ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਦੇ ਚੀਫ ਜਸਟਿਸ (ਸੀ. ਜੇ. ਆਈ.) ਸੂਰਿਆਕਾਂਤ ਨੇ ਕੁਝ ਬੇਰੁਜ਼ਗਾਰ ਨੌਜਵਾਨਾਂ ਦੀ ਤੁਲਨਾ ‘ਕਾਕਰੋਚਾਂ’ ਨਾਲ ਕਰਦੇ ਹੋਏ ਕਿਹਾ ਹੈ ਕਿ ਉਹ ਕੁਝ ਸਮੇਂ ਬਾਅਦ ਮੀਡੀਆ, ਸੋਸ਼ਲ ਮੀਡੀਆ ਤੇ ਆਰ. ਟੀ. ਆਈ. ਕਾਰਕੁੰਨ ਬਣ ਕੇ ਸਿਸਟਮ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ। ਚੀਫ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਇਮਲਿਆ ਬਾਗਚੀ ਦੀ ਬੈਂਚ ਨੇ ਸ਼ੁੱਕਰਵਾਰ ਸੀਨੀਅਰ ਵਕੀਲ ਦਾ ਦਰਜਾ ਮੰਗ ਰਹੇ ਇਕ ਵਕੀਲ ਨੂੰ ਝਿੜਕਦੇ ਹੋਏ ਇਹ ਟਿੱਪਣੀ ਕੀਤੀ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਮਹਿੰਗਾ ਹੋਇਆ, ਟੈਂਕੀ ਫੁੱਲ ਕਰਵਾਉਣ ਤੋਂ ਪਹਿਲਾਂ ਚੈਕ ਕਰੋ ਨਵਾਂ ਰੇਟ
ਬੈਂਚ ਨੇ ਕਿਹਾ ਕਿ ਸਮਾਜ ’ਚ ਪਹਿਲਾਂ ਹੀ ਅਜਿਹੇ ‘ਪਰਜੀਵੀ’ ਹਨ ਜੋ ਸਿਸਟਮ ’ਤੇ ਹਮਲਾ ਕਰਦੇ ਹਨ । ਉਨ੍ਹਾਂ ਪੁੱਛਿਆ ਕਿ ਕੀ ਪਟੀਸ਼ਨਰ ਉਨ੍ਹਾਂ ਨਾਲ ਜੁੜਨਾ ਚਾਹੁੰਦਾ ਹੈ? ਬੈਂਚ ਨੇ ਪਟੀਸ਼ਨਰ ਵਕੀਲ ਨੂੰ ਕਿਹਾ ਕਿ ਪੂਰੀ ਦੁਨੀਆ ਸੀਨੀਅਰ ਵਕੀਲ ਬਣਨ ਦੇ ਯੋਗ ਹੋ ਸਕਦੀ ਹੈ, ਪਰ ਘੱਟੋ-ਘੱਟ ਤੁਸੀਂ ਨਹੀਂ ਹੋ ਸਕਦੇ। ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਸੀ. ਜੇ. ਆਈ. ਨੇ ਕਿਹਾ ਕਿ ਜੇ ਦਿੱਲੀ ਹਾਈ ਕੋਰਟ ਪਟੀਸ਼ਨਰ ਨੂੰ ਸੀਨੀਅਰ ਵਕੀਲ ਦਾ ਦਰਜਾ ਦੇ ਦਿੰਦੀ ਹੈ ਤਾਂ ਸੁਪਰੀਮ ਕੋਰਟ ਉਸ ਦੇ ਪੇਸ਼ੇਵਰ ਆਚਰਣ ਨੂੰ ਵੇਖਦੇ ਹੋਏ ਉਸ ਨੂੰ ਰੱਦ ਕਰ ਦੇਵੇਗੀ।
ਇਹ ਵੀ ਪੜ੍ਹੋ - ਅਗਲੇ 48 ਘੰਟੇ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 10 ਸੂਬਿਆਂ 'ਚ Red ਅਲਰਟ ਜਾਰੀ
ਸੂਰਿਆਕਾਂਤ ਨੇ ਪਟੀਸ਼ਨਰ ਵੱਲੋਂ ਫੇਸਬੁੱਕ ’ਤੇ ਵਰਤੀ ਗਈ ਭਾਸ਼ਾ ਦਾ ਵੀ ਹਵਾਲਾ ਦਿੱਤਾ ਤੇ ਕਿਹਾ ਕਿ ਕੁਝ ਨੌਜਵਾਨ ਕਾਕਰੋਚਾਂ ਵਰਗੇ ਹੁੰਦੇ ਹਨ, ਜਿਨ੍ਹਾਂ ਨੂੰ ਨਾ ਤਾਂ ਕੋਈ ਰੁਜ਼ਗਾਰ ਮਿਲਦਾ ਹੈ ਅਤੇ ਨਾ ਹੀ ਕਿਸੇ ਪੇਸ਼ੇ ’ਚ ਕੋਈ ਥਾਂ ਮਿਲਦੀ ਹੈ। ਉਨ੍ਹਾਂ ’ਚੋਂ ਕੁਝ ਮੀਡੀਆ ਖੇਤਰ ’ਚ ਚਲੇ ਜਾਂਦੇ ਹਨ, ਕੁਝ ਸੋਸ਼ਲ ਮੀਡੀਆ ਕਾਰਕੁੰਨ ਬਣ ਜਾਂਦੇ ਹਨ ਤੇ ਕੁਝ ਆਰ. ਟੀ. ਆਈ. ਕਾਰਕੁੰਨ ਬਣ ਜਾਂਦੇ ਹਨ। ਫਿਰ ਉਹ ਸਾਰਿਆਂ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ। ਬੈਂਚ ਨੇ ਇਹ ਵੀ ਟਿੱਪਣੀ ਕੀਤੀ ਕਿ ਅਸੀਂ ਸੀ. ਬੀ. ਆਈ. ਨੂੰ ਕਾਲੇ ਕੋਟ ਪਹਿਨਣ ਵਾਲੇ ਕਈ ਵਿਅਕਤੀਆਂ ਦੀਆਂ ਡਿਗਰੀਆਂ ਦੀ ਜਾਂਚ ਕਰਨ ਲਈ ਕਹਿਣ ’ਤੇ ਵਿਚਾਰ ਕਰ ਰਹੇ ਹਾਂ ਕਿਉਂਕਿ ਉਨ੍ਹਾਂ ਦੀਆਂ ਡਿਗਰੀਆਂ ਦੀ ਪ੍ਰਮਾਣਿਕਤਾ ਬਾਰੇ ਗੰਭੀਰ ਸ਼ੱਕ ਸਨ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਨੇ ਤੋੜ 'ਤੇ ਸਾਰੇ ਰਿਕਾਰਡ, All Time High 'ਤੇ ਪੁੱਜੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੱਛਮੀ ਬੰਗਾਲ ਸਰਕਾਰ ਨੇ 3 IPS ਅਧਿਕਾਰੀਆਂ ਨੂੰ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ
NEXT STORY