ਨੈਸ਼ਨਲ ਡੈਸਕ : ਕੋਰੋਨਾ ਸੰਕਟ ਦੌਰਾਨ ਅਨਲਾਕ ਦੇ ਪੰਜਵੇਂ ਪੜਾਅ ਵਿਚ ਅੱਜ ਤੋਂ ਕਈ ਤਰ੍ਹਾਂ ਦੇ ਕਾਰੋਬਾਰ ਨਿਯਮਾਂ ਅਤੇ ਸ਼ਰਤਾਂ ਨਾਲ ਖੋਲ੍ਹੇ ਜਾ ਰਹੇ ਹਨ। ਉਥੇ ਹੀ ਅੱਜ ਤੋਂ ਕਈ ਸੂਬਿਆਂ ਵਿਚ ਸਕੂਲ-ਕਾਲਜ ਵੀ ਖੁੱਲ੍ਹਣਗੇ। ਹਾਲਾਂਕਿ ਜ਼ਿਆਦਾਤਰ ਸੂਬੇ ਅਜੇ ਸਕੂਲ ਖੋਲ੍ਹਣ ਦੇ ਪੱਖ ਵਿਚ ਨਹੀਂ ਹਨ। ਕੇਂਦਰ ਸਰਕਾਰ ਨੇ ਸਕੂਲਾਂ, ਸਿਨੇਮਾ ਹਾਲ, ਮਲਟੀਪਲੈਕਸ, ਮਨੋਰੰਜਨ ਪਾਰਕ, ਸਵਿਮਿੰਗ ਪੂਲ ਨੂੰ 15 ਅਕਤੂਬਰ ਯਾਨੀ ਕਿ ਅੱਜ ਤੋਂ ਫਿਰ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਕੇਂਦਰ ਨੇ ਇਸ ਦੌਰਾਨ ਸਖ਼ਤੀ ਨਾਲ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾਂ ਕਰਣ ਲਈ ਕਿਹਾ ਹੈ।
ਅਨਲਾਕ-5 ਵਿਚ ਖੁੱਲ੍ਹ ਰਿਹਾ ਇਹ ਸਭ ਕੁੱਝ
ਸਕੂਲ : ਕੇਂਦਰ ਸਰਕਾਰ ਨੇ ਸਖ਼ਤ ਹਿਦਾਇਤਾਂ ਨਾਲ ਅੱਜ ਤੋਂ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਇਸ ਦਾ ਫ਼ੈਸਲਾ ਪੂਰੀ ਤਰ੍ਹਾਂ ਨਾਲ ਸੂਬਾ ਸਰਕਾਰਾਂ 'ਤੇ ਛੱਡਿਆ ਹੈ। ਦਿੱਲੀ ਅਤੇ ਮਹਾਰਾਸ਼ਟਰ ਸਮੇਤ ਜ਼ਿਆਦਾਤਰ ਸੂਬਿਆਂ ਨੇ ਅਜੇ ਤੱਕ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦਾ ਫ਼ੈਸਲਾ ਨਹੀਂ ਕੀਤਾ ਹੈ। ਉਥੇ ਹੀ ਪੰਜਾਬ, ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਨੇ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦੀ ਘੋਸ਼ਣਾ ਕੀਤੀ ਹੈ। ਉਤਰਾਖੰਡ ਵਿਚ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਸਕੂਲ 1 ਨਵੰਬਰ ਤੋਂ ਖੁੱਲ੍ਹਣਗੇ
