ਨਵੀਂ ਦਿੱਲੀ, (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ’ਚ ਉੱਭਰ ਰਹੇ ਸੁਰੱਖਿਆ ਖਤਰੇ ਦੇ ਹਾਲਾਤ ਨਾਲ ਨਜਿੱਠਣ ਲਈ ਅੱਤਵਾਦੀ ਨੈੱਟਵਰਕ ਅਤੇ ਉਨ੍ਹਾਂ ਦੇ ਸਹਿਯੋਗੀ ਵਾਤਾਵਰਣ ਨੂੰ ਖ਼ਤਮ ਕਰਨ ਲਈ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਾਲੇ ਤਾਲਮੇਲ ’ਤੇ ਸ਼ੁੱਕਰਵਾਰ ਨੂੰ ਜ਼ੋਰ ਦਿੱਤਾ।
ਸ਼ਾਹ ਨੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸੁਰੱਖਿਆ ਏਜੰਸੀਆਂ ਅਤੇ ਹੋਰ ਖੁਫੀਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਮੁਖੀਆਂ ਨੂੰ ਰਾਸ਼ਟਰੀ ਸੁਰੱਖਿਆ ਪ੍ਰਤੀ ‘ਸੰਪੂਰਣ ਸਰਕਾਰ’ ਦਾ ਦ੍ਰਿਸ਼ਟੀਕੋਣ ਅਪਣਾਉਣ ਦਾ ਨਿਰਦੇਸ਼ ਦਿੱਤਾ।
ਗ੍ਰਹਿ ਮੰਤਰੀ ਨੇ ਖੁਫੀਆ ਬਿਊਰੋ ਦੇ ‘ਮਲਟੀ ਏਜੰਸੀ ਸੈਂਟਰ’ (ਐੱਮ. ਏ. ਸੀ.) ਦੇ ਕੰਮਕਾਜ ਦੀ ਵੀ ਸਮੀਖਿਆ ਕੀਤੀ, ਜਿਸ ਕੋਲ ਦੇਸ਼ ਦੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐੱਮ. ਏ. ਸੀ. ਨੂੰ ਵੱਖ-ਵੱਖ ਸਟੇਕਹੋਲਡਰਾਂ ਵਿਚਕਾਰ ਕਾਰਵਾਈਯੋਗ ਖੁਫੀਆ ਜਾਣਕਾਰੀ ਨੂੰ ਕਿਰਿਆਸ਼ੀਲ ਅਤੇ ਅਸਲ-ਸਮੇਂ ਵਿਚ ਸਾਂਝਾ ਕਰਨ ਲਈ ਇਕ ਪਲੇਟਫਾਰਮ ਵਜੋਂ 24 ਘੰਟੇ ਸੱਤੋਂ ਦਿਨ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ।
PM ਮੋਦੀ ਨੇ ਵੀਅਤਨਾਮੀ ਨੇਤਾ ਨਗੁਏਨ ਫੂ ਟ੍ਰੌਂਗ ਦੇ ਦੇਹਾਂਤ 'ਤੇ ਜਤਾਇਆ ਦੁੱਖ
NEXT STORY