ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ’ਚ ਸ਼ਨੀਵਾਰ ਰਾਤ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਵਿਆਹ ਸਮਾਰੋਹ ’ਚ ਵੇਟਰ ਦਾ ਕੰਮ ਕਰਨ ਵਾਲੇ 3 ਨਾਬਾਲਗਾਂ ਦੀ ਮੌਤ ਹੋ ਗਈ। ਤਿੰਨੋਂ ਇਕ ਹੀ ਬਾਈਕ ’ਤੇ ਸਵਾਰ ਸਨ। ਹਾਦਸੇ ’ਚ ਤਿੰਨੋਂ ਨਾਬਾਲਗਾਂ ਦੇ ਸਿਰ ਅਤੇ ਛੱਤ ’ਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਮੌਕੇ ’ਤੇ ਹੀ ਤੜਫ-ਤੜਫ ਕੇ ਦਮ ਤੋੜ ਦਿੱਤਾ। ਹਾਦਸੇ ਮਗਰੋਂ ਉੱਥੋਂ ਲੰਘ ਰਹੇ ਲੋਕਾਂ ਨੇ ਟਰੈਕਟਰ ਡਰਾਈਵਰ ਨੂੰ ਫੜ ਲਿਆ ਅਤੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ।
ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ਾਂ ਦੀ ਪਛਾਣ ਕਰਦੇ ਹੋਏ ਪੁਲਸ ਨੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ। ਹਾਦਸਾ ਸਰਾਏ ਅਕਿਲ ਥਾਣਾ ਖੇਤਰ ਦੇ ਬਕੋਢਾ ਪਿੰਡ ਨੇੜੇ ਹੋਇਆ ਹੈ। ਸਰਾਏ ਅਕਿਲ ਥਾਣਾ ਖੇਤਰ ਦੇ ਵਾਸੀ ਧਰਮੂ ਪ੍ਰਸਾਦ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਉਹ ਪਰਿਵਾਰ ਸਮੇਤ ਮਜ਼ਦੂਰੀ ਕਰਦਾ ਹੈ। ਉਨ੍ਹਾਂ ਦਾ 15 ਸਾਲਾ ਦਾ ਪੁੱਤਰ ਵੰਸ਼ੀਲਾਲ ਵੀ ਵਿਆਹ ਸਮਾਰੋਹ ’ਚ ਵੇਟਰ ਦਾ ਕੰਮ ਕਰਦਾ ਸੀ। ਕਨੈਲੀ ਸਥਿਤ ਇਕ ਗੈਸਟ ਹਾਊਸ ’ਚ ਸ਼ਨੀਵਾਰ ਨੂੰ ਵਿਆਹ ਸਮਾਰੋਹ ਸੀ।
ਇਸ ਵਿਆਹ ਸਮਾਰੋਹ ’ਚ ਵੰਸ਼ੀਲਾਲ ਪਿੰਡ ਦੇ ਹੀ ਭੈਰਵ ਪ੍ਰਸਾਦ ਦੇ 13 ਸਾਲਾ ਪੁੱਤਰ ਗੁੱਡੂ ਅਤੇ ਸਮੁੰਦਰ ਪ੍ਰਸਾਦ ਦੇ 14 ਸਾਲਾ ਪੁੱਤਰ ਮਿਥੁਨ ਨਾਲ ਵਿਆਹ ’ਚ ਵੇਟਰ ਦਾ ਕੰਮ ਕਰਨ ਲਈ ਬਾਈਕ ਤੋਂ ਜਾ ਰਿਹਾ ਸੀ। ਭਿਆਨਕ ਹਾਦਸੇ ’ਚ ਤਿੰਨਾਂ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ ਮਗਰੋਂ ਪਰਿਵਾਰਾਂ ’ਚ ਮਾਤਮ ਛਾ ਗਿਆ ਹੈ।
ਜੇ ਅੱਤਵਾਦੀ ਬਾਹਰੋਂ ਦੇਸ਼ ਨੂੰ ਨਿਸ਼ਾਨਾ ਬਣਾਉਂਦੇ ਹਨ ਤਾਂ ਭਾਰਤ ਸਰਹੱਦ ਪਾਰ ਕਰਨ ਤੋਂ ਝਿਜਕੇਗਾ ਨਹੀਂ : ਰਾਜਨਾਥ
NEXT STORY