ਮੈਨਪੁਰੀ, (ਭਾਸ਼ਾ)— ਉੱਤਰ ਪ੍ਰਦੇਸ਼ 'ਚ ਮੈਨਪੁਰੀ ਜ਼ਿਲੇ ਦੇ ਕਰਹਲ ਖੇਤਰ 'ਚ ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਡਿਵਾਈਡਰ ਨਾਲ ਟਕਰਾ ਜਾਣ ਕਾਰਨ ਬੱਸ 'ਚ ਅੱਗ ਲੱਗ ਗਈ। ਇਸ ਕਾਰਨ ਇਸ 'ਚ ਸਵਾਰ 4 ਲੋਕਾਂ ਦੀ ਝੁਲਸ ਜਾਣ ਕਾਰਨ ਮੌਤ ਹੋ ਗਈ ਜਦ ਕਿ ਤਿੰਨ ਲੋਕਾਂ ਨੂੰ ਬਚਾਅ ਲਿਆ ਗਿਆ।
ਪੁਲਸ ਸੂਤਰਾਂ ਨੇ ਸੋਮਵਾਰ ਸਵੇਰੇ ਇੱਥੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਤਕਰੀਬਨ ਇਕ ਵਜੇ ਦੋ ਪ੍ਰਾਇਵੇਟ ਬੱਸਾਂ ਲਖਨਊ ਵਲੋਂ ਆ ਰਹੀਆਂ ਸਨ। ਆਗਰਾ-ਲਖਨਊ ਵੇਅ 'ਤੇ ਕਰਹਲ ਖੇਤਰ 'ਚ ਇਕ ਬੱਸ ਦਾ ਟਾਇਰ ਫਟ ਗਿਆ ਅਤੇ ਉਸ ਦੇ ਪਿੱਛੇ ਆਉਣ ਵਾਲੀ ਬੱਸ ਕੰਟਰੋਲ ਤੋਂ ਬਾਹਰ ਹੋਣ ਕਾਰਨ ਡਿਵਾਈਡਰ 'ਤੇ ਟਕਰਾ ਗਈ ਅਤੇ ਉਸ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਬੱਸ 'ਚ ਸਵਾਰ 7 ਲੋਕਾਂ ਦੀ ਝੁਲਸ ਜਾਣ ਕਾਰਨ ਮੌਤ ਹੋ ਗਈ ਜਦਕਿ ਹੋਰ 3 ਨੂੰ ਬਚਾਅ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਦੇਸ਼ ਵੱਡੇ ਰੋਜ਼ਗਾਰ ਸੰਕਟ ’ਚੋਂ ਲੰਘ ਰਿਹਾ ਹੈ : ਸੈਮ ਪਿਤਰੋਦਾ
NEXT STORY