ਵਾਸ਼ਿੰਗਟਨ — ਪਹਿਲਾਂ ਈਰਾਨ ਤੋਂ ਤੇਲ ਅਤੇ ਹੁਣ ਰੂਸ ਤੋਂ ਹਥਿਆਰ ਨਾ ਖਰੀਦਣ ਦੀ ਖੁੱਲ੍ਹੀ ਧਮਕੀ। ਅਮਰੀਕਾ ਅਤੇ ਭਾਰਤ ਵਿਚਾਲੇ ਅਗਲੇ ਹਫਤੇ ਅਹਿਮ ਗੱਲਬਾਤ ਹੋਣ ਜਾ ਰਹੀ ਹੈ। ਇਸ ਤੋਂ ਠੀਕ ਪਹਿਲਾਂ ਰੈਂਡਲ ਸ਼੍ਰਾਇਵਰ (ਏਸ਼ੀਅਨ ਐਂਡ ਪੈਸੇਫਿਕ ਸਕਿਉਰਿਟੀ ਅਫੇਅਰਸ ਦੇ ਅਸਿਸਟੈਂਟ ਡਿਫੈਂਸ ਸੈਕ੍ਰੇਟਰੀ) ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਰੂਸ ਨਾਲ ਡਿਫੈਂਸ ਡੀਲ ਕਰੇਗਾ ਤਾਂ ਉਸ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕੀ ਰੱਖਿਆ ਵਿਭਾਗ ਦੇ ਅਧਿਕਾਰੀ ਦਾ ਇਹ ਬਿਆਨ ਭਾਰਤ ਅਤੇ ਰੂਸ ਵਿਚਾਲੇ ਹੋਣ ਜਾ ਰਹੀ ਉਸ ਡੀਲ ਦੇ ਸੰਬੰਧ 'ਚ ਆਇਆ ਹੈ, ਜਿਸ ਦੇ ਤਹਿਤ ਭਾਰਤ ਸਰਕਾਰ ਰੂਸ ਤੋਂ ਐੱਸ-400 ਮਿਜ਼ਾਈਲ ਡਿਫੈਂਸ ਸਿਸਟਮ ਖਰੀਦਣ ਜਾ ਰਿਹਾ ਹੈ। ਭਾਰਤ-ਰੂਸ ਵਿਚਾਲੇ ਹੋਣ ਜਾ ਰਹੇ ਇਸ ਸੌਦੇ ਦੀ ਕੀਮਤ 3,90,000 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ 2017 'ਚ ਅਮਰੀਕਾ ਨੇ ਇਕ ਕਾਨੂੰਨ ਪਾਸ ਕੀਤਾ। ਇਸ ਦਾ ਨਾਂ ਹੈ ਕਾਊਂਟਰਿੰਗ ਅਮਰੀਕਾ ਅੰਡਰਸਰਵਿਸਿਜ਼ ਥਰੂ ਐਕਟ ਮਤਲਬ - CAATSA। ਇਸ ਕਾਨੂੰਨ ਦੇ ਤਹਿਤ ਈਰਾਨ, ਰੂਸ ਅਤੇ ਉੱਤਰੀ ਕੋਰੀਆ ਤੋਂ ਤੇਲ, ਗੈਸ ਤੇ ਡਿਫੈਂਸ ਡੀਲ ਕਰਨ ਵਾਲਿਆਂ 'ਤੇ ਅਮਰੀਕਾ ਪਾਬੰਦੀਆਂ ਲਾ ਸਕਦਾ ਹੈ। ਰੈਂਡਲ ਸ਼੍ਰਾਇਵਰ ਨੇ ਆਖਿਆ ਕਿ ਜੇਕਰ ਉਹ ਇਸ ਰਾਹ 'ਤੇ ਜਾਂਦੇ ਹਨ ਤਾਂ ਮੈਂ ਇਥੇ ਬੈਠ ਕੇ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਭਾਰਤ ਨੂੰ ਵਿਸ਼ੇਸ਼ ਛੋਟ ਮਿਲੇਗੀ ਹੀ। ਫਾਰੇਨ ਪਾਲਿਸੀ ਦੀ ਰਿਪੋਰਟ ਮੁਤਾਬਕ ਅਮਰੀਕੀ ਰੱਖਿਆ ਜੇਮਸ ਮੈਟਿਸ ਲਗਾਤਾਰ ਇਸ ਯਤਨ 'ਚ ਹਨ ਕਿ ਜੇਕਰ ਭਾਰਤ ਅਤੇ ਰੂਸ ਵਿਚਾਲੇ ਡੀਲ ਹੁੰਦੀ ਹੈ ਤਾਂ ਵੀ ਨਵੀਂ ਦਿੱਲੀ 'ਤੇ ਕਿਸੇ ਪ੍ਰਕਾਰ ਦੀਆਂ ਪਾਬੰਦੀਆਂ ਨਾ ਲੱਗਣ। ਹਾਲਾਂਕਿ ਇਸ ਬਾਰੇ ਆਖਰੀ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਹੋਵੇਗਾ। ਅਮਰੀਕਾ ਇਹ ਗੱਲ ਜਾਣਦਾ ਹੈ ਕਿ ਭਾਰਤ ਜਲਦ ਹੀ ਰੂਸ ਨਾਲ ਡੀਲ ਪੱਕੀ ਕਰ ਲਵੇਗਾ। ਪਲਾਨ ਮੁਤਾਬਕ 2020 ਤੱਕ ਡਿਲਿਵਰੀ ਵੀ ਸ਼ੁਰੂ ਹੋ ਜਾਵੇਗੀ। ਅਗਲੇ ਹਫਤੇ ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਵੀਂ ਦਿੱਲੀ ਆਉਣਗੇ ਅਤੇ ਭਾਰਤ ਦੇ ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦੌਰਾਨ ਭਾਰਤ ਅਤੇ ਰੂਸ ਵਿਚਾਲੇ ਐੱਸ-400 ਡਿਫੈਂਸ ਸਿਸਟਮ ਨਾਲ ਜੁੜੀ ਡੀਲ ਵੱਡਾ ਮੁੱਦਾ ਹੋਵੇਗੀ।
ਰੈਂਡਲ ਸ਼੍ਰਾਇਵਰ ਨੇ ਅੱਗੇ ਕਿਹਾ ਕਿ ਐੱਸ-400 ਡਿਫੈਂਸ ਸਿਸਟਮ ਦੇ ਨਾਲ ਕਈ ਪਰੇਸ਼ਾਨੀਆਂ ਵੀ ਹਨ। ਭਾਰਤ ਸਾਡਾ ਦੋਸਤ ਹੈ ਅਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਕੋਈ ਵਿਕਲਪ ਨਿਕਲੇ। ਇਸ 'ਚ ਭਾਰਤ ਅਤੇ ਅਮਰੀਕਾ ਵਿਚਾਲੇ ਰੱਖਿਆ ਸਹਿਯੋਗ ਵੀ ਸ਼ਾਮਲ ਹੈ। ਜਦੋਂ ਰੈਂਡਲ ਤੋਂ ਪੁੱਛਿਆ ਗਿਆ ਕਿ ਕੀ ਭਾਰਤ ਸਾਹਮਣੇ ਅਮਰੀਕਾ ਕਿਸੇ ਪ੍ਰਕਾਰ ਦੇ ਵਿਕਲਪ ਦਾ ਪ੍ਰਸਤਾਵ ਪੇਸ਼ ਕਰੇਗਾ ਤਾਂ ਉਨ੍ਹਾਂ ਨੇ ਆਖਿਆ ਕਿ ਸਾਡੀ ਇੱਛਾ ਹੈ ਕਿ ਭਾਰਤ ਨਾਲ ਉਸ ਦੀਆਂ ਰੱਖਿਆ ਜ਼ਰੂਰਤਾਂ ਦੇ ਮੁੱਦਿਆਂ ਅਤੇ ਵਿਕਲਪਾਂ 'ਤੇ ਗੱਲ ਹੋਵੇ। ਅਸੀਂ ਇਸ ਪ੍ਰਕਾਰ ਦੀਆਂ ਗੱਲਾਂ ਕੀਤੀਆਂ ਵੀ ਹਨ। ਰੂਸ ਭਾਰਤ ਦਾ ਵੱਡਾ ਰੱਖਿਆ ਸਹਿਯੋਗੀ ਹੈ, ਦੋਹਾਂ ਦੇਸ਼ਾਂ ਵਿਚਾਲੇ ਦਹਾਕਿਆਂ ਤੋਂ ਮਜ਼ਬੂਤ ਸੰਬੰਧ ਹਨ। ਇਸ 'ਤੇ ਰੈਂਡਲ ਨੇ ਆਖਿਆ ਕਿ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਅਤੇ ਉਸ ਨੂੰ ਕਹਿਣਾ ਚਾਹੁੰਦੇ ਹਾਂ ਕਿ ਗੱਲ ਪਹਿਲਾਂ ਕੀ ਹੋਈ, ਇਸ ਦੀ ਨਹੀਂ ਬਲਕਿ ਗੱਲ ਭਵਿੱਖ ਦੀ ਹੈ।
'ਨੋਟਬੰਦੀ ਇਕ ਘੁਟਾਲਾ ਸੀ, ਛੋਟੇ ਦੁਕਾਨਦਾਰਾਂ ਦਾ ਨੁਕਸਾਨ ਤੇ ਉਦਯੋਗਪਤੀਆਂ ਨੂੰ ਹੋਇਆ ਫਾਇਦਾ'
NEXT STORY