Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 10, 2026

    12:14:30 PM

  • elderly man brutally murdered while sleeping in mansion

    ਪੰਜਾਬ: ਹਵੇਲੀ 'ਚ ਸੁੱਤੇ ਬਜ਼ੁਰਗ ਦਾ ਬਰੇਹਿਮੀ ਨਾਲ...

  • punjab a lone woman confronted half a dozen men in the middle of the night

    ਪੰਜਾਬ: ਅੱਧੀ ਰਾਤ ਘਰ ਆ ਵੜੇ ਅੱਧੀ ਦਰਜਨ ਲੁਟੇਰੇ,...

  • israel rejects trump s gaza plan

    ਨਹੀਂ ਬਣ ਰਹੀ ਗੱਲ ! ਇਜ਼ਰਾਈਲ ਨੇ ਟਰੰਪ ਦੀ ਗਾਜ਼ਾ...

  • major terror attack plot foiled in punjab accused arrested with hand grenade

    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Haryana
  • ਦਿੱਲੀ ਪਹੁੰਚਿਆ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ! ਬੇੜੀਆਂ 'ਚ ਬੰਨ੍ਹ ਕੇ...

NATIONAL News Punjabi(ਦੇਸ਼)

ਦਿੱਲੀ ਪਹੁੰਚਿਆ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ! ਬੇੜੀਆਂ 'ਚ ਬੰਨ੍ਹ ਕੇ...

  • Edited By Harpreet Singh,
  • Updated: 27 Oct, 2025 08:14 AM
Haryana
usa indians deports
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ- ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਅਮਰੀਕਾ ਦੀ ਟਰੰਪ ਸਰਕਾਰ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ। ਇਸੇ ਦੌਰਾਨ ਅਮਰੀਕਾ ਨੇ ਗ਼ੈਰ-ਕਾਨੂੰਨੀ ਢੰਗ ਨਾਲ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਵਾਲੇ ਹਰਿਆਣਾ ਦੇ 49 ਨੌਜਵਾਨਾਂ ਨੂੰ ਡਿਪੋਰਟ ਕਰ ਕੇ ਭਾਰਤ ਭੇਜ ਦਿੱਤਾ ਹੈ। ਇਕ ਵਿਸ਼ੇਸ਼ ਜਹਾਜ਼ ਰਾਹੀਂ ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਏਅਰਪੋਰਟ ’ਤੇ ਬੇੜੀਆਂ ’ਚ ਬੰਨ੍ਹ ਕੇ ਉਤਾਰਿਆ ਗਿਆ। ਅਮਰੀਕੀ ਸੁਰੱਖਿਆ ਏਜੰਸੀਆਂ ਨੇ ਇਨ੍ਹਾਂ ਨੂੰ ਅਧਿਕਾਰਤ ਪ੍ਰਕਿਰਿਆ ਤਹਿਤ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕੀਤਾ। ਏਅਰਪੋਰਟ ’ਤੇ ਹਰਿਆਣਾ ਪੁਲਸ ਦੀਆਂ ਵਿਸ਼ੇਸ਼ ਟੀਮਾਂ ਪਹਿਲਾਂ ਤੋਂ ਹੀ ਮੌਜੂਦ ਸਨ।

ਜਿਨ੍ਹਾਂ ਨੌਜਵਾਨਾਂ ਖਿਲਾਫ ਅਪਰਾਧਕ ਜਾਂ ਕਿਸੇ ਗਿਰੋਹ ਨਾਲ ਜੁੜੇ ਹੋਣ ਬਾਰੇ ਜਾਣਕਾਰੀ ਸੀ, ਉਨ੍ਹਾਂ ਨੂੰ ਮੌਕੇ ’ਤੇ ਹੀ ਹਿਰਾਸਤ ’ਚ ਲੈ ਲਿਆ ਗਿਆ। ਬਾਕੀ ਨੌਜਵਾਨਾਂ ਨੂੰ ਕਾਗਜ਼ੀ ਕਾਰਵਾਈ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਜ਼ਿਲਿਆਂ ’ਚ ਭੇਜ ਦਿੱਤਾ ਗਿਆ। ਡਿਪੋਰਟ ਹੋਏ ਇਕ ਨੌਜਵਾਨ ਨੇ ਦੱਸਿਆ ਕਿ 3 ਨਵੰਬਰ ਨੂੰ ਇਕ ਹੋਰ ਜਹਾਜ਼ ਭਾਰਤ ਆਉਣ ਵਾਲਾ ਹੈ, ਜਿਸ ’ਚ ਕੈਥਲ ਅਤੇ ਆਸਪਾਸ ਇਲਾਕਿਆਂ ਦੇ ਕਈ ਹੋਰ ਨੌਜਵਾਨਾਂ ਦੇ ਡਿਪੋਰਟ ਹੋਣ ਦੀ ਸੰਭਾਵਨਾ ਹੈ।

ਡਿਪੋਰਟ ਹੋਏ ਨੌਜਵਾਨਾਂ ’ਚ ਸਭ ਤੋਂ ਵੱਡਾ ਮਾਮਲਾ ਕੈਥਲ ਦੇ ਪਿੰਡ ਤਿਤਰਮ ਨਿਵਾਸੀ ਲਖਵਿੰਦਰ ਉਰਫ ਲੱਖਾ ਦਾ ਹੈ। ਲੱਖਾ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਗਿਰੋਹ ਦਾ ਸਰਗਰਮ ਮੈਂਬਰ ਹੈ ਅਤੇ 2022 ਤੋਂ ਅਮਰੀਕਾ ’ਚ ਬੈਠ ਕੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਵਪਾਰੀਆਂ ਤੋਂ ਫਿਰੌਤੀ ਮੰਗਣ ਦੇ ਨੈੱਟਵਰਕ ਦਾ ਸੰਚਾਲਨ ਕਰ ਰਿਹਾ ਸੀ। ਹਰਿਆਣਾ ਐੱਸ.ਟੀ.ਐੱਫ. ਦੀ ਅੰਬਾਲਾ ਯੂਨਿਟ ਨੇ ਗੈਂਗਸਟਰ ਲਾਰੈਂਸ ਦੇ ਕਰੀਬੀ ਲਖਵਿੰਦਰ ਉਰਫ ਲੱਖਾ ਨੂੰ ਗ੍ਰਿਫਤਾਰ ਕਰ ਲਿਆ।

