ਪਟਨਾ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਬੇਗੂਸਰਾਏ ਲੋਕ ਸਭਾ ਖੇਤਰ ਤੋਂ ਫਿਰ ਤੋਂ ਚੋਣਾਂ ਲੜ ਰਹੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਕੋਲ 10.16 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ, ਜਦੋਂ ਕਿ ਉਨ੍ਹਾਂ ਦੀ ਪਤਨੀ ਕੋਲ 4.15 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਗਿਰੀਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਬੇਗੂਸਰਾਏ ਸੰਸਦੀ ਸੀਟ ਤੋਂ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ. ਡੀ. ਏ.) ਦੇ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਬਿਹਾਰ ਦੀਆਂ ਬੇਗੂਸਰਾਏ, ਦਰਭੰਗਾ, ਉਜਿਆਰਪੁਰ, ਸਮਸਤੀਪੁਰ ਅਤੇ ਮੁੰਗੇਰ ਲੋਕ ਸਭਾ ਸੀਟਾਂ ਲਈ ਚੌਥੇ ਪੜਾਅ ’ਚ 13 ਮਈ ਨੂੰ ਵੋਟਾਂ ਪੈਣਗੀਆਂ।
ਗਿਰੀਰਾਜ ਨੇ ਨਾਮਜ਼ਦਗੀ ਪੱਤਰਾਂ ਦੇ ਨਾਲ ਚੋਣ ਅਧਿਕਾਰ ਦੇ ਸਾਹਮਣੇ ਦਾਇਰ ਕੀਤੇ ਹਲਫਨਾਮੇ ਵਿਚ ਐਲਾਨ ਕੀਤਾ ਹੈ ਕਿ ਉਸ ਕੋਲ 2.09 ਕਰੋੜ ਰੁਪਏ ਦੀ ਚੱਲ ਅਤੇ 8.07 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਸਿੰਘ ਦੀ ਪਤਨੀ ਕੋਲ 1.25 ਕਰੋੜ ਰੁਪਏ ਦੀ ਚੱਲ ਜਾਇਦਾਦ ਅਤੇ 2.90 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।
ਵਿਦਿਆਰਥੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ, ਬੋਰਡ ਪ੍ਰੀਖਿਆ 'ਚ ਫ਼ੇਲ ਹੋਣ ਕਾਰਨ ਸੀ ਪਰੇਸ਼ਾਨ
NEXT STORY