ਸਿਨੇਮਾ ਹਾਲ/ਮਲਟੀਪਲੇਕਸ : ਕੋਵਿਡ-19 ਮਹਾਮਾਰੀ ਕਾਰਨ 7 ਮਹੀਨੇ ਤੋਂ ਬੰਦ ਸਿਨੇਮਾ ਹਾਲ ਅੱਜ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਿਰ ਤੋਂ ਖੁੱਲਣ ਲੱਗਣਗੇ। ਸੁਸ਼ਾਂਤ ਸਿੰਘ ਰਾਜਪੂਤ ਦੀ ਸਿਨੇਮਾ ਹਾਲ ਵਿਚ ਰਿਲੀਜ਼ ਅੰਤਿਮ ਫਿਲਮ 'ਛਿਛੋਰੇ' ਨੂੰ ਕਈ ਥਿਏਟਰ ਵਿਚ ਫਿਰ ਤੋਂ ਰਿਲੀਜ਼ ਕੀਤਾ ਜਾਵੇਗਾ। ਮਹਾਰਾਸ਼ਟਰ, ਤਾਮਿਲਨਾਡੁ, ਕੇਰਲ ਅਤੇ ਛੱਤੀਸਗੜ੍ਹ ਵਰਗੇ ਸੂਬਿਆਂ ਵਿਚ ਥਿਏਟਰ ਅਤੇ ਮਲਟੀਪਲੈਕਸ ਬੰਦ ਰਹਿਣਗੇ। ਉਥੇ ਹੀ ਦਿੱਲੀ, ਮੱਧਪ੍ਰਦੇਸ਼ ਅਤੇ ਗੁਜਰਾਤ ਸਮੇਤ ਕਈ ਸਥਾਨਾਂ 'ਤੇ ਕੋਵਿਡ-19 ਦੇ ਨਿਊ ਨਾਰਮਲ ਦੌਰਾਨ ਦਿਸ਼ਾ-ਨਿਰਦੇਸ਼ਾਂ ਦਾ ਧਿਆਨ ਰੱਖਦੇ ਹੋਏ ਇਸ ਹਫ਼ਤੇ ਥਿਏਟਰ ਖੁੱਲ੍ਹ ਜਾਣਗੇ। ਗੋਆ ਸਰਕਾਰ ਨੇ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਤੋਂ ਸਿਨੇਮਾ ਹਾਲ ਨੂੰ ਫਿਰ ਤੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਪਰ ਸੂਬੇ ਦੇ ਸਿਨੇਮਾਘਰ ਮਾਲਕਾਂ ਦਾ ਕਹਿਣਾ ਹੈ ਕਿ ਨਵੀਂਆਂ ਫ਼ਿਲਮਾਂ ਦੇ ਰਿਲੀਜ਼ ਹੋਣ ਤੱਕ ਉਹ ਸਿਨੇਮਾਘਰਾਂ ਨੂੰ ਨਹੀਂ ਖੋਲ੍ਹਣਗੇ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ 15 ਅਕਤੂਬਰ ਤੋਂ ਗੋਆ ਵਿਚ ਸਿਨੇਮਾਘਰ ਫਿਰ ਤੋਂ ਖੋਲ੍ਹੇ ਜਾਣਗੇ, ਜਦੋਂ ਕਿ ਅਗਲੇ ਆਦੇਸ਼ ਤੱਕ ਕੈਸਿਨੋ ਬੰਦ ਰਹਿਣਗੇ। ਕੇਂਦਰ ਸਰਕਾਰ ਵੱਲੋਂ ਜ਼ਾਰੀ ਨਿਰਦੇਸ਼ਾਂ ਮੁਤਾਬਕ ਹਾਲ ਵਿਚ ਇਕ ਸੀਟ ਛੱਡ ਕੇ ਦਰਸ਼ਕਾਂ ਨੂੰ ਬੈਠਾਇਆ ਜਾਵੇਗਾ, ਪੂਰੇ ਹਾਲ ਵਿਚ ਸਿਰਫ਼ 50 ਫ਼ੀਸਦੀ ਸੀਟਾਂ ਦੀ ਹੀ ਬੁਕਿੰਗ ਹੋਵੇਗੀ, ਹਰ ਸਮਾਂ ਮਾਸਕ ਲਗਾਉਣਾ ਹੋਵੇਗਾ, ਉਚਿਤ ਵੈਂਟੀਲੇਸ਼ਨ ਹੋਣਾ ਜ਼ਰੂਰੀ ਹੈ ਅਤੇ ਏਅਰ ਕੰਡੀਸ਼ਨਰ ਦਾ ਤਾਪਮਾਨ 23 ਡਿਗਰੀ ਸੈਲਸੀਅਸ ਤੋਂ ਉੱਤੇ ਹੋਵੇਗਾ। ਸਿਨੇਮਾ ਦਾ ਪ੍ਰਦਰਸ਼ਨ ਸ਼ੁੱਕਰਵਾਰ 16 ਅਕਤੂਬਰ ਤੋਂ ਸ਼ੁਰੂ ਹੋਵੇਗਾ ਅਤੇ ਉਨ੍ਹਾਂ ਦੀ ਵੈਬਸਾਈਟ ਅਤੇ ਟਿਕਟ ਪ੍ਰਾਪਤੀ ਦੇ ਹੋਰ ਪਲੇਟਫਾਰਮ ਤੋਂ ਅੱਜ ਰਾਤ ਤੋਂ ਟਿਕਟ ਉਪਲੱਬਧ ਹੋਵੇਗੀ।
ਪਾਰਕ : ਕਈ ਸੂਬਿਆਂ ਵਿਚ ਅੱਜ ਤੋਂ ਪਾਰਕ ਵੀ ਖੋਲ੍ਹੇ ਜਾ ਰਹੇ ਹਨ, ਹਾਲਾਂਕਿ ਦਿਸ਼ਾ-ਨਿਰਦੇਸ਼ਾਂ ਮੁਤਾਬਕ ਖੁੱਲ੍ਹੇ ਸਥਾਨਾਂ, ਕਾਰਜ ਖੇਤਰਾਂ ਆਦਿ ਨੂੰ ਲਗਾਤਾਰ ਸਾਫ਼ ਕਰਣਾ ਹੋਵੇਗਾ। ਪਾਰਕਾਂ ਦੇ ਖੁੱਲਣ ਤੋਂ ਪਹਿਲਾਂ ਅਤੇ ਦਿਨ ਵਿਚ ਬੰਦ ਹੋਣ ਦੇ ਬਾਅਦ ਸਾਫ਼-ਸਫਾਈ ਕਰਣੀ ਹੋਵੇਗੀ। ਇਸਤੇਮਾਲ ਕੀਤੇ ਗਏ ਫੇਸ ਮਾਸਕ ਅਤੇ ਕਵਰ ਦੇ ਨਿਪਟਾਨ ਲਈ ਵੱਖ-ਵੱਖ ਕਵਰ ਕੀਤੇ ਗਏ ਡਿੱਬੇ ਹੋਣੇ ਚਾਹੀਦੇ ਹਨ। ਇਸ ਦੇ ਇਲਾਵਾ, ਇਨ੍ਹਾਂ ਪਾਰਕਾਂ ਵਿਚ ਸਵਿਮਿੰਗ ਪੂਲ ਬੰਦ ਰਹਿਣਗੇ। ਪਾਰਕ ਅਧਿਕਾਰੀਆਂ ਨੂੰ ਕੰਪਲੈਕਸ ਅੰਦਰ ਅਤੇ ਬਾਹਰ ਲਾਈਨ ਦੀ ਵਿਵਸਥਾ ਕਰਣੀ ਪਵੇਗੀ। ਭੀੜ ਤੋਂ ਬਚਣ ਲਈ ਸਮਰੱਥ ਟਿਕਟ ਕਾਊਂਟਰ ਉਪਲੱਬਧ ਹੋਣੇ ਜ਼ਰੂਰੀ ਅਤੇ ਆਨਲਾਈਨ ਬੁਕਿੰਗ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਸਵਿਮਿੰਗ ਪੂਲ : ਖੇਡ ਮੰਤਰਾਲਾ ਵੱਲੋਂ ਸਵਿਮਿੰਗ ਪੂਲ ਨੂੰ ਫਿਰ ਤੋਂ ਖੋਲ੍ਹਣ ਲਈ ਐਸ.ਓ.ਪੀ. ਜ਼ਾਰੀ ਕੀਤੀ ਗਈ ਹੈ। ਸਿਰਫ਼ 20 ਤੈਰਾਕਾਂ ਨੂੰ ਓਲੰਪਿਕ-ਆਕਾਰ ਦੇ ਪੂਲ ਵਿਚ ਇਕ ਸੈਸ਼ਨ ਦੌਰਾਨ ਸਿਖਲਾਈ ਲੈਣ ਦੀ ਇਜਾਜ਼ਤ ਹੋਵੇਗੀ। ਹਰ ਇਕ ਸਿਖਲਾਈ ਕੇਂਦਰ ਵਿਚ ਸਿਖਿਆਰਥੀ, ਕੋਚਾਂ ਅਤੇ ਕਰਮਚਾਰੀਆਂ ਦੇ ਮਾਰਗਦਰਸ਼ਨ ਅਤੇ ਨਿਗਰਾਨੀ ਲਈ ਇਕ ਕੋਰੋਨਾ ਟਾਸਕ ਫੋਰਸ ਹੋਵੇਗੀ।
ਮਹਾਰਾਸ਼ਟਰ ਵਿਚ ਮੈਟਰੋ
ਮਹਾਰਾਸ਼ਟਰ ਵਿਚ ਕਈ ਚੀਜ਼ਾਂ ਨੂੰ ਫਿਰ ਤੋਂ ਸ਼ੁਰੂ ਕਰਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਵਿਚ ਮੁੰਬਈ ਵਿਚ ਚਲਣ ਵਾਲੀ ਮੈਟਰੋ ਸੇਵਾ ਨੂੰ ਵੀ 6 ਮਹੀਨੇ ਬਾਅਦ ਬਹਾਲ ਕਰਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਖੁੱਲ੍ਹੀਆਂ ਰਹਿਣਗੀਆਂ। ਲਾਇਬ੍ਰੇਰੀ ਵੀ ਖੋਲ੍ਹੀ ਜਾਏਗੀ, ਪੀ.ਐਚ.ਡੀ. ਕਰਣ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਚ ਸੱਦਿਆ ਜਾ ਸਕਦਾ ਹੈ ,ਜਦੋਂ ਕਿ ਹੋਰ ਸਕੂਲ-ਕਾਲਜ ਫਿਲਹਾਲ ਬੰਦ ਰਹਿਣਗੇ।
ਦੱਸ ਦੇਈਏ ਕਿ ਕੋਰੋਨਾ ਦੇ ਵੱਧਦੇ ਇਨਫੈਕਸ਼ਨ 'ਤੇ ਲਗਾਮ ਲਗਾਉਣ ਲਈ 22 ਮਾਰਚ ਨੂੰ ਦੇਸ਼ਭਰ ਵਿਚ ਤਾਲਾਬੰਦੀ ਲਗਾਈ ਗਈ ਸੀ। ਤਾਲਾਬੰਦੀ ਕਾਰਨ ਸਾਰੇ ਕੰਮ-ਕਾਜ ਠੱਪ ਹੋ ਗਏ। ਉਥੇ ਹੀ ਕੋਰੋਨਾ ਸੰਕਟ ਦੌਰਾਨ ਕੇਂਦਰ ਸਰਕਾਰ ਨੇ ਜੁਲਾਈ ਤੋਂ ਦੇਸ਼ ਨੂੰ ਅਨਲਾਕ ਕਰਣ ਦਾ ਫ਼ੈਸਲਾ ਕੀਤਾ, ਜਿਸ ਦੇ ਬਾਅਦ ਮਾਲੀ ਹਾਲਤ ਹੌਲੀ-ਹੌਲੀ ਪਟੜੀ 'ਤੇ ਹੁਣ ਪਰਤ ਰਹੀ ਹੈ।
ਨੇਪਾਲ ਦੇਵੇਗਾ ਆਰਮੀ ਚੀਫ਼ ਨਰਵਣੇ ਨੂੰ ਨੇਪਾਲੀ ਫ਼ੌਜ ਦੇ ਜਨਰਲ ਦਾ ਆਨਰੇਰੀ ਰੁਤਬਾ
NEXT STORY