ਸੁਲਤਾਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਬਲਦੀਰਾਏ ਥਾਣਾ ਖੇਤਰ 'ਚ ਕਲਯੁੱਗੀ ਚਾਚਾ ਨੇ ਸ਼ੁੱਕਰਵਾਰ ਸਵੇਰੇ ਭਤੀਜੇ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਘਟਨਾ ਬਲਦੀਰਾਏ ਥਾਣਾ ਖੇਤਰ ਦੇ ਗੌਰਾ ਬਾਰਾ ਮਊ ਪਿੰਡ ਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਰਹਿਣ ਵਾਲੇ ਬੱਬਨ ਉਰਫ਼ ਗੋਲਈ ਪਾਸੀ ਦੇ 12 ਸਾਲਾ ਪੁੱਤਰ ਸ਼ਿਵਾ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਗਿਆ, ਉਹ 6ਵੀਂ ਜਮਾਤ ਦਾ ਵਿਦਿਆਰਥੀ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ਦੀ ਸੂਚਨਾ 'ਤੇ ਪੁਲਸ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਬੱਚੇ ਦੇ ਮੂੰਹ ਅਤੇ ਗਲੇ 'ਤੇ ਕਾਲਾ ਨਿਸ਼ਾਨ ਮਿਲਿਆ ਹੈ, ਉਸ ਦੇ ਪੈਰ ਦੇ ਅੰਗੂਠੇ 'ਚ ਕੱਟੇ ਦੇ ਨਿਸ਼ਾਨ ਅਤੇ ਹੱਥ 'ਚ ਵੀ ਸੱਟ ਦਾ ਨਿਸ਼ਾਨ ਮਿਲਿਆ ਹੈ।
ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਕਾਨੂੰਨੀ ਕਾਰਵਾਈ 'ਚ ਜੁਟ ਗਈ ਹੈ। ਥਾਣਾ ਮੁਖੀ ਅਮਰੇਂਦਰ ਬਹਾਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਲਗਭਗ 10.30 ਵਜੇ ਸੋਨੂੰ ਨਾਮੀ ਚਾਚਾ ਨੇ ਆਪਣੇ ਭਤੀਜੇ ਸ਼ਿਵਾ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਪ੍ਰੇਮ ਪ੍ਰਸੰਗ ਕਾਰਨ ਹੋਇਆ ਹੈ। ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰ ਮ੍ਰਿਤਕ ਦੀ ਮਾਂ ਅਤੇ ਚਾਚਾ ਵਿਚਾਲੇ ਨਾਜਾਇਜ਼ ਸੰਬੰਧ ਦੀ ਗੱਲ ਸਾਹਮਣੇ ਆ ਰਹੀ ਹੈ ਅਤੇ ਇਸ ਗੱਲ ਦੀ ਜਾਣਕਾਰੀ ਬੱਚੇ ਨੂੰ ਹੋ ਗਈ ਸੀ। ਫਿਲਹਾਲ ਚਾਚਾ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਸੁਪਰਡੈਂਟ ਸੋਮੇਨ ਬਰਮਾ ਨੇ ਦੱਸਿਆ ਕਿ ਪ੍ਰੇਮ ਪ੍ਰਸੰਗ ਕਾਰਨ ਕਤਲ ਹੋਇਆ ਹੈ। ਦੋਸ਼ੀ ਹਿਰਾਸਤ 'ਚ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
2019 ਦੇ ਨਤੀਜਿਆਂ ਨੂੰ ਹਰਿਆਣਾ 'ਚ ਦੁਹਰਾਵੇਗੀ ਭਾਜਪਾ, ਪੰਜਾਬ 'ਚ ਵੀ ਖਿੜੇਗਾ ਕਮਲ: ਸੁਨੀਤਾ ਦੁੱਗਲ
NEXT STORY