ਬਾਰਾਬੰਕੀ— ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿਚ ਲਖਨਊ-ਅਯੁੱਧਿਆ ਰਾਸ਼ਟਰੀ ਹਾਈਵੇਅ ’ਤੇ ਭਿਆਨਕ ਸੜਕ ਹਾਦਸੇ ਵਿਚ ਬੱਸ ’ਤੇ ਸਵਾਰ 18 ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹਨ। ਪੁਲਸ ਸੁਪਰਡੈਂਟ ਯਮੁਨਾ ਪ੍ਰਸਾਦ ਨੇ ਘਟਨਾ ਵਾਲੀ ਥਾਂ ਤੋਂ ਪਰਤਣ ਮਗਰੋਂ ਅੱਜ ਸਵੇਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਰਾਮਸਨੇਹੀਘਾਟ ਥਾਣਾ ਖੇਤਰ ਵਿਚ ਲਖਨਊ-ਅਯੁੱਧਿਆ ਰਾਸ਼ਟਰੀ ਹਾਈਵੇਅ ’ਤੇ ਕਲਿਆਣੀ ਨਦੀ ਦੇ ਪੁਲ ’ਤੇ ਰਾਤ ਕਰੀਬ 1 ਵਜੇ ਡਬਲ ਡੇਕਰ ਬੱਸ ਦਾ ਐਕਸਲ ਟੁੱਟ ਗਿਆ। ਤੇਜ਼ ਮੀਂਹ ਕਾਰਨ ਬੱਸ ਨੂੰ ਪੁਲ ’ਤੇ ਹੀ ਸੜਕ ਕੰਢੇ ਖੜ੍ਹੀ ਕਰ ਦਿੱਤਾ ਗਿਆ। ਡਰਾਈਵਰ ਬੱਸ ਦੀ ਮੁਰੰਮਤ ਕਰਵਾ ਰਿਹਾ ਸੀ। ਇਸ ਦੌਰਾਨ ਲਖਨਊ ਵਲੋਂ ਆ ਰਹੇ ਤੇਜ਼ ਰਫ਼ਤਾਰ ਇਕ ਬੇਕਾਬੂ ਟਰੱਕ ਨੇ ਬੱਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਜ਼ਿਆਦਾਤਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਸ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 11 ਲੋਕਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਜਦਕਿ ਡਾਕਟਰਾਂ ਨੇ ਗੰਭੀਰ ਜ਼ਖਮੀਆਂ ਨੂੰ ਲਖਨਊ ਟਰਾਮਾ ਸੈਂਟਰ ਭੇਜ ਦਿੱਤਾ, ਜਿੱਥੇ 8 ਲੋਕਾਂ ਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ 15 ਤੋਂ ਵੱਧ ਜ਼ਖਮੀਆਂ ਦਾ ਲਖਨਊ ਅਤੇ ਬਾਰਾਬੰਕੀ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ। ਬੱਸ ’ਚ 65 ਯਾਤਰੀ ਸਵਾਰ ਸਨ, ਜਿਸ ’ਚੋਂ ਜ਼ਿਆਦਾਤਰ ਸੀਤਾਮੜ੍ਹੀ ਅਤੇ ਸਹਿਰਸਾ ਦੇ ਰਹਿਣ ਵਾਲੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੜਕ ਹਾਦਸੇ ਵਿਚ ਲੋਕਾਂ ਦੀ ਮੌਤ ਹੋਣ ’ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵੀਟ ਵਿਚ ਕਿਹਾ ਕਿ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ’ਚ ਵਾਪਰੇ ਸੜਕ ਹਾਦਸੇ ਦੀ ਖ਼ਬਰ ਤੋਂ ਬਹੁਤ ਦੁਖੀ ਹਾਂ। ਮਿ੍ਰਤਕਾਂ ਦੇ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਹੁਣੇ ਮੁੱਖ ਮੰਤਰੀ ਯੋਗੀ ਨਾਲ ਵੀ ਗੱਲ ਹੋਈ ਹੈ। ਸਾਰੇ ਜ਼ਖਮੀ ਸਾਥੀਆਂ ਦੇ ਉੱਚਿਤ ਇਲਾਜ ਦੀ ਵਿਵਸਥਾ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਅਤੇ ਹਰੇਕ ਜ਼ਖਮੀ ਨੂੰ 50,000 ਰੁਪਏ ਦਿੱਤੇ ਜਾਣਗੇ।
ਕਾਂਗਰਸ ’ਚ ਨਵਾਂ ਸੱਤਾ ਕੇਂਦਰ ਅਤੇ ਸੰਕਟ ਮੋਚਨ ਬਣੀ ਪ੍ਰਿਯੰਕਾ
NEXT STORY