ਉੱਤਰ ਪ੍ਰਦੇਸ਼— ਉੱਤਰ ਪ੍ਰਦੇਸ਼ 'ਚ 'ਮੋਦੀਮਈ' ਮਾਹੌਲ ਬਣਾਉਣ ਲਈ ਭਾਜਪਾ ਨੇ ਪੂਰੀ ਤਰ੍ਹਾਂ ਤੋਂ ਤਿਆਰੀ ਕਰ ਲਈ ਹੈ, ਸੂਬੇ ਦੇ ਸੰਤ ਕਬੀਰ ਨਗਰ ਜ਼ਿਲੇ ਤੋਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੀ ਚੋਣ ਮੁਹਿੰਮ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਪਾਰਟੀ ਹਰ ਮਹੀਨੇ ਪ੍ਰਦੇਸ਼ 'ਚ ਘੱਟ ਤੋਂ ਘੱਟ ਮੋਦੀ ਦੀ ਇਕ ਰੈਲੀ ਕਰਵਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਵਿਰੋਧੀ ਦਲਾਂ ਵੱਲੋਂ ਬਣਾਏ ਜਾ ਰਹੇ ਮਹਾਗਠਜੋੜ ਨੂੰ ਖਤਮ ਕੀਤਾ ਜਾ ਸਕੇ ਅਤੇ 2014 ਵਰਗੇ ਨਤੀਜੇ ਇਕ ਵਾਰ ਫਿਰ ਦੁਹਰਾਏ ਜਾ ਸਕਣ। ਭਾਜਪਾ ਯੂ. ਪੀ. 'ਚ ਹਰ ਮਹੀਨੇ ਨਰਿੰਦਰ ਮੋਦੀ ਦੀ ਇਕ ਰੈਲੀ ਕਰਵਾਉਣ ਦੀ ਤਿਆਰੀ 'ਚ ਜੁੱਟ ਗਈ ਹੈ, ਸੰਤ ਕਬੀਰ ਨਗਰ ਤੋਂ ਬਾਅਦ ਅਗਲੀ ਰੈਲੀ ਸਪਾ ਦੇ ਗਾਰਡੀਅਨ ਮੁਲਾਇਮ ਸਿੰਘ ਯਾਦਵ ਨੇ ਸੰਸਦੀ ਖੇਤਰ ਆਜਮਗੜ੍ਹ 'ਚ ਹੋਵੇਗੀ। ਇਹ ਰੈਲੀ ਅਗਲੇ ਮਹੀਨੇ ਜੁਲਾਈ 'ਚ ਹੋਵੇਗੀ। ਭਾਜਪਾ ਅਧਿਕਾਰੀ ਰਾਕੇਸ਼ ਤ੍ਰਿਪਾਠੀ ਨੇ ਕਿਹਾ ਕਿ ਪਾਰਟੀ ਯੂ. ਪੀ. 'ਚ ਪੀ. ਐੱਮ. ਨਰਿੰਦਰ ਮੋਦੀ ਦੀ ਜ਼ਿਆਦਾ ਤੋਂ ਜ਼ਿਆਦਾ ਰੈਲੀਆਂ ਕਰਵਾਉਣਾ ਚਾਹੁੰਦੀ ਹੈ, ਹੁਣ ਤਰੀਕਾਂ 'ਤੇ ਆਖਰੀ ਫੈਸਲਾ ਨਹੀਂ ਹੋਇਆ ਹੈ, ਜਦਕਿ ਜਲਦ ਹੀ ਸਭ ਕੁਝ ਤਹਿ ਹੋ ਜਾਵੇਗਾ।
ਦੱਸ ਦੇਈਏ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਗਠਜੋੜ ਸੂਬਿਆਂ ਦੀਆਂ 80 ਲੋਕ ਸਭਾ ਸੀਟਾਂ 'ਚੋਂ 73 ਸੀਟਾਂ ਜਿੱਤਣ 'ਚ ਸਫਲ ਰਹੀ ਹੈ। ਕਾਂਗਰਸ ਨੂੰ 2 ਸੀਟਾਂ ਅਤੇ ਸਪਾ ਨੂੰ 5 ਸੀਟਾਂ ਮਿਲੀਆਂ ਸਨ, ਜਦਕਿ ਬਸਪਾ ਅਤੇ ਆਰ. ਐੱਲ. ਡੀ. ਖਾਤਾ ਵੀ ਨਹੀਂ ਖੋਲ੍ਹ ਸਕੀ ਸੀ। ਇਸ ਤੋਂ ਬਾਅਦ 2017 ਦੇ ਵਿਧਾਨ ਸਭਾ ਚੋਣਾਂ 'ਚ ਵੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਨੇ ਕਲੀਨ ਸਵੀਪ ਕੀਤਾ ਸੀ, ਜਦਕਿ ਫੂਲਪੁਰ, ਗੋਰਖਰਪੁਰ ਅਤੇ ਕੈਰਾਨਾ ਲੋਕ ਸਭਾ ਉਪ ਚੋਣਾਂ 'ਚ ਸਪਾ-ਬਸਪਾ ਨਾਲ ਆਉਣ ਨਾਲ ਭਾਜਪਾ ਦਾ ਸਮੀਕਰਨ ਖਰਾਬ ਹੋਇਆ ਹੈ।
ਮੁੰਬਈ ਚਾਰਟਰਡ ਜਹਾਜ਼ ਕ੍ਰੈਸ਼: ਸੋਨੀਪਤ ਦੀ ਫਲਾਇਟ ਇੰਜੀਨੀਅਰ ਸੁਰਭੀ ਦੀ ਮੌਤ
NEXT STORY