ਮਹਿੰਗਾ ਸਾਬਤ ਹੋਵੇਗਾ ਸ਼ਰਧਾਂਜਲੀ ਸਮਾਰੋਹ : ਮਣੀ ਸ਼ੰਕਰ
4 ਸ਼ੰਕਰਾਚਾਰੀਆਂ ਵੱਲੋਂ ਅਯੁੱਧਿਆ ’ਚ ਰਾਮ ਲੱਲਾ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ’ਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਦਾ ਹਵਾਲਾ ਦਿੰਦੇ ਹੋਏ ਕਾਂਗਰਸੀ ਨੇਤਾ ਮਣੀ ਸ਼ੰਕਰ ਅਈਅਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਤੌਰ ਤੌਰ ’ਤੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਆਯੋਜਿਤ ਕਰਨ' ਦੀ ਕੋਸ਼ਿਸ਼ ਮਹਿੰਗੀ ਸਾਬਤ ਹੋਵੇਗੀ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪਤਾ ਲਾਉਣ ਦੀ ਸ਼ੁਰੂਆਤ ਹੈ ਕਿ ‘ਅਸਲੀ ਹਿੰਦੂ' ਕੌਣ ਹੈ, ਜੋ ‘ਹਿੰਦੂਵਾਦ’ ਅਤੇ ‘ਹਿੰਦੂਤਵ’ ਵਿੱਚ ਫਰਕ ਜਾਣਦਾ ਹੈ। ਅਈਅਰ ਨੇ ਕੇਰਲ ਲਿਟਰੇਚਰ ਫੈਸਟੀਵਲ (ਕੇ. ਐੱਲ. ਐੱਫ.) ਦੇ ਸੱਤਵੇਂ ਐਡੀਸ਼ਨ ’ਚ ਕਿਹਾ ਕਿ ਮੋਦੀ ਵੱਲੋਂ ਇਸ ਸਮਾਗਮ ’ਚ ਨਿੱਜੀ ਤੌਰ ’ਤੇ ਸ਼ਾਮਲ ਹੋਣਾ ਅਤੇ ਧਾਰਮਿਕ ਸਮਾਰੋਹ ਦਾ ਆਯੋਜਨ ਕਰਨਾ ਚਾਰ ਮਾਨਤਾ ਪ੍ਰਾਪਤ ਸ਼ੰਕਰਾਚਾਰੀਆ ਨੂੰ ਅਪ੍ਰਵਾਨ ਕਰਨ ਦੇ ਬਰਾਬਰ ਹੈ। ਇਹ ਬਾਜ਼ੀ ਉਨ੍ਹਾਂ ’ਤੇ ਭਾਰੀ ਪੈਣ ਵਾਲੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਯੁੱਧਿਆ : 50 ਤਰ੍ਹਾਂ ਦੇ ਭੋਜਨਾਂ ਦਾ ਸੁਆਦ ਚਖਣਗੇ ਸ਼ਰਧਾਲੂ, ਹਰ ਸੂਬੇ ਦੇ ਖ਼ਾਸ ਭੋਜਨ ਨੂੰ ਮਿਲੇਗੀ ਮੈਨਿਊ 'ਚ ਜਗ੍ਹਾ
NEXT STORY