ਮਿਰਜਾਪੁਰ— ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੂਰਵਾਂਚਲ ਦੌਰੇ 'ਤੇ ਅੱਜ ਦੂਜਾ ਦਿਨ ਹੈ। ਨਰਿੰਦਰ ਮੋਦੀ ਮਿਰਜਾਪੁਰ ਪਹੁੰਚ ਚੁੱਕੇ ਹਨ, ਜਿਥੇ ਉਹ ਪਹਿਲਾਂ ਬਾਣਸਾਗਰ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ ਅਤੇ ਉਸ ਤੋਂ ਬਾਅਦ ਜਨਸਭਾ ਨੂੰ ਸੰਬੋਧਿਤ ਕਰਨਗੇ।
ਜਾਣਕਾਰੀ ਮੁਤਾਬਕ, ਇਸ ਪ੍ਰੋਜੈਕਟ ਨਾਲ ਇਲਾਕੇ 'ਚ ਸਿੰਚਾਈ 'ਚ ਵਾਧਾ ਹੋਵੇਗਾ। ਜਿਸ ਨਾਲ ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਅਤੇ ਇਲਾਹਾਬਾਦ ਦੇ ਕਿਸਾਨਾਂ ਨੂੰ ਕਾਫੀ ਫਾਇਦਾ ਪਹੁੰਚੇਗਾ। ਇਸ ਪ੍ਰੋਗਰਾਮ 'ਚ ਨਰਿੰਦਰ ਮੋਦੀ ਮਿਰਜਾਪੁਰ ਮੈਡੀਕਲ ਕਾਲਜ ਦਾ ਵੀ ਨੀਂਹਪੱਥਰ ਅਤੇ ਇਸ ਤੋਂ ਇਲਾਵਾ ਪੀ.ਐੈੱਮ. ਮੋਦੀ ਸੂਬੇ 'ਚ 108 ਨਸ਼ਾਂ ਕੇਦਰਾਂ ਦਾ ਉਦਘਾਟਨ ਵੀ ਕਰਨਗੇ। ਮੋਦੀ ਬਲਘਾਟ, ਚੂਨਾਰ 'ਚ ਗੰਗਾ ਨਦੀਂ 'ਤੇ ਬਣੇ ਪੁੱਲ ਨੂੰ ਵੀ ਸਮਰਪਤ ਕਰਨਗੇ, ਜੋ ਮਿਰਜਾਪੁਰ ਅਤੇ ਵਾਰਾਨਸੀ ਸ਼ਹਿਰ ਨੂੰ ਜੋੜੇਗਾ।
'ਹਿੰਦੂ ਪਾਕਿਸਤਾਨ' ਵਾਲੇ ਬਿਆਨ 'ਤੇ ਅਦਾਲਤ ਨੇ ਸ਼ਸ਼ੀ ਥਰੂਰ ਨੂੰ ਭੇਜਿਆ ਨੋਟਿਸ
NEXT STORY