ਬਾਗਪਤ-ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ’ਚ ਹਾਈ ਸਕੂਲ ਦੀ ਪ੍ਰੀਖਿਆ ਦੌਰਾਨ ਸ਼ਨੀਵਾਰ ਨੂੰ 2 ਲੋਕਾਂ ਨੂੰ ਕਿਸੇ ਦੂਜੇ ਪ੍ਰੀਖਿਆਰਥੀ ਦੀ ਜਗ੍ਹਾ ਪ੍ਰੀਖਿਆ ਦਿੰਦੇ ਫੜਿਆ ਗਿਆ। ਸਕੂਲ ਪ੍ਰਸ਼ਾਸਨ ਦੀ ਸਖਤੀ ਤੋਂ ਬਾਅਦ ਵੀ ਇਹ ਮੁੰਨਾਭਾਈ ਦੂਜੇ ਪ੍ਰੀਖਿਆਰਥੀਆਂ ਦੀ ਥਾਂ ’ਤੇ ਪ੍ਰੀਖਿਆ ਦੇ ਰਹੇ ਸਨ। ਜਾਣਕਾਰੀ ਮੁਤਾਬਕ ਪਹਿਲੀ ਸ਼ਿਫਟ ’ਚ ਹਾਈ ਸਕੂਲ ਦੀ ਸਮਾਜਿਕ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਹੋ ਰਹੀ ਸੀ। ਇਸ ਪ੍ਰੀਖਿਆ ਕੇਂਦਰ ’ਤੇ 572 ਪ੍ਰੀਖਿਆਰਥੀ ਰਜਿਸਟਰਡ ਸਨ।
ਬੜੌਤ ਤਹਿਸੀਲ ਖੇਤਰ ਦੇ ਬੜੌਤ ਕਸਬਾ ਸਥਿਤ ਜਨਤਾ ਵੈਦਿਕ ਇੰਟਰ ਕਾਲਜ ਦੇ ਯੂ. ਪੀ. ਬੋਰਡ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ। ਕੇਂਦਰ ਪ੍ਰਬੰਧਕ ਨੇ ਦੱਸਿਆ ਕਿ ਇਸ ਕੇਂਦਰ ’ਤੇ ਪ੍ਰੀਖਿਆਰਥੀਆਂ ਦੀ ਚੈਕਿੰਗ ਦੌਰਾਨ ਪ੍ਰੀਖਿਆ ਕੇਂਦਰ ਦੇ ਕਮਰਾ ਨੰਬਰ 8 ’ਚ ਸ਼ੱਕੀ ਪ੍ਰੀਖਿਆਰਥੀਆਂ ਨੂੰ ਫੜਿਆ ਗਿਆ।
ਪ੍ਰੀਖਿਆ ਕੇਂਦਰ ਦਾ ਨਿਰੀਖਣ ਕਰਨ ਪੁੱਜੇ ਜੇ. ਡੀ. ਨੇ ਦੱਸਿਆ ਕਿ ਇਹ ਦੋਵੇਂ ਅਸਲੀ ਪ੍ਰੀਖਿਆਰਥੀ ਨਹੀਂ ਸਨ, ਸਗੋਂ ਮੁੰਨਾਭਾਈ ਸਨ। ਇਹ ਦੋਵੇਂ ਫੋਟੋਆਂ ਅਤੇ ਹੋਰ ਜਾਣਕਾਰੀਆਂ ’ਚ ਬਦਲਾਅ ਕਰ ਕੇ ਦੂਜੇ ਪ੍ਰੀਖਿਆਰਥੀਆਂ ਦੀ ਥਾਂ ’ਤੇ ਪ੍ਰੀਖਿਆ ਦੇ ਰਹੇ ਸਨ। ਓਧਰ ਕੇਂਦਰ ਪ੍ਰਬੰਧਕ ਨੇ ਦੱਸਿਆ ਕਿ ਉਕਤ ਦੋਵਾਂ ਫਰਜ਼ੀ ‘ਮੁੰਨਾਭਾਈ’ ਪ੍ਰੀਖਿਆਰਥੀਆਂ ਨੂੰ ਥਾਣਾ ਬੜੌਤ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ ਤੇ ਉਨ੍ਹਾਂ ’ਤੇ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
CM ਖੱਟੜ ਦਾ ਐਲਾਨ, ਹਰਿਆਣਾ 'ਚ ਬਣੇਗਾ ਸਿੱਖ ਗੁਰੂਆਂ ਨੂੰ ਸਮਰਪਿਤ ਮਿਊਜ਼ੀਅਮ
NEXT STORY