ਮੁਜਫੱਰਨਗਰ— ਉਤਰ ਪ੍ਰਦੇਸ਼ 'ਚ ਅਪਰਾਧ ਵਧਦਾ ਹੀ ਜਾ ਰਿਹਾ ਹੈ। ਆਏ ਦਿਨ ਬੇਖੌਫ ਬਦਮਾਸ਼ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਮੁਜਫੱਰਨਗਰ ਜ਼ਿਲੇ ਦਾ ਹੈ। ਜਿੱਥੇ 5 ਵਿਅਕਤੀਆਂ ਨੇ ਦਲਿਤ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਜਿਸ ਦੇ ਚੱਲਦੇ ਪੁਲਸ ਨੇ 5 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ।
ਜਾਣਕਾਰੀ ਮੁਤਾਬਕ ਤਿਤਾਵੀ ਥਾਣਾ ਖੇਤਰ ਦੇ ਪਿੰਡ ਬਘਰਾ ਵਾਸੀ 22 ਸਾਲਾਂ ਅੰਕਿਤ ਪੁੱਤਰ ਮੁਰਾਦਪੁਰ ਦੇ ਇਕ ਕੋਲਹੂ 'ਤੇ ਕੰਮ ਕਰਦਾ ਸੀ। ਬੀਤੇ ਦਿਨੀਂ ਉਹ ਅਚਾਨਕ ਲਾਪਤਾ ਹੋ ਗਿਆ। ਵਿਅਕਤੀ ਦੇ ਪਰਿਵਾਰਕ ਮੈਬਰਾਂ ਨੇ ਉਸ ਦੀ ਬਹੁਤ ਤਲਾਸ਼ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। ਪਿੰਡ ਵਾਸੀਆਂ ਨੇ ਐਤਵਾਰ ਸਵੇਰੇ ਉਸ ਨੂੰ ਤਿਤਾਵੀ ਖੇਤਰ ਦੇ ਪਿੰਡ ਮੁਰਾਦਪੁਰਾ ਦੇ ਜੰਗਲ 'ਚ ਉਸ ਨੂੰ ਜ਼ਖਮੀ ਅਵਸਥਾ 'ਚ ਦੇਖਿਆ। ਉਦੋਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਜਿਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ 5 ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਹੈ।
ਕਾਂਗਰਸ-ਐੱਨ. ਸੀ. ਪੀ. ਮਹਾਰਾਸ਼ਟਰ 'ਚ ਸਮਝੌਤੇ ਲਈ ਸਿਧਾਂਤਕ ਪੱਖੋਂ ਸਹਿਮਤ
NEXT STORY