ਬਿਹਾਰ- ਬਿਹਾਰ ਦੇ ਸਾਰਨ ਜ਼ਿਲ੍ਹੇ ਚ ਇਕ ਟਰੱਕ ਬੇਕਾਬੂ ਹੋ ਕੇ ਇਕ ਘਰ 'ਚ ਵੜ ਗਿਆ, ਜਿਸ ਕਾਰਨ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਉਸਦਾ ਪਤੀ ਗੰਭੀਰ ਜ਼ਖਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਵੀਰਵਾਰ ਰਾਤ ਦੀ ਹੈ।
ਘਰ ਦੇ ਅੰਦਰ ਸੁੱਤੀ ਪਈ ਔਰਤ ਦੀ ਮੌਤ
ਜਾਣਕਾਰੀ ਮੁਤਾਬਕ ਇਹ ਮਾਮਲਾ ਜ਼ਿਲ੍ਹੇ ਦੇ ਕੇਡੇਰਨੀ-ਦਿਘਵਾੜਾ ਮੁੱਖ ਸੜਕ 'ਤੇ ਸਥਿਤ ਮਟੀਹਾਨ ਗੰਗਾਜਲ ਪਿੰਡ ਨਾਲ ਸਬੰਧਤ ਹੈ। ਮ੍ਰਿਤਕਾ ਦੀ ਪਛਾਣ ਮੀਨਾ ਦੇਵੀ (57) ਵਜੋਂ ਹੋਈ ਹੈ, ਜੋ ਕਿ ਗੰਗਾਜਲ ਪਿੰਡ ਦੇ ਵਸਨੀਕ ਸੁਰੇਸ਼ ਸਾਹ ਦੀ ਪਤਨੀ ਸੀ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਦੇਰ ਰਾਤ ਨੂੰ ਇਕ 16 ਪਹੀਆਂ ਵਾਲਾ ਟਰੱਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਮੁੱਖ ਸੜਕ ਤੋਂ ਲਗਭਗ 20 ਫੁੱਟ ਦੂਰ ਸਥਿਤ ਇਕ ਘਰ 'ਚ ਵੜ ਗਿਆ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਪਿੰਡ ਦੇ ਲੋਕਾਂ ਦੀ ਭੀੜ ਮੌਕੇ 'ਤੇ ਇਕੱਠੀ ਹੋ ਗਈ। ਇਸ ਹਾਦਸੇ ਵਿਚ ਘਰ ਦੇ ਅੰਦਰ ਸੁੱਤੀ ਪਈ ਔਰਤ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਸਥਾਨਕ ਲੋਕਾਂ ਨੇ ਤੁਰੰਤ ਸਦਰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਟਰੱਕ ਨੂੰ ਵੀ ਜ਼ਬਤ ਕਰ ਲਿਆ ਹੈ। ਸਥਾਨਕ ਲੋਕਾਂ ਅਨੁਸਾਰ ਡਰਾਈਵਰ ਸ਼ਰਾਬੀ ਸੀ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ 'ਚ ਚੀਕ-ਚਿਹਾੜਾ ਪੈ ਗਿਆ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਮੀਨਾ ਦੇਵੀ ਦੇ ਪੁੱਤਰ ਦਾ ਵਿਆਹ ਮਈ ਮਹੀਨੇ ਵਿਚ ਹੋਣਾ ਸੀ।
ਕੇਂਦਰ ਸਰਕਾਰ ਦੇ ਫੇਰਬਦਲ ਅਧੀਨ ਅਰਵਿੰਦ ਸ਼੍ਰੀਵਾਸਤਵ ਨੂੰ ਮਾਲੀਆ ਸਕੱਤਰ ਕੀਤਾ ਗਿਆ ਨਿਯੁਕਤ
NEXT STORY