ਲਖਨਊ— ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਓਨਾਵ ਰੇਪ ਕੇਸ ਦੇ ਦੋਸ਼ੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ। ਇਸ ਤੋਂ ਪਹਿਲਾਂ ਕੁਲਦੀਪ ਸਿੰਘ ਨੂੰ ਭਾਜਪਾ ਨੇ ਮੁਅੱਤਲ ਕੀਤਾ ਸੀ ਪਰ ਰੇਪ ਪੀੜਤਾ ਨਾਲ ਹੋਏ ਸੜਕ ਹਾਦਸੇ ਤੋਂ ਬਾਅਦ ਵਿਧਾਇਕ ਸੇਂਗਰ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਇਆ ਹੈ। ਓਨਾਵ ਰੇਪ ਪੀੜਤਾ ਦੀ ਚਾਚੀ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਸ਼ੁਕਲਾਗੰਜ ਗੰਗਾਘਾਟ 'ਤੇ ਕੀਤਾ ਗਿਆ। ਪੀੜਤਾ ਦੇ ਚਾਚਾ ਨੇ ਮੁੱਖ ਅਗਨੀ ਦਿੱਤੀ। ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਦਾ ਪੂਰਾ ਅਮਲਾ ਮੌਜੂਦ ਰਿਹਾ। ਇਸ ਤੋਂ ਇਲਾਵਾ ਪੀੜਤਾ ਦਾ ਪੂਰਾ ਪਰਿਵਾਰ ਗੰਗਾਘਾਟ 'ਤੇ ਮੌਜੂਦ ਰਿਹਾ। ਚਿਤਾ 'ਚ ਅੱਗ ਲੱਗਦੇ ਹੀ ਪੁਲਸ ਨੇ ਚਾਚਾ ਨੂੰ ਲਿਜਾਉਣ ਦਾ ਦਬਾਅ ਬਣਾਇਆ। ਇਸ 'ਤੇ ਪੀੜਤਾ ਦਾ ਚਾਚਾ ਰੋ ਪਏ ਅਤੇ ਪੂਰੀ ਚਿਤਾ ਸੜਨ ਦੇ ਬਾਅਦ ਹੀ ਜਾਣ ਦੀ ਅਪੀਲ ਕੀਤੀ। ਮੌਕੇ 'ਤੇ ਭਾਰੀ ਫੋਰਸ ਦੇ ਨਾਲ ਪੁਲਸ ਅਤੇ ਪ੍ਰਸ਼ਾਸਨਿਕ ਅਫ਼ਸਰ ਵੀ ਮੌਜੂਦ ਸਨ।
ਪੀੜਤਾ ਦੇ ਚਾਚਾ ਨੇ ਘਰ ਵਾਲਿਆਂ ਨੂੰ ਹਿੰਮਤ ਦਿੱਤੀ ਅਤੇ ਕਿਹਾ,''ਇਸ ਲੜਾਈ 'ਚ ਅਸੀਂ ਪੂਰੀ ਮਜ਼ਬੂਤੀ ਨਾਲ ਖੜ੍ਹੇ ਹਾਂ। ਨਿਆਂ ਦੀ ਲੜਾਈ 'ਚ ਪਿੱਛੇ ਨਹੀਂ ਹਟਾਂਗੇ। ਵਿਧਾਇਕ ਕੁਲਦੀਪ ਸਿੰਘ ਸੇਂਗਰ ਸਮੇਤ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਹੀ ਦਮ ਲਵਾਂਗੇ।'' ਓਨਾਵ ਰੇਪ ਪੀੜਤਾ ਦੀ ਸੜਕ ਹਾਦਸੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਟੀਮ ਨੇ ਰਾਏਬਰੇਲੀ ਪਹੁੰਚ ਕੇ ਜਾਂਚ 'ਚ ਪਾਇਆ ਕਿ ਪੀੜਤਾ ਦੀ ਕਾਰ ਨਾਲ ਟਕਰਾਉਣ ਵਾਲਾ ਟਰੱਕ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਿਹਾ ਸੀ, ਉੱਥੇ ਹੀ ਸਵਿਫਟ ਡਿਜਾਈਰ ਕਾਰ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵਧ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਹਾਦਸੇ 'ਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ ਸੀ ਅਤੇ ਪੀੜਤਾ ਤੇ ਉਸ ਦਾ ਵਕੀਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।
ਜੂਨ ਮਹੀਨੇ 'ਚ ਮਾਨਸੂਨ ਦੀ ਖਰਾਬ ਸ਼ੁਰੂਆਤ, ਜੁਲਾਈ 'ਚ ਜ਼ੋਰਦਾਰ ਵਾਪਸੀ
NEXT STORY