ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਇਕ ਪਿੰਡ 'ਚ ਹੋਲੀ ਦੌਰਾਨ ਮਾਮੂਲੀ ਝਗੜੇ ਤੋਂ ਬਾਅਦ ਇਕ ਵਿਅਕਤੀ ਅਤੇ ਉਸ ਦੀ ਪਤਨੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਿਕੰਦਰਰਾਉ ਕੋਤਵਾਲੀ ਦੇ ਪਿੰਡ ਪੋਰਾ ਵਿਚ ਬੌਬੀ ਅਤੇ ਉਸ ਦੀ ਪਤਨੀ ਸੁਨੀਤਾ ਘਰ ਦੇ ਬਾਹਰ ਆਪਣੇ ਖੇਤਾਂ 'ਚ ਸੁੱਤੇ ਹੋਏ ਸਨ, ਜਦੋਂ ਨੰਨੂ ਅਤੇ ਉਸ ਦੇ ਦੋ ਪੁੱਤਰ ਰਾਜਕੁਮਾਰ ਅਤੇ ਰਾਮੂ ਕੁਹਾੜੀਆਂ ਅਤੇ ਡੰਡਿਆਂ ਨਾਲ ਸ਼ੈੱਡ ਵਿਚ ਆ ਗਏ। ਤਿੰਨਾਂ ਨੇ ਸੁੱਤੇ ਪਏ ਬੌਬੀ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਨੇ ED ਦੀ ਹਿਰਾਸਤ ਤੋਂ ਜਾਰੀ ਕੀਤਾ ਨਵਾਂ ਆਦੇਸ਼
ਉਸ ਦੀ ਪਤਨੀ ਸੁਨੀਤਾ ਜਾਗ ਪਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜ ਲਿਆ ਗਿਆ ਅਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ ਗਿਆ। ਉਸ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਮ੍ਰਿਤਕ ਜੋੜੇ ਦੇ ਪੁੱਤਰ ਪੰਕਜ ਦੀ ਸ਼ਿਕਾਇਤ ਦੇ ਆਧਾਰ 'ਤੇ ਨੰਨੂ ਅਤੇ ਉਸ ਦੇ ਪੁੱਤਰ ਰਾਮੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜਾ ਪੁੱਤਰ ਰਾਜਕੁਮਾਰ ਫ਼ਰਾਰ ਹੈ। ਸੂਤਰਾਂ ਨੇ ਕਿਹਾ ਕਿ ਕਿ ਦੋਹਰੇ ਕਤਲਕਾਂਡ ਹੋਲੀ ਦੇ ਜਸ਼ਨਾਂ ਦੌਰਾਨ ਨੰਨੂ ਅਤੇ ਬੌਬੀ ਵਿਚਕਾਰ ਮਾਮੂਲੀ ਝਗੜੇ ਦਾ ਨਤੀਜਾ ਹੈ। ਬੌਬੀ ਦੇ ਘਰ ਵਿਚ ਹੀ ਗੁਟਕੇ-ਤੰਬਾਕੂ ਦੀ ਦੁਕਾਨ ਸੀ ਅਤੇ ਹੋਲੀ ਖੇਡਦੇ ਸਮੇਂ ਨੰਨੂ ਨੇ ਤੰਬਾਕੂ ਦੀ ਮੰਗ ਕੀਤੀ, ਜਿਸ ਨੂੰ ਦੇਣ ਤੋਂ ਬੌਬੀ ਨੇ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- ਮੁਖਤਾਰ ਅੰਸਾਰੀ ਦੀ ਸਿਹਤ ਵਿਗੜੀ, ਹਸਪਤਾਲ 'ਚ ਦਾਖ਼ਲ
ਇਸ ਕਾਰਨ ਦੋਵਾਂ ਵਿਚਾਲੇ ਝੜਪ ਹੋ ਗਈ ਅਤੇ ਨੰਨੂ ਨੂੰ ਮਾਮੂਲੀ ਸੱਟਾਂ ਲੱਗੀਆਂ। ਬਾਅਦ ਵਿਚ ਰਾਤ ਨੂੰ ਨੰਨੂ ਅਤੇ ਉਸਦੇ ਪੁੱਤਰਾਂ ਨੇ ਕਤਲ ਕਰ ਦਿੱਤਾ। ਓਧਰ ਹਾਥਰਸ ਦੇ SP ਨਿਪੁਨ ਅਗਰਵਾਲ ਅਤੇ ਸਹਾਇਕ ਪੁਲਸ ਸੁਪਰਡੈਂਟ ਅਸ਼ੋਕ ਕੁਮਾਰ ਰਾਤ ਨੂੰ ਹੀ ਮੌਕੇ 'ਤੇ ਪਹੁੰਚ ਗਏ। SP ਨੇ ਦੱਸਿਆ ਕਿ ਨੰਨੂ ਅਤੇ ਉਸ ਦੇ ਪੁੱਤਰ ਰਾਮੂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਕਾਰਵਾਈ ਕਰਦਿਆਂ ਤੀਜੇ ਮੁਲਜ਼ਮ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਲਤ ਪ੍ਰਚਾਰ ਲਈ ਵੱਖਵਾਦੀਆਂ ਦੇ ਪਰਿਵਾਰਾਂ ਨੂੰ ਕੀਤਾ ਜਾ ਰਿਹੈ ਪਰੇਸ਼ਾਨ : ਮਹਿਬੂਬਾ ਮੁਫ਼ਤੀ
NEXT STORY