ਯੇਤਨਯਾਹੂ/ਨਵੀਂ ਦਿੱਲੀ - ਭਾਰਤ ਕਾਫੀ ਬੁਰੇ ਤਰੀਕੇ ਨਾਲ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਨਾਲ ਨਜਿੱਠ ਰਿਹਾ ਹੈ, ਅਜਿਹੇ ਮੁਸ਼ਕਿਲ ਵੇਲੇ ਵਿਚ ਵਿਸ਼ਵ ਦੇ ਵੱਖੋ-ਵੱਖ ਮੁਲਕ ਭਾਰਤ ਦੀ ਮਦਦ ਕਰ ਰਹੇ ਹਨ। ਭਾਰਤ ਦੀ ਇਸ ਹਾਲਾਤ ਨੂੰ ਦੇਖਦੇ ਹੋਏ ਅਮਰੀਕਾ, ਬ੍ਰਿਟੇਨ, ਫਰਾਂਸ, ਸਾਊਦੀ ਅਰਬ ਜਿਹੇ ਮੁਲਕ ਭਾਰਤ ਦੀ ਮਦਦ ਕਰ ਰਹੇ ਹਨ। ਇਸ ਦਰਮਿਆਨ ਭਾਰਤ ਦੇ ਚੰਗੇ ਦੋਸਤ ਇਜ਼ਰਾਇਲ ਨੇ ਭਾਰਤ ਵਿਚ ਕੋਰੋਨਾ ਪੀੜ੍ਹਤਾਂ ਦੀ ਮਦਦ ਲਈ ਆਪਣੇ ਦਿਲ ਦਾ ਦਰਵਾਜ਼ਾ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ। ਭਾਰਤ ਵਿਚ ਕਿਹਾ ਜਾਂਦਾ ਹੈ ਕਿ ਬੁਰੇ ਦੌਰ ਵਿਚ ਦੋਸਤ ਦੀ ਪ੍ਰੀਖਿਆ ਹੁੰਦੀ ਹੈ ਅਤੇ ਭਾਰਤ ਦੇ ਇਸ ਬੁਰੇ ਦੌਰ ਵਿਚ ਦੋਸਤ ਇਜ਼ਰਾਇਲ ਪ੍ਰੀਖਿਆ ਵਿਚ ਪਾਸ ਹੋਇਆ। ਇਜ਼ਰਾਇਲ ਨੇ ਕਿਹਾ ਕਿ ਭਾਰਤ ਦੀ ਮਦਦ ਕਰਨ ਉਹ ਪ੍ਰਾਈਵੇਟ ਸੈਕਟਰ, ਡਿਫੈਂਸ ਸੈਕਟਰ, ਪਬਲਿਕ ਸੈਕਟਰ, ਤਿੰਨਾਂ ਨੂੰ ਇਕੱਠਾ ਕਰਨ ਜਾ ਰਿਹਾ ਹੈ।
ਇਹ ਵੀ ਪੜ੍ਹੋ - ਖੁੱਲ੍ਹੀ ਥਾਂ ਦੇ ਮੁਕਾਬਲੇ ਬੰਦ ਥਾਂ 'ਚ ਇਨਫੈਕਸ਼ਨ ਫੈਲਦੀ ਹੈ 33 ਗੁਣਾ ਵਧ
ਦੋਸਤ ਇਜ਼ਰਾਇਲ ਨੇ ਖੋਲ੍ਹਿਆ ਦਿਲ
ਇਜ਼ਰਾਇਲ ਅਤੇ ਭਾਰਤ ਦੀ ਦੋਸਤੀ ਕਾਫੀ ਪੁਰਾਣੀ ਹੈ ਅਤੇ ਇਜ਼ਰਾਇਲ ਨੇ ਹਮੇਸ਼ਾ ਤੋਂ ਤਕਨਾਲੋਜੀ ਅਤੇ ਡਿਫੈਂਸ ਸੈਕਟਰ ਵਿਚ ਭਾਰਤ ਦੀ ਮਦਦ ਕੀਤੀ। ਇਸ ਵੇਲੇ ਜਦ ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਹਜ਼ਾਰਾਂ ਲੋਕਾਂ ਦੀ ਜਾਨ ਲੈ ਰਹੀ ਹੈ ਤਾਂ ਉਸ ਵੇਲੇ ਇਜ਼ਰਾਇਲ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਸੰਕਟ ਦੇ ਇਸ ਦੌਰ ਵਿਚ ਪੂਰੀ ਤਰ੍ਹਾਂ ਨਾਲ ਭਾਰਤ ਨਾਲ ਖੜ੍ਹਾ ਹੈ ਅਤੇ ਭਾਰਤ ਦੀ ਹਰ ਸੰਭਵ ਮਦਦ ਕਰ ਰਿਹਾ ਹੈ।
