ਉਜੈਨ— ਗੁਜਰਾਤ ਦੇ ਯੁਵਾ ਆਗੂ ਹਾਰਦਿਕ ਪਟੇਲ 'ਤੇ ਮੱਧ ਪ੍ਰਦੇਸ਼ ਦੇ ਉਜੈਨ 'ਚ ਸਿਆਹੀ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਉਜੈਨ 'ਚ ਇਕ ਵਿਅਕਤੀ ਨੇ ਪਾਟੀਦਾਰ ਅੰਦਲੋਨ ਦੇ ਆਗੂ ਹਾਰਦਿਕ ਪਟੇਲ 'ਤੇ ਅਚਾਨਕ ਸਿਆਹੀ ਸੁੱਟ ਦਿੱਤੀ।
ਇਹ ਘਟਨਾ ਉਜੈਨ 'ਚ ਇੰਦੌਰ ਰੋਡ ਸਥਿਤ ਮੇਘਦੂਤ ਹੋਟਲ 'ਚ ਘਟੀ, ਜਿਥੇ ਕਰੀਬ 9 ਵਜੇ ਹਾਰਦਿਕ ਦੇ ਸਵਾਗਤ ਦੌਰਾਨ ਸਿਆਹੀ ਸੁੱਟੀ ਗਈ। ਸਿਆਹੀ ਸੁੱਟਣ ਵਾਲੇ ਵਿਅਕਤੀ ਦਾ ਨਾਂ ਮਿਲਿੰਦ ਗੁੱਜਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸਿਆਹੀ ਸੁੱਟਣ ਵਾਲਾ ਤੇਜ਼ ਰੋਲਾ ਪਾ ਰਿਹਾ ਸੀ ਕਿ ਹਾਰਦਿਕ ਪਟੇਲ ਨੂੰ ਮੱਧ ਪ੍ਰਦੇਸ਼ 'ਚ ਪ੍ਰਵੇਸ਼ ਕਰਨ ਨਹੀਂ ਦਿੱਤਾ ਜਾਵੇਗਾ। ਇਹ ਘਟਨਾ ਇੰਨੀ ਤੇਜ਼ੀ ਨਾਲ ਘਟੀ ਕਿ ਹਾਰਦਿਕ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਸਿਆਹੀ ਸੁੱਟਣ ਵਾਲੇ ਨੂੰ ਉਥੇ ਮੌਜੂਦ ਲੋਕਾਂ ਨੇ ਫੜ੍ਹ ਲਿਆ ਅਤੇ ਉਸ ਦੀ ਜੰਮ ਕੇ ਕੁੱਟ ਮਾਰ ਕੀਤੀ ਹਾਲਾਂਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਦੱਸ ਦਈਏ ਕਿ ਹਾਰਦਿਕ ਪਟੇਲ ਮੱਧ ਪ੍ਰਦੇਸ਼ ਦੇ ਸਾਗਰ ਜਿਲੇ 'ਚ ਹੋਣ ਵਾਲੇ ਕਿਸਾਨ ਸੰਮੇਲਨ 'ਚ ਹਿੱਸਾ ਲੈਣ ਲਈ ਉਥੇ ਪਹੁੰਚੇ। ਇਸ ਸੰਮੇਲਨ 'ਚ ਉਨ੍ਹਾ ਤੋਂ ਇਲਾਵਾ ਗੁਜਰਾਤ ਦੇ ਕਾਂਗਰਸ ਵਿਧਾਇਕ ਅਤੇ ਓ. ਬੀ. ਸੀ. ਆਗੂ ਅਲਪੇਸ਼ ਠਾਕੁਰ ਅਤੇ ਗੁਜਰਾਤ ਦੇ ਆਜ਼ਾਦ ਵਿਧਾਇਕ ਮੇਵਾਣੀ ਵੀ ਸ਼ਾਮਲ ਹੋਏ।
ਸ੍ਰੀ ਹਰਿਮੰਦਰ ਸਾਹਿਬ ਸਮੇਤ ਸਾਰੇ ਗੁਰਦੁਆਰਿਆਂ 'ਚ ਲੰਗਰ ਤੋਂ ਹਟਾਈ ਜਾਵੇ GST : ਅਖਿਲੇਸ਼
NEXT STORY