ਵਾਸ਼ਿੰਗਟਨ - ਵੱਧਦੀ ਮਹਾਮਾਰੀ ਦਰਮਿਆਨ ਅਮਰੀਕਾ ਦੀ ਹਵਾਈ ਫੌਜ ਦਾ ਜਹਾਜ਼ ਸੀ-5ਐੱਮ ਸੁਪਰ-ਗੈਲੇਕਸੀ ਅਤੇ ਸੀ-17 ਗਲੋਬ-ਮਾਸਟਰIII ਭਾਰਤ ਲਈ ਨਿਕਲ ਗਏ ਹਨ। ਇਹ ਆਕਸੀਜਨ ਸੈਲੰਡਰ/ਰੈਗਿਊਲੇਟਰ ਡਾਇਨਗਨੋਸਟਿਕ ਕਿੱਟ, ਐੱਨ95 ਮਾਸਕ ਅਤੇ ਪਲਸ ਆਗਜ਼ੀਮੀਟਰ ਲੈ ਕੇ ਆ ਰਹੇ ਹਨ। ਸੂਤਰਾਂ ਨੇ ਬੁੱਧਵਾਰ ਦੱਸਿਆ ਕਿ ਭਾਰਤ ਨੇ ਅਮਰੀਕਾ ਤੋਂ ਮੈਡੀਕਲ ਸਪਲਾਈ ਮੰਗੀ ਹੈ ਜਿਨ੍ਹਾਂ ਵਿਚ ਵੈਕਸੀਨ ਦੀਆਂ ਤਿਆਰ ਖੁਰਾਕਾਂ ਦੇ ਨਾਲ-ਨਾਲ ਕੱਚਾ ਮਾਲ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ - ਕੈਨੇਡਾ : ਕੋਰੋਨਾ ਖਿਲਾਫ ਭਾਰਤ ਦੇ ਸਮਰਥਨ ਲਈ ਤਿੰਰਗੇ ਦੇ ਰੰਗ ਰੰਗਿਆ 'Niagara Falls'
ਦੱਸਿਆ ਗਿਆ ਹੈ ਕਿ ਮੈਡੀਕਲ ਸਪਲਾਈ ਲੈ ਕੇ ਇਕ ਅਮਰੀਕੀ ਜਹਾਜ਼ ਦੀ ਸ਼ੁੱਕਰਵਾਰ ਇਥੇ ਪਹੁੰਚਣ ਦੀ ਸੰਭਾਵਨਾ ਹੈ ਜਦਕਿ ਰੂਸੀ ਜਹਾਜ਼ ਦੇ ਵੀ ਇਸੇ ਦਿਨ ਪਹੁੰਚਣ ਦੀ ਉਮੀਦ ਹੈ। ਭਾਰਤ ਅਮਰੀਕਾ ਅਤੇ ਹੋਰਨਾਂ ਮੁਲਕਾਂ ਤੋਂ ਰੈਮੇਡਸਿਵਰ, ਟੋਸੀਲਿਜ਼ੁਮੈਬ ਅਤੇ ਫੇਵੀਪਿਰਵੀਰ ਜਿਹੀਆਂ ਅਹਿਮ ਦਵਾਈਆਂ ਦੀ ਖਰੀਦ 'ਤੇ ਧਿਆਨ ਦੇ ਰਿਹਾ ਹੈ।
ਇਹ ਵੀ ਪੜ੍ਹੋ - ਬਾਈਡੇਨ ਦਾ ਵੱਡਾ ਫੈਸਲਾ, 'ਅਮੀਰਾਂ ਤੋਂ ਦੁਗਣਾ ਟੈਕਸ ਵਸੂਲ ਕੇ ਗਰੀਬਾਂ ਤੇ ਸਿੱਖਿਆ 'ਤੇ ਕਰਾਂਗੇ ਖਰਚ'
ਅਮਰੀਕਾ ਤੋਂ ਇਲਾਵਾ ਰੂਸ, ਫਰਾਂਸ, ਜਰਮਨੀ, ਆਸਟ੍ਰੇਲੀਆ, ਆਇਰਲੈਂਡ, ਬੈਲਜ਼ੀਅਮ, ਰੋਮਾਨੀਆ, ਲਕਸਮਬਰਗ, ਸਿੰਗਾਪੁਰ, ਪੁਰਤਗਾਲ, ਸਵੀਡਨ, ਨਿਊਜ਼ੀਲੈਂਡ, ਕੁਵੈਤ ਅਤੇ ਮਾਰੀਸ਼ਸ ਸਣੇ ਕਈ ਮੁੱਖ ਮੁਲਕਾਂ ਨੇ ਭਾਰਤ ਨੂੰ ਮਹਾਮਾਰੀ ਨਾਲ ਲੜਣ ਵਿਚ ਮਦਦ ਲਈ ਮੈਡੀਕਲ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ - ਕਿਮ ਜੋਂਗ ਨੇ ਚੀਨ ਤੋਂ 'ਘਟੀਆ ਸਮਾਨ' ਖਰੀਦਣ ਵਾਲੇ ਅਧਿਕਾਰੀ ਦੀ ਲੈ ਲਈ ਜਾਨ
ਇਸ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਨੇ ਵੀਰਵਾਰ ਬੈਂਕਾਕ, ਸਿੰਗਾਪੁਰ ਅਤੇ ਦੁਬਈ ਤੋਂ 12 ਖਾਲੀ ਕ੍ਰਾਯੋਜੇਨਿਕ ਆਕਸੀਜਨ ਕੰਟੇਨਰ ਭਾਰਤ ਲਿਆਂਦੇ। ਭਾਰਤ ਕੋਰੋਨਾ ਵਾਇਰਸ ਲਾਗ ਦੀ ਦੂਜੀ ਲਹਿਰ ਨਾਲ ਨਜਿੱਠ ਰਿਹਾ ਹੈ ਅਤੇ ਕਈ ਸੂਬਿਆਂ ਦੇ ਹਸਪਤਾਲਾਂ ਵਿਚ ਮੈਡੀਕਲ ਆਕਸੀਜਨ ਅਤੇ ਬੈੱਡਾਂ ਦੀ ਕਮੀ ਹੈ। ਇਕ ਅਧਿਕਾਰਤ ਬਿਆਨ ਵਿਚ ਦੱਸਿਆ ਗਿਆ ਕਿ ਭਾਰਤੀ ਹਵਾਈ ਫੌਜ ਫਿਲਹਾਲ ਖਾਲੀ ਕ੍ਰਾਯੋਜੇਨਿਕ ਕੰਟੇਨਰ 3 ਥਾਵਾਂ ਤੋਂ ਲਿਆ ਰਹੀ ਹੈ। 3 ਕੰਟੇਨਰ ਬੈਂਕਾਕ ਤੋਂ, 3 ਸਿੰਗਾਪੁਰ ਤੋਂ ਅਤੇ 6 ਕੰਟੇਨਰ ਦੁਬਈ ਤੋਂ ਲਿਆਂਦੇ ਗਏ ਹਨ।
ਇਹ ਵੀ ਪੜ੍ਹੋ - ਭਾਰਤ ਦੇ ਦੋਸਤ 'ਇਜ਼ਰਾਇਲ' ਨੇ ਕੋਰੋਨਾ ਸੰਕਟ ਵੇਲੇ ਖੋਲ੍ਹਿਆ ਦਿਲ, ਤਨ-ਮਨ-ਧਨ ਨਾਲ ਕਰ ਰਿਹੈ ਮਦਦ
ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ ਰਿਕਾਰਡ 395 ਮੌਤਾਂ
NEXT STORY