ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੀ ਫੈਡਰਲ ਅਦਾਲਤ ਨੇ 2008 'ਚ ਮੁੰਬਈ ਵਿਖੇ ਹੋਏ ਅੱਤਵਾਦੀ ਹਮਲੇ 'ਚ ਸ਼ਾਮਲ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਨੂੰ ਭਾਰਤ ਦੇ ਹਵਾਲੇ ਕਰਨ ਖ਼ਿਲਾਫ਼ ਦਲੀਲਾਂ ਪੇਸ਼ ਕਰਨ ਲਈ ਹੋਰ ਸਮਾਂ ਦਿੱਤਾ ਹੈ। ਰਾਣਾ (62) ਨੇ ਕੈਲੀਫੋਰਨੀਆ ਦੀ 'ਸੈਂਟਰਲ ਡਿਸਟ੍ਰਿਕਟ' 'ਚ 'ਯੂ.ਐੱਸ. ਡਿਸਟ੍ਰਿਕਟ ਕੋਰਟ' ਦੇ ਉਸ ਹੁਕਮ ਖ਼ਿਲਾਫ਼ ਸਰਕਟ ਕੋਰਟ 'ਚ ਅਪੀਲ ਕੀਤੀ ਹੈ, ਜਿਸ 'ਚ ਕੈਦੀ ਨੂੰ ਕਿਸੇ ਹੋਰ ਹਵਾਲੇ ਕਰਨ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਗਿਆ ਸੀ।
'ਨਾਈਂਥ ਸਰਕਟ ਕੋਰਟ' ਨੇ ਰਾਣਾ ਨੂੰ ਆਪਣੀ ਦਲੀਲ ਪੇਸ਼ ਕਰਨ ਲਈ 10 ਅਕਤੂਬਰ ਤੱਕ ਦਾ ਸਮਾਂ ਦਿੱਤਾ ਸੀ, ਪਰ ਉਸ ਦੀ ਹੋਰ ਸਮਾਂ ਦਿੱਤੇ ਜਾਣ ਦੀ ਅਪੀਲ ਵੀ ਮੰਨ ਲਈ ਗਈ ਹੈ। ਅਦਾਲਤ ਦੇ ਹਾਲੀਆ ਨਿਰਦੇਸ਼ ਮੁਤਾਬਕ ਰਾਣਾ ਨੂੰ 9 ਨਵੰਬਰ ਤੱਕ ਦਲੀਲਾਂ ਪੇਸ਼ ਕਰਨੀਆਂ ਹਨ ਅਤੇ ਸਰਕਾਰ ਨੂੰ 11 ਦਸੰਬਰ ਤੱਕ ਆਪਣਾ ਜਵਾਬ ਦੇਣਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ 18 ਅਕਤੂਬਰ ਨੂੰ ਰਾਣਾ ਨੂੰ ਭਾਰਤ ਦੇ ਹਵਾਲੇ ਕਰਨ 'ਤੇ ਰੋਕ ਲਗਾ ਦਿੱਤੀ ਸੀ ਤਾਂ ਜੋ ਯੂ. ਐੱਸ. ਕੋਰਟ ਆਫ ਪੀਪਸਜ਼ 'ਚ ਉਸ ਦੀ ਦੀ ਪਟੀਸ਼ਨ ਦੀ ਸੁਣਵਾਈ ਹੋ ਸਕੇ।
ਇਹ ਵੀ ਪੜ੍ਹੋ : ਐਕਸ਼ਨ 'ਚ ਪੰਜਾਬ ਸਿੱਖਿਆ ਵਿਭਾਗ, ਸਕੂਲਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ
ਦੱਸ ਦੇਈਏ ਕਿ ਰਾਣਾ ਇਸ ਸਮੇਂ ਲਾਸ ਏਂਜਲਸ ਦੀ ਮੈਟਰੋਪਾਲੀਟਨ ਡਿਟੈਂਸ਼ਨ ਸੈਂਟਰ ਵਿਖੇ ਹਿਰਾਸਤ 'ਚ ਹੈ। ਉਸ 'ਤੇ ਮੁੰਬਈ ਹਮਲਿਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ ਅਤੇ 26/11 ਦੇ ਹਮਲੇ 'ਚ ਵੀ ਉਸ ਦੇ ਹਮਲੇ ਦੇ ਮੁੱਖ ਸਾਜ਼ਿਸ਼ਕਰਤਾਵਾਂ 'ਚੋਂ ਇਕ ਪਾਕਿਸਤਾਨੀ ਅਮਰੀਕੀ ਅੱਤਵਾਦੀ ਡੇਵਿਡ ਕੋਲਮਨ ਹੈਡਲੀ ਨਾਲ ਵੀ ਸਬੰਧ ਹੋਣ ਦਾ ਸ਼ੱਕ ਹੈ। ਯੂ. ਐੱਸ. ਕੋਰਟ ਆਫ ਪੀਪਸਜ਼ ਫਾਰ ਦਿ ਨਾਈਂਥ ਸਰਕਟ ਦੇ ਜੱਜ ਡੈਲ ਐੱਸ. ਫਿਸ਼ਰ ਨੇ ਅਗਸਤ 'ਚ ਰਾਣਾ ਨੂੰ 10 ਅਕਤੂਬਰ ਤੋਂ ਪਹਿਲਾਂ ਆਪਣੀ ਦਲੀਲ ਪੇਸ਼ ਕਰਨ ਨੂੰ ਕਿਹਾ ਸੀ ਅਤੇ ਅਮਰੀਕਾ ਸਰਕਾਰ ਨੂੰ 8 ਨਵੰਬਰ ਤੱਕ ਆਪਣੀਆਂ ਦਲੀਲਾਂ ਦੇਣ ਨੂੰ ਕਿਹਾ ਸੀ। ਫਿਸ਼ਰ ਨੇ ਕਿਹਾ ਸੀ ਕਿ ਰਾਣਾ ਦੀ ਦਲੀਲ ਹੈ ਕਿ ਜੇਕਰ ਉਸ ਨੂੰ ਭਾਰਤ ਦੇ ਹਵਾਲੇ ਕੀਤਾ ਗਿਆ ਤਾਂ ਉਸ ਨੂੰ ਗੰਭੀਰ ਹਾਨੀ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਅਮਰੀਕੀ ਵਕੀਲ ਜੇ. ਲੁਲੇਜਿਆਨ ਨੇ ਜ਼ਿਲ੍ਹਾ ਅਦਾਲਤ ਅੱਗੇ ਅਪੀਲ ਕੀਤੀ ਸੀ ਕਿ ਤਬਾਦਲੇ ਦੀ ਪਟੀਸ਼ਨ 'ਤੇ ਰੋਕ ਲਗਾ ਕੇ ਰਾਣਾ ਦੇ ਇੱਕੋ ਪੱਖ ਦੀ ਅਪੀਲ ਨੂੰ ਮੰਜ਼ੂਰੀ ਨਹੀਂ ਦਿੱਤੀ ਜਾ ਸਕਦੀ। ਭਾਰਤ ਦੀ ਜਾਂਚ ਏਜੰਸੀ NIA ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਅੱਤਵਾਦੀਆਂ ਵੱਲੋਂ ਮੁੰਬਈ 'ਚ ਕੀਤੇ ਗਏ 26/11 ਹਮਲੇ 'ਚ ਰਾਣਾ ਦੀ ਭੂਮਿਕਾ ਦੀ ਜਾਂਚ ਕਰ ਰਿਹਾ ਹੈ। ਮੁੰਬਈ ਵਿਖੇ 2008 'ਚ ਹੋਏ ਇਨ੍ਹਾਂ ਅੱਤਵਾਦੀ ਹਮਲਿਆਂ 'ਚ 6 ਅਮਰੀਕੀਆਂ ਸਮੇਤ 166 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ : ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SYL ਮੁੱਦੇ 'ਤੇ ਬੋਲੇ CM ਮਨੋਹਰ ਲਾਲ ਖੱਟੜ, ਦਿੱਤਾ ਵੱਡਾ ਬਿਆਨ
NEXT STORY