ਨਵੀਂ ਦਿੱਲੀ (ਏਜੰਸੀ)- ਦੇਸ਼ ’ਚ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਦੌਰਾਨ ਬੇਰੁਜ਼ਗਾਰੀ ਦਰ ਅਤੇ ਕੁੱਲ ਆਬਾਦੀ ’ਚ ਕੰਮ ਕਰਨ ਵਾਲੇ ਲੋਕਾਂ ਦਾ ਅਨੁਪਾਤ ਸਾਲਾਨਾ ਆਧਾਰ ’ਤੇ ਲਗਭਗ ਸਥਿਰ ਰਿਹਾ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰੁਜ਼ਗਾਰ ਤੋਂ ਵਾਂਝੀ ਕੰਮਕਾਜੀ ਉਮਰ ਦੀ ਆਬਾਦੀ ’ਚ ਬੇਰੁਜ਼ਗਾਰੀ ਦਰ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ 5.5 ਫੀਸਦੀ ਰਹੀ। ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਹ 5.6 ਫੀਸਦੀ ਸੀ।
ਕੁੱਲ ਵਰਕਰ ਜਨਸੰਖਿਆ ਅਨੁਪਾਤ (ਡਬਲਿਊ.ਪੀ.ਆਰ.) ਜੂਨ 2026 ’ਚ 51.4 ਫੀਸਦੀ ਰਿਹਾ। ਇਹ ਪਿਛਲੇ ਮਹੀਨੇ ਦੇ ਪੱਧਰ ਦੇ ਬਰਾਬਰ ਹੈ। ਮੰਤਰਾਲਾ ਦੇ ਅਧੀਨ ਆਉਣ ਵਾਲੇ ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਦੇ ਨਿਯਮਤ ਸਮੇਂ ’ਤੇ ਹੋਣ ਵਾਲੇ ਲੇਬਰ ਫੋਰਸ ਸਰਵੇਖਣ (ਪੀ. ਐੱਲ. ਐੱਫ. ਐੱਸ.) ’ਚ ਵੀ ਦੇਸ਼ ਦੇ ਸ਼ਹਿਰੀ ਰੁਜ਼ਗਾਰ ਬਾਜ਼ਾਰ ਦੀ ਸਥਿਤੀ ਸਥਿਰ ਪਾਈ ਗਈ। ਉਥੇ ਹੀ ਗ੍ਰਾਮੀਣ ਬੇਰੋਜ਼ਗਾਰੀ ਦਰ ਇਸ ਮਿਆਦ ਦੌਰਾਨ ਲੱਗਭਗ ਸਥਿਰ ਰਹੀ।
ਅੰਕੜਿਆਂ ਅਨੁਸਾਰ ਕੁੱਲ ਲੇਬਰ ਫੋਰਸ ਭਾਗੀਦਾਰੀ ਦਰ (ਐੱਲ.ਐੱਫ.ਪੀ.ਆਰ.) ਭਾਵ ਕੰਮਕਾਜੀ ਉਮਰ ਦੀ ਉਹ ਆਬਾਦੀ ਜੋ ਰੁਜ਼ਗਾਰ ਕਰ ਹੈ ਜਾਂ ਸਰਗਰਮ ਤੌਰ ’ਤੇ ਰੁਜ਼ਗਾਰ ਭਾਲ ਰਹੀ ਹੈ, ਜੂਨ 2026 ’ਚ 54.4 ਫੀਸਦੀ ਰਹੀ। ਔਰਤਾਂ ਦੀ ਲੇਬਰ ਫੋਰਸ ਭਾਗੀਦਾਰੀ ਦਰ ਜੂਨ 2026 ’ਚ 32.7 ਫੀਸਦੀ ਰਹੀ, ਜਦੋਂ ਕਿ ਇਸ ਤੋਂ ਪਿਛਲੇ ਮਹੀਨੇ ਮਈ ’ਚ ਇਹ 32.8 ਫੀਸਦੀ ਸੀ। ਹਾਲਾਂਕਿ ਇਹ ਪਿਛਲੇ ਸਾਲ ਦੇ ਇਸੇ ਮਹੀਨੇ ਦੇ 32 ਫੀਸਦੀ ਦੇ ਮੁਕਾਬਲੇ 0.7 ਫੀਸਦੀ ਅੰਕ ਵੱਧ ਹੈ। ਸਰਵੇਖਣ ’ਚ ਇਹ ਵੀ ਪਾਇਆ ਗਿਆ ਕਿ ਗ੍ਰਾਮੀਣ ਖੇਤਰਾਂ ’ਚ ਲੇਬਰ ਫੋਰਸ ਭਾਗੀਦਾਰੀ ’ਚ ਪੁਰਸ਼ਾਂ ਅਤੇ ਔਰਤਾਂ ਵਿਚਕਾਰ ਦਾ ਪਾੜਾ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਘਟਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੱਜ ਫਿਰ ਮਹਿੰਗੇ ਹੋਏ ਸੋਨਾ-ਚਾਂਦੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
NEXT STORY