ਲਖਨਊ – ਅੰਮ੍ਰਿਤ ਮਹਾਉਤਸਵ ਪ੍ਰੋਗਰਾਮ ਵਿਚ ਸ਼ਾਮਲ ਹੋਣ ਕਾਨ੍ਹਪੁਰ ਤੋਂ ਪੁੱਜੇ ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਕਿਹਾ ਕਿ ਜੇਕਰ ਹਿੰਦੂ ਹੋਣਾ ਫਿਰਕੂ ਹੈ ਤਾਂ ਮੈਂ ਫਿਰਕੂ ਹਾਂ। ਵੰਦੇ ਮਾਤਰਮ ਗਾਉਣਾ ਫਿਰਕੂ ਹੈ ਤਾਂ ਮੈਂ ਫਿਰਕੂ ਹਾਂ। ਰਾਮ ਮੰਦਿਰ ਬਣਾਉਣਾ ਤੇ ਧਾਰਾ 370 ਨੂੰ ਹਟਾਉਣਾ ਫਿਰਕੂ ਹੈ ਤਾਂ ਮੈਂ ਫਿਰਕੂ ਹਾਂ। ਕਸ਼ਮੀਰੀ ਸ਼ਰਨਾਰਥੀਆਂ ਦੀ ਗੱਲ ਕਰਨਾ ਫਿਰਕੂ ਹੈ ਤਾਂ ਮੈਂ ਫਿਰਕੂ ਹਾਂ। ਮੈਨੂੰ ਇਹ ਕਹਿਣ ਵਿਚ ਕੋਈ ਗੁਰੇਜ਼ ਨਹੀਂ ਹੈ।
ਅੰਮ੍ਰਿਤ ਮਹਾਉਤਸਵ ਵਿਚ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੇ ਸਨਮਾਨ ਦਾ ਪ੍ਰੋਗਰਾਮ ਆਕਰਸ਼ਣ ਗੈਸਟ ਹਾਊਸ ਵਿਚ ਕਰਵਾਇਆ ਗਿਆ ਸੀ। ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਸੁਪਨਾ ਦੇਖਿਆ ਸੀ ਕਿ ਭਾਰਤ ਦੁਬਾਰਾ ਵਿਸ਼ਵ ਗੁਰੂ ਬਣੇ। ਉਨ੍ਹਾਂ ਦੇ ਸੁਪਨਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਕਾਰ ਕਰ ਰਹੇ ਹਨ। ਭਾਰਤ ਦਾ ਸਨਮਾਨ ਪੂਰੀ ਦੁਨੀਆ ਵਿਚ ਵਧ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਮਾਉਂਟੇਨਰ ਉਮਾ ਸਿੰਘ ਨੇ ਸੋਨੂੰ ਸੂਦ ਨੂੰ ਆਪਣੀ ਜਿੱਤ ਕੀਤੀ ਸਮਰਪਿਤ, ਕਿਹਾ- ਉਹ ਸੂਪਰ ਹੀਰੋ ਹਨ
NEXT STORY