ਊਨਾ- ਕੇਂਦਰ ਸਰਕਾਰ ਸੂਬੇ ਨੂੰ ਆਰਥਿਕ ਮਦਦ ਦੇ ਰਹੀ ਹੈ ਪਰ ਸੂਬੇ ਦੇ ਨੇਤਾ ਕੇਂਦਰ ਦਾ ਧੰਨਵਾਦ ਕਰਨ ਦੀ ਬਜਾਏ ਸਿਆਸਤ ਕਰ ਰਹੇ ਹਨ। ਅਜਿਹੀ ਦੁਖ ਦੀ ਘੜੀ 'ਚ ਇਸਤੋਂ ਘਟੀਆ ਰਾਜਨੀਤੀ ਨਹੀਂ ਹੋ ਸਕਦੀ। ਮੁੱਖ ਮੰਤਰੀ ਦੁਆਰਾ ਕੇਂਦਰ ਤੋਂ ਹੁਣ ਤਕ ਮਦਦ ਨਾ ਮਿਲਣ ਦੇ ਬਿਆਨ 'ਤੇ ਪੁੱਛੇ ਗਏ ਸਵਾਲ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਹ ਟਿੱਪਣੀ ਕੀਤੀ।
ਕੇਂਦਰੀ ਮੰਤਰੀ ਸੋਮਵਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਪਹੁੰਚੇ ਸਨ ਅਤੇ ਹੜ੍ਹ ਨਾਲ ਨੁਕਸਾਨੇ ਗਏ ਘਾਲੁਵਾਲ-ਝਲੇੜਾ ਪੁਲ ਦੇ ਨਿਰੀਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਨਰਿੰਦਰ ਮੋਦੀ ਅਤੇ 'ਇੰਡੀਆ' ਵਿਚਾਲੇ ਲੜਾਈ ਹੈ, ਦੱਸਣ ਦੀ ਲੋੜ ਨਹੀਂ ਕਿ ਕੌਣ ਜਿੱਤੇਗਾ : ਰਾਹੁਲ ਗਾਂਧੀ
NEXT STORY