ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਦੇਹਾਤ ਥਾਣਾ ਅਧੀਨ ਨਰਸਿੰਘਗੜ੍ਹ ਚੌਕੀ ਨੇੜੇ ਮੰਗਲਵਾਰ ਨੂੰ ਇਕ ਨਿੱਜੀ ਬੱਸ ਨੇ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਦੇ ਕਾਫ਼ਿਲੇ ’ਚ ਸ਼ਾਮਲ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਫਾਲੋ ਗੱਡੀ ’ਚ ਸਵਾਰ ਤਿੰਨ ਪੁਲਸ ਕਰਮਚਾਰੀ ਜ਼ਖ਼ਮੀ ਹੋ ਗਏ। ਦੇਹਾਤ ਥਾਣਾ ਇੰਚਾਰਜ ਅਮਿਤ ਮਿਸ਼ਰਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਪਟੇਲ ਦਾ ਕਾਫ਼ਿਲਾ ਅੱਜ ਸ਼ਾਮ ਨਰਸਿੰਘਗੜ੍ਹ ਤੋਂ ਦਮੋਹ ਵੱਲ ਆ ਰਿਹਾ ਸੀ, ਇਸੇ ਦੌਰਾਨ ਨਰਸਿੰਘਗੜ੍ਹ ਚੌਕੀ ਦੇ ਪਿਪਰੀਆ ਨੇੜੇ ਉਨ੍ਹਾਂ ਦੀ ਫਾਲੋ ਗੱਡੀ ਨੂੰ ਛਤਰਪੁਰ ਤੋਂ ਜਬਲਪੁਰ ਜਾ ਰਹੀ ਨਿੱਜੀ ਬੱਸ ਵੱਲੋਂ ਟੱਕਰ ਮਾਰ ਦੇਣ ਨਾਲ ਇਹ ਫਾਲੋ ਗੱਡੀ ਨੁਕਸਾਨੀ ਗਈ ਅਤੇ ਗੱਡੀ ’ਚ ਸਵਾਰ ਸਬ-ਇੰਸਪੈਕਟਰ ਐੱਮ.ਪੀ. ਸਿੰਘ, ਹੈੱਡ ਕਾਂਸਟੇਬਲ ਦੇਵੀ ਸਿੰਘ ਅਤੇ ਯਾਸੀਨ ਖਾਨ ਨੂੰ ਮਾਮੂਲੀ ਸੱਟਾਂ ਲੱਗੀਆਂ।
ਇਹ ਖ਼ਬਰ ਵੀ ਪੜ੍ਹੋ : ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ
ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਪੁਲਸ ਕਰਮਚਾਰੀਆਂ ਨੂੰ ਤੁਰੰਤ ਦਮੋਹ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਮਿਸ਼ਰਾ ਨੇ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਕੇਂਦਰੀ ਮੰਤਰੀ ਪਟੇਲ ਨੇ ਵੀ ਜ਼ਿਲ੍ਹਾ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਸਹੀ ਇਲਾਜ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਪੁਲਸ ਨੇ ਬੱਸ ਨੂੰ ਕਬਜ਼ੇ ’ਚ ਲੈ ਲਿਆ ਹੈ। ਮਿਸ਼ਰਾ ਨੇ ਦੱਸਿਆ ਕਿ ਇਹ ਘਟਨਾ ਦਮੋਹ ਤੋਂ ਤਕਰੀਬਨ 16 ਕਿਲੋਮੀਟਰ ਦੂਰ ਵਾਪਰੀ।
ਕੰਝਾਵਲਾ ਮਾਮਲਾ : ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਪੀੜਤਾ ਨਾਲ ਨਹੀਂ ਹੋਇਆ ਰੇਪ, ਸਹੇਲੀ ਨੇ ਕੀਤੇ ਕਈ ਖੁਲਾਸੇ
NEXT STORY