ਨਵੀਂ ਦਿੱਲੀ, (ਭਾਸ਼ਾ)– ਮਣੀਪੁਰ ’ਚ ਕਾਨੂੰਨ ਵਿਵਸਥਾ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ 13 ਪੁਲਸ ਥਾਣਿਆਂ ਦੇ ਅੰਦਰ ਆਉਣ ਵਾਲੇ ਖੇਤਰਾਂ ਨੂੰ ਛੱਡ ਕੇ ਸੂਬੇ ਦੇ ਬਾਕੀ ਹਿੱਸਿਆਂ ’ਚ ਹਥਿਆਰਬੰਦ ਫੋਰਸ (ਵਿਸ਼ੇਸ਼ ਸ਼ਕਤੀਆਂ) ਐਕਟ (ਅਫਸਪਾ) ਦੀ ਮਿਆਦ ਸ਼ੁੱਕਰਵਾਰ ਨੂੰ 6 ਮਹੀਨੇ ਲਈ ਵਧਾ ਦਿੱਤੀ ਗਈ ਹੈ। ਇਕ ਸਰਕਾਰੀ ਨੋਟੀਫਿਕੇਸ਼ਨ ਤੋਂ ਇਹ ਜਾਣਕਾਰੀ ਮਿਲੀ ਹੈ।
ਅਫਸਪਾ ਦੇ ਤਹਿਤ ਕਿਸੇ ਵਿਸ਼ੇਸ਼ ਸੂਬੇ ਜਾਂ ਉਸ ਦੇ ਕੁਝ ਖੇਤਰਾਂ ਨੂੰ ‘ਅਸ਼ਾਂਤ’ ਐਲਾਨਿਆ ਜਾਂਦਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਾਗਾਲੈਂਡ ਦੇ 9 ਜ਼ਿਲਿਆਂ ਤੇ ਸੂਬਿਆਂ ਦੇ 5 ਹੋਰ ਜ਼ਿਲਿਆਂ ਦੇ 21 ਪੁਲਸ ਥਾਣਾ ਖੇਤਰਾਂ ’ਚ ਵੀ ਅਫਸਪਾ ਦੀ ਮਿਆਦ 6 ਮਹੀਨੇ ਲਈ ਵਧਾ ਦਿੱਤੀ ਗਈ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਕਿ ਇਹ ਕਾਨੂੰਨ ਅਰੁਣਾਚਲ ਪ੍ਰਦੇਸ਼ ਦੇ ਤਿਰਪ, ਚਾਂਗਲਾਂਗ ਤੇ ਲੋਂਗਡਿੰਗ ਜ਼ਿਲਿਆਂ ਤੋਂ ਇਲਾਵਾ ਆਸਾਮ ਦੇ ਨਾਲ ਲੱਗਦੇ ਸੂਬਿਆਂ ਦੇ ਨਾਮਸਾਈ ਜ਼ਿਲੇ ਦੇ ਤਿੰਨ ਪੁਲਸ ਥਾਣਾ ਖੇਤਰਾਂ ’ਚ ਵੀ ਲਾਗੂ ਕਰ ਦਿੱਤਾ ਗਿਆ ਹੈ।
ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ 'ਤੇ ਬੋਲੇ ਅਰਵਿੰਦ ਕੇਜਰੀਵਾਲ, "ਅੱਜ ਸਾਡੇ ਦੇਸ਼ ਵਿੱਚ..."
NEXT STORY