ਓਟਾਵਾ—ਸੰਯੁਕਤ ਰਾਸ਼ਟਰ ਅਤੇ ਕੈਨੇਡਾ ਨੇ ਸਾਂਝੇ ਤੌਰ 'ਤੇ ਭਾਰਤ ਵਿਰੁੱਧ ਜਾਂਚ ਲਈ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਨੂੰ ਅਪੀਲ ਕੀਤੀ ਹੈ। ਭਾਰਤ 'ਤੇ ਦੋਸ਼ ਹੈ ਕਿ ਉਸ ਨੇ ਵੱਖ-ਵੱਖ ਪੰਜ ਕਿਸਮਾਂ ਦੀਆਂ ਦਾਲਾਂ ਦੇ ਘਟੋ-ਘੱਟ ਸਮਰੱਥਨ ਮੁੱਲ ਬਾਰੇ ਗਲਤ ਜਾਣਕਾਰੀ ਦਿੱਤੀ ਹੈ ਅਤੇ ਦੋਵਾਂ ਮੁਲਕਾਂ ਨੇ ਡਬਲਿਊਓਟੀ ਦੇ ਮੈਂਬਰਾਂ ਕੋਲ ਸਮੀਖਿਆ ਵਾਸਤੇ ਆਪਣੇ ਅੰਕੜੇ ਪੇਸ਼ ਕੀਤੇ। ਸੁਯੰਕਤ ਰਾਸ਼ਟਰ ਅਤੇ ਕੈਨੇਡਾ ਦੀ ਤੁਲਨਾ, ਭਾਰਤ ਨੇ ਵੱਖ-ਵੱਖ ਕਿਸਮ ਦੀਆਂ ਪੰਜ ਦਾਲਾਂ ਦੀ ਕੌਮਾਂਤਰੀ ਕੀਮਤ 'ਚ ਗੜਬੜ ਕੀਤੀ ਹੈ ਅਤੇ ਆਪਣੀ ਮਰਜ਼ੀ ਮੁਤਾਬਕ ਇਸ ਨੂੰ ਪੇਸ਼ ਕੀਤਾ। ਇਹ ਜਾਣਕਾਰੀ ਯੂ.ਐੱਸ. ਦੇ ਇਕ ਖੇਤੀਬਾੜੀ ਵਿਭਾਗ ਨੇ ਜਾਰੀ ਕੀਤੀ। ਵਿਭਾਗ ਵੱਲੋਂ ਪੇਸ਼ ਕੀਤੀ ਗਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਵੱਲੋਂ ਦਿੱਤੀ ਜਾਣਕਾਰੀ ਨੂੰ ਜਦੋਂ ਡਬਲਿਊਓਟੀ ਐਗਰੀਮੈਂਟ ਦੇ ਨਜ਼ਰੀਏ ਨਾਲ ਦੇਖਿਆ ਗਿਆ ਤਾਂ ਇਨ੍ਹਾਂ ਸਾਰੀਆਂ ਦਾਲਾਂ ਦੀਆਂ ਕੀਮਤਾਂ 'ਚ ਗੜਬੜ ਪਾਈ ਗਈ। ਯੂ.ਐੱਸ. ਟਰੇਡ ਰੀਪ੍ਰਜ਼ੈਂਟੇਟਿਵ ਰੌਬਰਟ ਲੀਥਰਜ਼ ਅਤੇ ਸੈਕਰੇਟਰੀਆਫ ਐਗਰੀਕਲਚਰ ਸੋਨੀ ਪੇਰਡੁ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ ਕੈਨੇਡਾ ਦੀ ਹਮਾਇਤ ਵਾਲੀ ਅਰਜ਼ੀ ਡਬਲਿਊਓਟੀ ਦੇ ਐਗਰੀਕਲਚਰ ਕਮੇਟੀ ਨੂੰ ਦਰਜ ਕਰਵਾਈ ਹੈ, ਜਿਸ 'ਚ ਭਾਰਤ ਵੱਲੋਂ ਵੱਖ-ਵੱਖ ਦਾਲਾਂ ਦੇ ਘਟੋ-ਘੱਟ ਸਮਰਥਨ ਮੁੱਲ ਸਬੰਧੀ ਜਾਂਚ ਦੀ ਮੰਗ ਕੀਤੀ ਗਈ ਹੈ। ਦੋਵਾਂ ਮੁਲਕਾਂ ਨੇ ਮੁੱਦਾ ਚੁੱਕਿਆ ਕਿ ਜੇਕਰ ਜਾਣਕਾਰੀਆਂ 'ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕੀਤਾ ਜਾਂਦਾ ਹੈ ਜਾਂ ਇਸ ਨੂੰ ਲੈ ਕੇ ਲੁਕਾਇਆ ਜਾਂਦਾ ਹੈ ਤਾਂ ਡਬਲਿਊਓਟੀ ਨੂੰ ਇਸ ਬਾਬਤ ਜਾਂਚ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਯੂ.ਐੱਸ. ਨੇ ਇਸ ਗੱਲ ਦੀ ਵੀ ਸੰਭਾਵਨਾ ਪ੍ਰਗਟਾਈ ਕਿ ਆਗਾਮੀ 26 ਤੋਂ 27 ਫਰਵਰੀ ਨੂੰ ਭਾਰਤ ਨਾਲ ਰੱਖੀ ਮੀਟਿੰਗ ਮੌਕੇ ਅਜਿਹੇ ਮੁੱਦਿਆਂ 'ਤੇ ਗੱਲਬਾਤ ਹੋ ਸਕਦੀ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਭਾਰਤ ਇਸ ਸਬੰਧੀ ਆਪਣੀ ਕੀ ਪ੍ਰਤੀਕਿਰਿਆ ਦਿੰਦਾ ਹੈ।
ਸਟੱਡੀ ਵੀਜ਼ੇ ਲਈ ਕ੍ਰੇਜ਼ੀ ਭਾਰਤੀ ਵਿਦਿਆਰਥੀਆਂ ਨੇ ਚੀਨ ਨੂੰ ਪਛਾੜਿਆ
NEXT STORY