ਉਂਨਾਵ - ਉਂਨਾਵ ਵਿੱਚ ਦਲਿਤ ਪਰਿਵਾਰ ਦੀਆਂ ਦੋ ਲੜਕੀਆਂ ਦੀ ਸ਼ੱਕੀ ਮੌਤ ਦੇ ਮਾਮਲੇ ਵਿੱਚ ਯੂ.ਪੀ. ਪੁਲਸ ਪ੍ਰੈੱਸ ਕਾਨਫਰੰਸ ਕਰ ਰਹੀ ਹੈ। ਸ਼ੁੱਕਰਵਾਰ ਨੂੰ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੁਲਸ ਨੇ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ। ਹਾਲਾਂਕਿ ਹੁਣ ਤੱਕ ਦੀ ਪੁੱਛਗਿੱਛ ਵਿੱਚ ਕੀ ਪਤਾ ਲੱਗਾ ਹੈ ਇਸ ਨੂੰ ਲੈ ਕੇ ਪੁਲਸ ਦੱਸ ਰਹੀ ਹੈ।
ਉਂਨਾਵ ਦੇ ਡੀ.ਐੱਮ. ਰਵਿੰਦਰ ਕੁਮਾਰ ਨੇ ਕਿਹਾ ਕਿ ਸੀ.ਐੱਮ. ਯੋਗੀ ਨੇ ਮ੍ਰਿਤਕ ਲੜਕੀਆਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਥੇ ਹੀ ਜ਼ਖ਼ਮੀ ਕੁੜੀ ਨੂੰ ਦੋ ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਕੁੜੀ ਦਾ ਇਲਾਜ ਸੀ.ਐੱਮ. ਸਹਾਇਤਾ ਫੰਡ ਤੋਂ ਮੁਫਤ ਹੋਵੇਗਾ।
ਉਥੇ ਹੀ ਲਖਨਊ ਰੇਂਜ ਦੇ ਆਈ.ਜੀ. ਲਕਸ਼ਮੀ ਸਿੰਘ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਇਸ ਹੱਤਿਆ ਦੇ ਸਹੀ ਕਾਰਣਾਂ ਦਾ ਪਤਾ ਚੱਲ ਗਿਆ ਹੈ। ਗ੍ਰਿਫਤਾਰ ਦੋ ਸ਼ਖਸ ਵਿੱਚੋਂ ਇੱਕ ਦਾ ਨਾਮ ਵਿਨੈ ਹੈ। ਦੋਸ਼ੀ ਵਿਨੈ ਦੀ ਇੱਕ ਕੁੜੀ ਨਾਲ ਦੋਸਤੀ ਸੀ। ਵਿਨੈ ਨੇ ਪੁੱਛਗਿਛ ਵਿੱਚ ਦੱਸਿਆ ਕਿ ਉਹ ਇੱਕ ਕੁੜੀ ਨੂੰ ਪ੍ਰੇਮ ਕਰਦਾ ਸੀ। ਉਸ ਨੇ ਕੁੜੀ ਤੋਂ ਮੋਬਾਇਲ ਨੰਬਰ ਮੰਗਿਆ ਸੀ ਪਰ ਉਸ ਨੇ ਫੋਨ ਨੰਬਰ ਦੇਣ ਤੋਂ ਮਨਾ ਕਰ ਦਿੱਤਾ ਸੀ।
ਵਿਨੈ ਇਸ ਗੱਲ ਤੋਂ ਬੇਹੱਦ ਨਰਾਜ਼ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਸਾਰੀਆਂ ਲੜਕੀਆਂ ਨੂੰ ਪਾਣੀ ਵਿੱਚ ਕੀਟਨਾਸ਼ਕ ਮਿਲਾ ਕੇ ਪਿਲਾਇਆ ਸੀ। ਫਾਰੈਂਸਿਕ ਟੀਮ ਨੇ ਮੌਕੇ ਤੋਂ ਕੀਟਨਾਸ਼ਕ ਦੀ ਬੋਤਲ ਬਰਾਮਦ ਕੀਤੀ ਸੀ। ਦੂਜਾ ਦੋਸ਼ੀ ਵਿਨੈ ਦਾ ਦੋਸਤ ਹੈ। ਜਿਸ ਨੇ ਇਸ ਪੂਰੇ ਘਟਨਾਕ੍ਰਮ ਵਿੱਚ ਉਸ ਦੀ ਮਦਦ ਕੀਤੀ ਸੀ। ਉਹ ਨਬਾਲਿਗ ਹੈ। ਲਖਨਊ ਰੇਂਜ ਦੇ ਆਈ.ਜੀ. ਲਕਸ਼ਮੀ ਸਿੰਘ, ਉਨਾਵ ਦੇ ਐੱਸ.ਪੀ. ਆਨੰਦ ਕੁਲਕਰਣੀ, ਡੀ.ਐੱਮ. ਉਂਨਾਵ ਰਵਿੰਦਰ ਕੁਮਾਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਇਹ ਮਹੱਤਵਪੂਰਣ ਗੱਲਾਂ ਦੱਸੀਆਂ ਹਨ।
ਕਾਰ 'ਚ ਕੋਕੀਨ ਲੈ ਕੇ ਜਾ ਰਹੀ ਸੀ ਯੂਥ ਬੀਜੇਪੀ ਦੀ ਆਗੂ, ਪੁਲਸ ਨੇ ਕੀਤੀ ਗ੍ਰਿਫਤਾਰ
NEXT STORY