ਲਖਨਊ - ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਨੇ ਮਾਸਕ ਲਗਾਉਣ ਦੀ ਸਲਾਹ ਵੀ ਦਿੱਤੀ ਹੈ। ਕਈ ਸੂਬਿਆਂ 'ਚ ਮਾਸਕ ਨਹੀਂ ਲਗਾਉਣ ਦੇ ਕਾਰਨ ਜੁਰਮਾਨਾ ਵੀ ਲਗਾਇਆ ਜਾ ਰਿਹਾ ਹੈ। ਹੁਣ ਉੱਤਰ ਪ੍ਰਦੇਸ਼ 'ਚ ਮਾਸਕ ਨਹੀਂ ਲਗਾਉਣ ਕਾਰਨ ਕਾਨਪੁਰ ਆਈ.ਜੀ. ਰੇਂਜ ਦਾ ਚਲਾਨ ਕੱਟਿਆ ਗਿਆ ਹੈ।
ਉੱਤਰ ਪ੍ਰਦੇਸ਼ 'ਚ ਫੇਸ ਕਵਰ ਜਾਂ ਮਾਸਕ ਲਗਾਉਣਾ ਲਾਜ਼ਮੀ ਹੈ। ਇਸ ਦੀ ਉਲੰਘਣਾ ਕਰਣ 'ਤੇ ਜੁਰਮਾਨਾ ਵੀ ਲਗਾਇਆ ਜਾ ਰਿਹਾ ਹੈ। ਹੁਣ ਉੱਤਰ ਪ੍ਰਦੇਸ਼ 'ਚ ਕਾਨਪੁਰ ਆਈ.ਜੀ. ਰੇਂਜ ਮੋਹਿਤ ਅਗਰਵਾਲ ਦਾ ਮਾਸਕ ਨਹੀਂ ਲਗਾਉਣ ਦੇ ਕਾਰਨ ਚਲਾਨ ਕੱਟਿਆ ਗਿਆ ਹੈ। ਦਰਅਸਲ, ਮੋਹਿਤ ਅਗਰਵਾਲ ਹਾਟਸਪਾਟ ਏਰੀਆ 'ਚ ਬਿਨਾਂ ਮਾਸਕ ਦੇ ਜਾਂਚ ਕਰਣ ਪਹੁੰਚ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਚਲਾਨ ਕੱਟ ਦਿੱਤਾ ਗਿਆ।
ਕਾਨਪੁਰ ਆਈ.ਜੀ. ਰੇਂਜ ਮੋਹਿਤ ਅਗਰਵਾਲ ਬਿਨਾਂ ਮਾਸਕ ਲਗਾਏ ਬੱਰਾ ਦੇ ਸ਼ਿਵਨਗਰ ਇਲਾਕੇ 'ਚ ਜਾਂਚ ਕਰਣ ਪੁੱਜੇ ਸਨ। ਹਾਲਾਂਕਿ ਮੋਹਿਤ ਅਗਰਵਾਲ ਨੂੰ ਵੀ ਆਪਣੀ ਭੁੱਲ ਦਾ ਅੰਦਾਜਾ ਸੀ ਅਤੇ ਉਨ੍ਹਾਂ ਨੇ ਖੁਦ ਚਲਾਨ ਕਟਵਾਇਆ। ਬਿਨਾਂ ਮਾਸਕ ਦੇ ਕਾਰਨ ਆਪਣੀ ਗਲਤੀ ਮੰਨਦੇ ਹੋਏ ਆਈ.ਜੀ. ਨੇ ਆਪਣੇ ਆਪ ਆਪਣਾ ਚਲਾਨ ਕਟਵਾਇਆ। ਜਿਸ ਤੋਂ ਬਾਅਦ ਆਈ.ਜੀ. ਦਾ 100 ਰੁਪਏ ਦਾ ਚਲਾਨ ਕੱਟਿਆ ਗਿਆ।
ਦੂਜੇ ਸੂਬਿਆਂ ਨੂੰ ਪਰਤ ਰਹੇ ਹਨ ਬਿਹਾਰ ਆਏ ਪ੍ਰਵਾਸੀ ਮਜ਼ਦੂਰ
NEXT STORY