ਵਾਸ਼ਿੰਗਟਨ — ਅਮਰੀਕਾ 'ਚ ਰਹਿਣ ਵਾਲੇ ਮੇਲਿੰਗ ਕੰਪਨੀ ਦੇ ਭਾਰਤੀ ਮਾਲਕਾਂ 'ਤੇ ਅਮਰੀਕੀ ਡਾਕ ਸੇਵਾ 'ਚ 16 ਮਿਲੀਅਨ ਡਾਲਰ (1,09,37,60,000 ਰੁਪਏ) ਦੀ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ। ਅਮਰੀਕੀ ਅਟਾਰਨੀ ਦਫਤਰ ਵੱਲੋਂ ਦਾਇਰ ਅਪਰਾਧਿਕ ਦੋਸ਼ਾਂ ਮੁਤਾਬਕ ਮੇਲਿੰਗ ਸਰਵਿਸਜ਼ ਦੇ ਮਾਲਕ ਅਤੇ ਆਪਰੇਟਰ ਯੋਗੇਸ਼ ਪਟੇਲ ਅਤੇ ਅਰਵਿੰਦ ਲੱਕਮਸਾਨੀ ਨੇ ਯੂ. ਐੱਸ. ਪੀ. ਐੱਸ. ਦੇ ਦਸਤਾਵੇਜ਼ਾਂ ਨਾਲ ਛੇੜਛਾੜ ਕਰ ਧੋਖਾਧੜੀ ਕੀਤੀ ਹੈ।
ਯੋਗੇਸ਼ ਪਟੇਲ (58) ਅਤੇ ਅਰਵਿੰਦ ਲੱਕਮਸਾਨੀ (57) ਸ਼ਿਕਾਗੋ ਦੇ ਬਾਹਰੀ ਇਲਾਕੇ 'ਚ ਡਾਕ ਭੇਜਣ ਵਾਲੀ ਕੰਪਨੀ ਪ੍ਰੋਡਿਗੀ ਮੇਲਿੰਗ ਸਰਵਿਸ (ਪੀ. ਐੱਮ. ਐੱਸ.) ਚਲਾਉਂਦੇ ਹਨ। ਉਨ੍ਹਾਂ ਨੇ ਇਹ ਧੋਖਾਧੜੀ ਡੇਵਿਡ ਗਾਰਗਨੋ (51) ਨਾਂ ਦੇ ਅਮਰੀਕੀ ਸ਼ਖਸ ਨਾਲ ਮਿਲ ਕੇ ਕੀਤੀ।
ਅਮਰੀਕੀ ਅਟਾਰਨੀ ਦਫਤਰ ਮੁਤਾਬਕ, ਇਨ੍ਹਾਂ ਦਾ ਕੰਮ ਗਾਹਕਾਂ ਨੂੰ ਡਾਕ ਭੇਜਣ ਦੀਆਂ ਸੇਵਾਵਾਂ ਲੈਣ ਵਾਲੀਆਂ ਕੰਪਨੀਆਂ ਨਾਲ ਮਿਲਾਇਆ ਸੀ। ਗਾਰਗਨੋ ਨੇ 2 ਐਨਰਜੀ ਕੰਪਨੀਆਂ ਨੂੰ ਇਸ ਕੰਪਨੀ ਦੀਆਂ ਸੇਵਾਵਾਂ ਦਿੱਤੀਆਂ ਸਨ। ਦੋਸ਼ਾਂ ਮੁਤਾਬਕ ਪਟੇਲ ਅਤੇ ਲੱਕਮਸਾਨੀ ਨੇ ਫਰਜ਼ੀ ਦਸਤਾਵੇਜ਼ ਬਣਾ ਕੇ ਅਤੇ ਖੁਫੀਆ ਤਰੀਕੇ ਨਾਲ ਯੂਨਾਈਟੇਡ ਪੋਸਟਲ ਸਰਵਿਸ (ਯੂ. ਐੱਸ. ਪੀ. ਐੱਸ.) ਦੀ ਸੀਲ ਦਾ ਇਸਤੇਮਾਲ ਕਰਕੇ ਉਹ ਧੋਖਾਧੜੀ ਕੀਤੀ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਕੋਰਟ ਨੇ ਯੋਗੇਸ਼, ਅਰਵਿੰਦ ਅਤੇ ਗਾਰਗਨੋ ਨੂੰ ਧੋਖਾਧੜੀ ਕਰਨ ਦੇ ਦੋਸ਼ੀ ਮੰਨਦੇ ਹੋਏ ਉਨ੍ਹਾਂ ਨੂੰ ਕਰੀਬ 20 ਸਾਲਾਂ ਲਈ ਜੇਲ ਦੀ ਸਜ਼ਾ ਸੁਣਾਈ ਹੈ।
ਅਮਰਨਾਥ ਯਾਤਰਾ ਲਈ 2 ਲੱਖ ਤੋਂ ਵੱਧ ਯਾਤਰੀਆਂ ਨੇ ਕਰਵਾਇਆ ਪੰਜੀਕਰਨ
NEXT STORY