ਸਿਰਸਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਸਿਰਸਾ ਦੀ ਧਰਤੀ ਤੋਂ ਮਿਸ਼ਨ 2024 ਦਾ ਆਗਾਜ਼ ਕਰਨ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਅੱਜ ਹਰਿਆਣਾ 'ਚ ਚੋਣਾਂ ਦਾ ਬਿਗਲ ਵਜਾਉਣ ਜਾ ਰਹੀ ਹੈ।

ਹਰਿਆਣਾ ਦੇ ਹਵਾਈ ਫੌਜ ਕੇਂਦਰ ਪਹੁੰਚ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੁੱਖ ਮੰਤਰੀ ਮਨੋਹਰ ਲਾਲ, ਹਰਿਆਣਾ ਪ੍ਰਦੇਸ਼ ਇੰਚਾਰਜ ਬਿਪਲਬ ਦੇਬ, ਪ੍ਰਦੇਸ਼ ਪ੍ਰਧਾਨ ਓ.ਪੀ. ਧਨਖੜ, ਸਿਰਸਾ ਸੰਸਦ ਮੈਂਬਰ ਸੁਨੀਤਾ ਦੁੱਗਲ, ਮਨਜਿੰਦਰ ਸਿੰਘ ਸਿਰਸਾ, ਡਿਪਟੀ ਕਮਿਸ਼ਨਰ ਪਾਰਥ ਗੁਪਤਾ, ਐੱਸ.ਪੀ ਉਦੈ ਸਿੰਘ ਮੀਨਾ ਨੇ ਸਵਾਗਤ ਕੀਤਾ। ਇਸ ਦੌਰਾਨ ਬਿਪਲਬ ਦੇਬ ਨੇ ਅਮਿਤ ਸ਼ਾਹ ਦੇ ਪੈਰ ਛੂਹ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਕਾਫ਼ਿਲੇ 'ਤੇ ਹਮਲਾ, 'ਆਪ' ਨੇ ਯੂਥ ਕਾਂਗਰਸ ਵਰਕਰਾਂ 'ਤੇ ਲਾਇਆ ਦੋਸ਼
NEXT STORY