ਛਿੰਦਵਾੜਾ- ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਮੰਗਲਵਾਰ ਯਾਨੀ ਕਿ ਅੱਜ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਗ਼ਨੀਮਤ ਇਹ ਰਹੀ ਕਿ ਉਹ ਵਾਲ-ਵਾਲ ਬਚ ਗਏ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਇਸ ਘਟਨਾ 'ਚ 35 ਸਾਲ ਦੇ ਇਕ ਸ਼ਖ਼ਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 3 ਲੋਕ ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ।ਕੇਂਦਰੀ ਮੰਤਰੀ ਪਟੇਲ ਦਾ ਕਾਫਿਲਾ ਛਿੰਦਵਾੜਾ ਤੋਂ ਨਰਸਿੰਘਪੁਰ ਵੱਲ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 3 ਬੱਚੇ ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ ਹੈ। ਦੱਸ ਦੇਈਏ ਕਿ ਪ੍ਰਹਿਲਾਦ ਪਟੇਲ ਨਰਸਿੰਘਪੁਰ ਤੋਂ ਉਮੀਦਵਾਰ ਵੀ ਹਨ।
ਦੱਸਿਆ ਜਾ ਰਿਹਾ ਹੈ ਕਿ ਭਾਜਪਾ ਨੇਤਾ ਦੀ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਬਾਈਕ ਸਵਾਰ ਨੂੰ ਜਦੋਂ ਟੱਕਰ ਮਾਰੀ ਤਾਂ ਉਹ ਕਾਫੀ ਦੂਰ ਤੱਕ ਘਸੀੜਦੇ ਹੋਏ ਗਏ। ਚੀਕ-ਪੁਕਾਰ ਮਚੀ ਤਾਂ ਆਲੇ-ਦੁਆਲੇ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਲੋਕ ਮਦਦ ਲਈ ਉੱਥੇ ਪਹੁੰਚੇ। ਸੂਚਨਾ ਮਿਲਦੇ ਹੀ ਐਂਬੂਲੈਂਸ ਪਹੁੰਚੀ। ਜ਼ਖ਼ਮੀ ਦੀ ਹਾਲਤ ਨੂੰ ਵੇਖਦੇ ਹੋਏ ਛਿੰਦਵਾੜਾ ਜ਼ਿਲ੍ਹਾ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ।
ਕੌਣ ਹਨ ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ?
ਪ੍ਰਹਿਲਾਦ ਸਿੰਘ ਪਟੇਲ 7 ਜੁਲਾਈ 2021 ਤੋਂ ਭਾਰਤ ਦੇ ਫੂਡ ਪ੍ਰੋਸੈਸਿੰਗ ਉਦਯੋਗ ਅਤੇ ਜਲ ਸ਼ਕਤੀ ਰਾਜ ਮੰਤਰੀ ਹਨ। ਉਹ ਮੱਧ ਪ੍ਰਦੇਸ਼ ਦੇ ਦਮੋਹ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ। ਉਹ ਵਾਜਪਾਈ ਦੇ ਤੀਜੇ ਮੰਤਰਾਲੇ ਵਿਚ ਕੋਲਾ ਰਾਜ ਮੰਤਰੀ ਸਨ। ਪ੍ਰਹਿਲਾਦ ਸਿੰਘ ਪਟੇਲ ਪਹਿਲੀ ਵਾਰ 1989 'ਚ 9ਵੀਂ ਲੋਕ ਸਭਾ ਲਈ ਚੁਣੇ ਗਏ ਸਨ ਅਤੇ 1996 'ਚ 11ਵੀਂ ਲੋਕ ਸਭਾ ਲਈ, 1999 'ਚ ਬਾਲਾਘਾਟ ਤੋਂ 13ਵੀਂ ਲੋਕ ਸਭਾ ਲਈ, 2014 'ਚ 16ਵੀਂ ਲੋਕ ਸਭਾ ਲਈ ਅਤੇ 2019 'ਚ ਦਮੋਹ ਤੋਂ 17ਵੀਂ ਲੋਕ ਸਭਾ ਲਈ ਮੁੜ ਚੁਣੇ ਗਏ ਸਨ। ਪ੍ਰਹਿਲਾਦ ਸਿੰਘ ਪਟੇਲ ਜੋ ਭਾਜਪਾ ਦੇ ਨੁਮਾਇੰਦੇ ਹਨ, ਪਹਿਲੀ ਵਾਰ ਮੱਧ ਪ੍ਰਦੇਸ਼ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਮਈ 2019 'ਚ ਪਟੇਲ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਬਣੇ। ਉਹ ਭਾਜਪਾ ਪਾਰਟੀ ਦੇ ਮੈਂਬਰ ਵਜੋਂ 2019 ਦੀਆਂ ਆਮ ਚੋਣਾਂ 'ਚ ਦਮੋਹ, ਮੱਧ ਪ੍ਰਦੇਸ਼ ਤੋਂ ਲੋਕ ਸਭਾ ਲਈ ਚੁਣੇ ਗਏ ਸਨ।
ਅੱਤਵਾਦੀ ਹਮਲੇ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ 10-10 ਲੱਖ ਰੁਪਏ ਇਨਾਮ ਦੇਣ ਦਾ ਐਲਾਨ
NEXT STORY