ਵਾਸ਼ਿੰਗਟਨ — ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ ਦੀ ਰੱਖਿਆ ਸਮਰੱਥਾ ਵਧਾਉਣ ਦੇ ਯਤਨਾਂ ਦੇ ਤੌਰ 'ਤੇ ਟਰੰਪ ਪ੍ਰਸ਼ਾਸਨ ਨੇ ਭਾਰਤ ਦੇ ਫੌਜੀ ਕਾਰਗੋ ਜਹਾਜ਼ ਸੀ-17 ਨੂੰ ਸਹਿਯੋਗ ਦੇਣ ਲਈ 67 ਕਰੋੜ ਡਾਲਰ ਦੀ ਵਿਦੇਸ਼ੀ ਸੈਨਿਕ ਵਿਕਰੀ ਨੂੰ ਮਨਜ਼ੂਰੀ ਦੇਣ ਦੇ ਆਪਣੇ ਫੈਸਲੇ ਤੋਂ ਸ਼ੁੱਕਰਵਾਰ ਨੂੰ ਕਾਂਗਰਸ ਨੂੰ ਜਾਣੂ ਕਰਵਾਇਆ। ਭਾਰਤ ਨੇ ਹਾਲ ਹੀ ਵਿਚ ਸੀ -17 ਦੇ ਲਈ ਸਾਜ਼ੋ-ਸਮਾਨ ਅਤੇ ਇਸ ਦੀ ਮੁਰੰਮਤ ਸਬੰਧੀ ਸਾਜ਼ੋ-ਸਮਾਨ, ਸਹਿਕਾਰਤਾ ਉਪਕਰਣ ਅਤੇ ਕਰਮਚਾਰੀਆਂ ਦੀ ਸਿਖਲਾਈ ਦੇ ਨਾਲ ਸਿਖਲਾਈ ਉਪਕਰਣ ਖਰੀਦਣ ਦੀ ਬੇਨਤੀ ਕੀਤੀ ਸੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਪੈਂਟਾਗਨ ਦੀ ਰੱਖਿਆ ਸੁਰੱਖਿਆ ਸਹਿਕਾਰਤਾ ਏਜੰਸੀ ਨੇ ਇਕ ਬਿਆਨ ਵਿਚ ਕਿਹਾ, “'ਭਾਰਤ ਨੂੰ ਖੇਤਰ ਵਿਚ ਇਸ ਦੀ ਓਪਰੇਸ਼ਨਲ ਤਿਆਰੀ ਬਣਾਏ ਰੱਖਣ ਅਤੇ ਮਾਨਵਤਾਵਾਦੀ ਸਹਾਇਤਾ ਅਤੇ ਤਬਾਹੀ ਤੋਂ ਰਾਹਤ ਸਹਾਇਤਾ ਪ੍ਰਦਾਨ ਕਰਨ ਲਈ ਇਨ੍ਹਾਂ ਸਾਧਨਾਂ ਦੀ ਲੋੜ ਹੈ।” ਉਸਨੇ ਕਿਹਾ ਕਿ ਭਾਰਤ ਨੂੰ ਇਨ੍ਹਾਂ ਉਪਕਰਣਾਂ ਨੂੰ ਆਪਣੀ ਹਥਿਆਰਬੰਦ ਫੌਜ ਵਿਚ ਸ਼ਾਮਲ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੋਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਪ੍ਰਸਤਾਵਿਤ ਵਿਕਰੀ ਅਮਰੀਕਾ-ਭਾਰਤ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰੇਗੀ। ਇਹ ਪ੍ਰਮੁੱਖ ਰੱਖਿਆ ਸਾਂਝੇਦਾਰ ਦੀ ਗਤੀਸ਼ੀਲਤਾ ਸਬੰਧੀ ਸਮਰੱਥਾਵਾਂ ਨੂੰ ਸਹਾਇਤਾ ਦੇ ਕੇ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਦਾ ਸਮਰਥਨ ਕਰੇਗੀ। ਇਹ ਭਾਈਵਾਲੀ ਹਿੰਦ-ਪ੍ਰਸ਼ਾਂਤ ਅਤੇ ਦੱਖਣੀ ਏਸ਼ੀਆਈ ਖੇਤਰਾਂ ਵਿਚ ਰਾਜਨੀਤਿਕ ਸਥਿਰਤਾ, ਸ਼ਾਂਤੀ ਅਤੇ ਆਰਥਿਕ ਤਰੱਕੀ ਲਈ ਇਕ ਮਹੱਤਵਪੂਰਨ ਸ਼ਕਤੀ ਹੋਵੇਗੀ।
ਹਿਊਸਟਨ 'ਚ ਸਨਮਾਨਤ ਹੋਣਗੇ ਪੀ. ਐੱਮ. ਮੋਦੀ, 50,000 ਲੋਕਾਂ ਨੂੰ ਕਰਨਗੇ ਸੰਬੋਧਤ
NEXT STORY