ਮੁੰਬਈ — ਸ਼ਿਵ ਸੇਨਾ ਮੁਖੀ ਉਧਵ ਠਾਕਰੇ ਨੇ ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ। ਠਾਕਰੇ ਨੇ ਸ਼ਿਵਾਜੀ ਮਹਾਰਾਜ ਨੂੰ ਨਮਸਕਾਰ ਕਰਦੇ ਹੋਏ ਮਰਾਠੀ ਭਾਸ਼ਾ 'ਚ ਸਹੁੰ ਚੁੱਕੀ। ਮਹਾਰਾਸ਼ਟਰ ਵਿਧਾਨ ਸਭਾ ਚੋਣ ਦੇ ਨਤੀਜੇ 24 ਅਕਤੂਬਰ ਨੂੰ ਐਲਾਨ ਹੋਣ ਦੇ ਇਕ ਮਹੀਨੇ ਬਾਅਦ 59 ਸਾਲਾ ਠਾਕਰੇ ਨੇ ਸੀ.ਐੱਮ. ਅਹੁਦੇ ਦੀ ਸਹੁੰ ਚੁੱਕੀ। ਮੁੰਬਈ ਦੇ ਸ਼ਿਵਾਜੀ ਪਾਰਕ 'ਚ ਸਹੁੰ ਚੁੱਕ ਸਮਾਗਮ 'ਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਉਨ੍ਹਾਂ ਨੂੰ ਅਹੁਦਾ ਅਤੇ ਗੋਪਨੀਅਤਾ ਦੀ ਸਹੁੰ ਚੁੱਕਾਈ। ਉਧਵ ਠਾਕਰੇ ਤੋਂ ਬਾਅਦ ਸ਼ਿਵ ਸੇਨਾ ਨੇਤਾ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ ਨੂੰ ਮੰਤਰੀ ਅਹੁਦੇ ਦੀ ਸਹੁੰ ਚੁੱਕਾਈ ਗਈ ਹੈ। ਇਸ ਤੋ ਬਾਅਦ ਐੱਨ.ਸੀ.ਪੀ. ਕੋਟੇ ਤੋਂ ਵਿਧਾਇਕ ਦਲ ਦੇ ਨੇਤਾ ਜਯੰਤ ਪਾਟਿਲ ਅਤੇ ਛਗਨ ਭੁਜਬਲ ਨੂੰ ਸਹੁੰ ਚੁੱਕਾਈ ਗਈ। ਕਾਂਗਰਸ ਦੇ ਕੋਟੇ ਤੋਂ ਬਾਲਾ ਸਾਹਿਬ ਥੋਰਾਟ ਨੂੰ ਸਹੁੰ ਚੁੱਕਾਈ ਗਈ। ਥੋਰਾਟ ਮਹਾਰਾਸ਼ਟਰ ਵਿਧਾਨ ਸਭਾ ਦੇ ਸਭ ਤੋਂ ਸੀਨੀਅਰ ਨੇਤਾਵਾਂ ਚੋਂ ਇਕ ਹਨ ਅਤੇ ਸੂਬਾ ਕਾਂਗਰ ਦੇ ਪ੍ਰਧਾਨ ਹਨ।
ਮੰਚ ਤੇ ਉਧਵ ਠਾਕਰੇ ਦੇ ਚਚੇਰੇ ਭਰਾ ਰਾਜ ਠਾਕਰੇ ਸਣੇ ਕਈ ਕਾਂਗਰਸ ਸ਼ਾਸਤ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਐੱਨ.ਸੀ.ਪੀ. ਨੇਤਾ ਅਜੀਤ ਪਵਾਰ ਸਣੇ ਕਈ ਰਾਜ ਨੇਤਾ ਪਹੁੰਚੇ ਹਨ। ਉਧਵ ਠਾਕਰੇ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਕੇ ਠਾਕਰੇ ਪਰਿਵਾਰ ਦੇ ਸੀ.ਐੱਮ. ਬਣਨ ਵਾਲੇ ਪਹਿਲੇ ਰਾਜਨੇਤਾ ਬਣ ਗਏ ਹਨ। ਸਹੁੰ ਚੁੱਕ ਸਮਾਗਮ ਨੂੰ ਦੇਖਣ ਹਜ਼ਾਰਾਂ ਦਰਸ਼ਕ ਇਕੱਠੇ ਹੋਏ ਹਨ। ਸੁਰੱਖਿਆ ਵਿਵਸਥਾ ਬਣਾਏ ਰੱਖਣ ਲਈ 2 ਹਜ਼ਾਰ ਤੋਂ ਜ਼ਿਆਦਾ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਵਿੱਤ ਮੰਤਰੀ ਦੇ ਰਹੀ ਸੀ ਭਾਸ਼ਣ ਇਨ੍ਹਾਂ ਮੰਤਰੀਆਂ ਨੂੰ ਆਈ ਗੂੜ੍ਹੀ ਨੀਂਦ, ਖੂਬ ਹੋਏ ਟਵੀਟ
NEXT STORY