ਇਹ ਵੀ ਪੜ੍ਹੋ - ਬ੍ਰਿਟੇਨ ਭਾਰਤ ਦੀ ਕਰ ਰਿਹਾ ਜੀ-ਜਾਨ ਨਾਲ ਮਦਦ, ਭੇਜ ਰਿਹਾ ਹੋਰ 400 ਆਕਸੀਜਨ ਕੰਸਨਟ੍ਰੇਟਰਸ
ਭਾਰਤ ਵਿਚ ਇਜ਼ਰਾਇਲ ਦੇ ਡਿਪਲੋਮੈਟ ਰਾਨ ਮਲਕਾ ਨੇ ਆਖਿਆ ਕਿ ਅਸੀਂ ਦਿਲੋਂ ਭਾਰਤ ਦੇ ਲੋਕਾਂ ਨਾਲ ਹਾਂ, ਇਜ਼ਰਾਇਲ ਦਾ ਵਿਦੇਸ਼ ਮੰਤਰਾਲਾ, ਭਾਰਤ ਸਥਿਤ ਇਜ਼ਰਾਇਲ ਦਾ ਦੂਤਘਰ ਭਾਰਤ ਲਈ ਲਗਾਤਾਰ ਮਦਦ ਇਕੱਠੀ ਕਰ ਰਿਹਾ ਹੈ। ਭਾਰਤ ਦੀ ਮਦਦ ਲਈ ਇਜ਼ਰਾਇਲ ਪ੍ਰਾਈਵੇਟ ਸੈਕਟਰ, ਡਿਫੈਂਸ ਸੈਕਟਰ ਅਤੇ ਪਬਲਿਕ ਸੈਕਟਰ ਨਾਲ ਵੀ ਹੱਥ ਮਿਲਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਜ਼ਰਾਇਲ ਕਰੀਬ-ਕਰੀਬ ਕੋਰੋਨਾ ਵਾਇਰਸ ਤੋਂ ਜੰਗ ਜਿੱਤ ਚੁੱਕਿਆ ਹੈ ਅਤੇ ਹੁਣ ਇਜ਼ਰਾਇਲ ਵਿਚ ਮਾਸਕ ਪਾਉਣ ਦੀ ਪਾਬੰਦੀ ਹਟਾਈ ਜਾ ਚੁੱਕੀ ਹੈ। ਇਜ਼ਰਾਇਲ ਵਿਚ ਵੱਡੇ ਪੱਧਰ 'ਤੇ ਟੀਕਾਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹਰ ਇਕ ਇਜ਼ਰਾਇਲ ਦੇ ਨਾਗਰਿਕ ਨੂੰ ਵੈਕਸੀਨ ਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ - ਸਿੰਗਾਪੁਰ 'ਚ ਰਹਿੰਦੇ ਭਾਰਤੀ ਮਦਦ ਲਈ ਆਏ ਅੱਗੇ, ਕੋਰੋਨਾ ਨੂੰ ਹਰਾਉਣ ਲਈ ਪੈਸੇ ਕਰ ਰਹੇ ਇਕੱਠੇ
ਪਹਿਲਾਂ ਵੀ ਭਾਰਤ ਦੀ ਕੀਤੀ ਮਦਦ
ਹੁਣ ਤਾਂ ਇਜ਼ਰਾਇਲ ਭਾਰਤ ਦੀ ਮਦਦ ਕਰ ਰਿਹਾ ਹੈ, ਇਸ ਤੋਂ ਪਹਿਲਾਂ ਵੀ ਇਜ਼ਰਾਇਲ ਲਗਾਤਾਰ ਭਾਰਤ ਦੀ ਤਕਨਾਲੋਜੀ ਅਤੇ ਮੈਡੀਕਲ ਫੈਸੀਲਿਟਿਜ਼ ਦੇਣ ਲਈ ਕਰ ਰਿਹਾ ਸੀ। ਇਜ਼ਰਾਇਲ ਨੇ ਕੋਵਿਡ-19 ਨਾਲ ਜੰਗ ਲੜਣ ਲਈ ਦਿੱਲੀ ਦੇ ਇਕ ਵੱਡੇ ਹਸਪਤਾਲ ਨੂੰ ਆਧੁਨਿਕ ਤਕਨੀਕ ਦਿੱਤੀ ਹੈ। ਫਰਵਰੀ ਮਹੀਨੇ ਵਿਚ ਇਜ਼ਰਾਇਲ ਨੇ ਦਿੱਲੀ ਦੇ ਪ੍ਰਾਈਮਸ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ 'ਸਟੇਟ ਆਫ ਦਿ ਆਰਟ ਆਰਟੀਫਿਸ਼ੀਅਲ ਤਕਨਾਲੋਜੀ ਐਂਡ ਮੈਡੀਕਲ ਇੰਵੀਪਮੈਂਟ' ਦਿੱਤੇ ਸਨ। ਉਸ ਵੇਲੇ ਭਾਰਤ ਵਿਚ ਇਜ਼ਰਾਇਲ ਦੇ ਰਾਜਦੂਤ ਰਾਨ ਮਲਕਾ ਨੇ ਆਖਿਆ ਸੀ ਕਿ ਇਜ਼ਰਾਇਲ ਨੂੰ ਬੇਹੱਦ ਖੁਸ਼ੀ ਹੈ ਕਿ ਉਸ ਨੇ ਪ੍ਰਾਈਸ ਹਸਪਤਾਲ ਨੂੰ ਇਹ ਸੁਵਿਧਾ ਦਿੱਤੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਸ ਤਕਨਾਲੋਜੀ ਨਾਲ ਹਸਪਤਾਲ ਨੂੰ ਕੋਵਿਡ-19 ਨਾਲ ਲੜਣ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ - UAE 'ਚ 90 ਫੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ ਤੇ ਵਿਦੇਸ਼ੀ ਨਾਗਰਿਕਾਂ ਤੋਂ ਨਹੀਂ ਲਏ ਜਾ ਰਹੇ ਪੈਸੇ
ਭਾਰਤ ਵਿਚ ਕੋਰੋਨਾ ਦੀ ਸਥਿਤੀ
ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਇਸ ਵੇਲੇ ਕਹਿਰ ਮਚਾ ਰਹੀ ਹੈ। ਮੁਲਕ ਵਿਚ ਇਕ ਹਫਤੇ ਤੋਂ ਹਰ ਰੋਜ਼ ਤਿੰਨ ਲੱਖ ਤੋਂ ਵਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਆਕਸੀਜਨ ਦੀ ਕਮੀ ਅਤੇ ਹਸਪਤਾਲਾਂ ਵਿਚ ਥਾਂ ਨਾ ਹੋਣ ਕਾਰਣ ਮਰੀਜ਼ ਕਾਫੀ ਪਰੇਸ਼ਾਨ ਹਨ। ਉਥੇ ਹੀ ਭਾਰਤ ਵਿਚ ਹੁਣ ਤੱਕ ਕੋਰੋਨਾ ਦੇ 18,334,035 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 204,295 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 15,053,456 ਲੋਕ ਸਿਹਤਯਾਬ ਹੋ ਚੁੱਕੇ ਹਨ।
ਮਹਾਰਾਸ਼ਟਰ 'ਚ ਟੁੱਟੇ ਸਾਰੇ ਰਿਕਾਰਡ! ਕੋਰੋਨਾ ਕਾਰਨ ਇੱਕ ਦਿਨ 'ਚ 985 ਮੌਤਾਂ, 63309 ਪਾਜ਼ੇਟਿਵ
NEXT STORY