ਸੁਲਤਾਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ 'ਚ ਹਰਿਹਰ ਐਕਸਪ੍ਰੈੱਸ ਰੇਲ ਗੱਡੀ 'ਚ ਸਿਹਤ ਵਿਗੜਨ 'ਤੇ ਇਕ ਮਹਿਲਾ ਯਾਤਰੀ ਦੀ ਮੌਤ ਹੋ ਗਈ ਅਤੇ ਉਸ ਦੇ ਬੇਟੇ ਦਾ ਇਲਾਜ ਜਾਰੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਲਵੇ ਸੁਰੱਖਿਆ ਫੋਰਸ (ਆਰ.ਪੀ.ਐੱਫ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਵਾਸੀ ਕਿਸ਼ੋਰੀ ਦੇਵੀ (58) ਆਪਣੇ ਬੇਟੇ ਪ੍ਰਦੀਪ ਮਹਿਤੋ ਅਤੇ ਬੇਟੀ ਸਰਿਤਾ ਨਾਲ ਛਪਰਾ ਤੋਂ ਹਰਿਹਰ ਐਕਸਪ੍ਰੈੱਸ ਰੇਲ ਗੱਡੀ 'ਚ ਚੰਡੀਗੜ੍ਹ ਜਾਣ ਲਈ ਸਵਾਰ ਹੋਈ ਸੀ। ਬੇਟੀ ਸਰਿਤਾ ਅਨੁਸਾਰ ਜਦੋਂ ਰੇਲ ਗੱਡੀ ਵਾਰਾਣਸੀ ਤੋਂ ਨਿਕਲੀ ਤਾਂ ਉਸ ਦੀ ਮਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਸ ਨੂੰ ਉਲਟੀਆਂ ਹੋਣ ਲੱਗੀਆਂ।
ਆਰ.ਪੀ.ਐੱਫ. ਨੇ ਦੱਸਿਆ ਕਿ ਸੁਲਤਾਨਪੁਰ ਸਟੇਸ਼ਨ ਪਹੁੰਚਦੇ-ਪਹੁੰਚਦੇ ਕਿਸ਼ੋਰੀ ਦੇਵੀ ਬੇਹੋਸ਼ ਹੋ ਗਈ ਅਤੇ ਉਸ ਦੇ ਬੇਟੇ ਦੀ ਵੀ ਸਿਹਤ ਵਿਗੜ ਗਈ। ਰੇਲ ਗੱਡੀ ਦੇ ਸਟੇਸ਼ਨ ਪਹੁੰਚਣ 'ਤੇ ਤੁਰੰਤ ਦੋਹਾਂ ਨੂੰ ਰੇਲਵੇ ਹਸਪਤਾਲ ਲਿਜਾਇਆ ਗਿਆ ਪਰ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਕਿਸ਼ੋਰੀ ਦੇਵੀ ਨੂੰ ਮ੍ਰਿਤਕ ਐਲਾਨ ਦਿੱਤਾ। ਮੈਡੀਕਲ ਕਾਲਜ ਦੇ ਡਾ. ਵਿਕਾਸ ਨੇ ਦੱਸਿਆ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜ਼ਿਆਦਾ ਗਰਮੀ ਕਾਰਨ ਸਿਹਤ ਖ਼ਰਾਬ ਹੋਈ ਪਰ ਪੋਸਟਮਾਰਟਮ ਰਿਪੋਰਟ ਆਉਣ 'ਤੇ ਸਥਿਤੀ ਸਾਫ਼ ਹੋਵੇਗੀ। ਆਰ.ਪੀ.ਐੱਫ. ਇੰਚਾਰਜ ਰਾਜ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check: ਬ੍ਰਾਜ਼ੀਲ ਦੇ ਕਾਰਨੀਵਲ 'ਚ ਜੁਟੀ ਭੀੜ ਦਾ ਵੀਡੀਓ ਅਖਿਲੇਸ਼ ਦੀ ਰੈਲੀ ਦਾ ਦੱਸ ਕੇ ਵਾਇਰਲ
NEXT STORY