ਐੱਸ.ਟੀ.ਐੱਫ. ਨੇ ਉਸ ਦੇ ਖਿਲਾਫ 2023 ’ਚ ਲੁਕਆਊਟ ਸਰਕੁਲਰ (ਐੱਲ.ਓ.ਸੀ.) ਅਤੇ 2024 ’ਚ ਰੈੱਡ ਕਾਰਨਰ ਨੋਟਿਸ (ਆਰ.ਸੀ.ਐੱਨ.) ਜਾਰੀ ਕਰਵਾਇਆ ਸੀ। ਲੱਗਭਗ ਇਕ ਸਾਲ ਤੱਕ ਚੱਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਤਾਲਮੇਲ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਭਾਰਤ ਲਿਆਂਦਾ ਗਿਆ। ਹਰਿਆਣਾ ’ਚ ਉਸ ਦੇ ਖਿਲਾਫ 6 ਅਪਰਾਧਕ ਮਾਮਲੇ ਦਰਜ ਹਨ।

ਕਿਸ ਜ਼ਿਲੇ ਦੇ ਕਿੰਨੇ ਨੌਜਵਾਨ ਪਰਤੇ
ਕਰਨਾਲ-16
ਕੈਥਲ-15
ਅੰਬਾਲਾ-5
ਯਮੁਨਾਨਗਰ-4
ਕੁਰੂਕਸ਼ੇਤਰ-3
ਜੀਂਦ-3
ਸੋਨੀਪਤ-1
ਪੰਚਕੂਲਾ-1
ਫਤਿਹਾਬਾਦ-1

ਕਈ ਮਹੀਨੇ ਜੇਲਾਂ ਅਤੇ ਡਿਟੈਂਸ਼ਨ ਕੈਂਪਾਂ ’ਚ ਰੱਖਿਆ
ਡਿਪੋਰਟ ਹੋਏ ਨੌਜਵਾਨਾਂ ’ਚ ਜ਼ਿਆਦਾਤਰ ਉਹ ਹਨ, ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਜ਼ਮੀਨ, ਗਹਿਣੇ ਵੇਚ ਕੇ ਅਤੇ ਵਿਆਜ ’ਤੇ ਪੈਸੇ ਲੈ ਕੇ ਡੰਕੀ ਰੂਟ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉੱਥੇ ਪੁੱਜਦਿਆਂ ਹੀ ਉਨ੍ਹਾਂ ਨੂੰ ਸੀਮਾ ਸੁਰੱਖਿਆ ਫੋਰਸਾਂ ਨੇ ਫੜ ਲਿਆ ਅਤੇ ਕਈ ਮਹੀਨਿਆਂ ਤੱਕ ਜੇਲਾਂ ਅਤੇ ਡਿਟੈਂਸ਼ਨ ਕੈਂਪਾਂ ’ਚ ਰੱਖਿਆ।

ਕਿਵੇਂ ਹੁੰਦਾ ਹੈ ਡੰਕੀ ਰੂਟ ਦਾ ਸਫਰ
ਡਿਪੋਰਟ ਹੋ ਕੇ ਪਰਤੇ ਕੈਥਲ ਨਿਵਾਸੀ ਨਰੇਸ਼ ਕੁਮਾਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਪਹਿਲਾਂ ਦਿੱਲੀ ਤੋਂ ਬ੍ਰਾਜ਼ੀਲ ਲਿਜਾਇਆ ਜਾਂਦਾ ਹੈ। ਉੱਥੇ ਏਜੰਟ ਲੋਕਲ ਗਿਰੋਹਾਂ ਦੇ ਸਹਾਰੇ ਬ੍ਰਾਜ਼ੀਲ ਤੋਂ ਕੋਲੰਬੀਆ, ਫਿਰ ਪਨਾਮਾ ਅਤੇ ਉੱਥੋਂ ਮੌਤ ਦਾ ਜੰਗਲ ਕਹੇ ਜਾਣ ਵਾਲੇ ਦਰਿਅਨ ਗੈਪ ਦੀ ਸ਼ੁਰੂਆਤ ਹੁੰਦੀ ਹੈ। 6 ਤੋਂ 15 ਦਿਨ ਤੱਕ ਲਗਾਤਾਰ ਜੰਗਲਾਂ ’ਚ ਪੈਦਲ ਚੱਲਣਾ ਹੁੰਦਾ ਹੈ। ਤੇਜ਼ ਮੀਂਹ, ਚਿੱਕੜ, ਸੱਪ-ਬਿੱਛੂ, ਦਲਦਲ ਆਦਿ ਨੂੰ ਲੰਘ ਕੇ ਅੱਗੇ ਵਧਣਾ ਹੁੰਦਾ ਹੈ। ਥੱਕ ਕੇ ਡਿੱਗ ਜਾਣ ਵਾਲਿਆਂ ਨੂੰ ਡੌਂਕਰ ਉੱਥੇ ਹੀ ਛੱਡ ਦਿੰਦੇ ਹਨ। ਡੌਂਕਰ ਹਰ ਪੜਾਅ ’ਤੇ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ। ਇਨ੍ਹਾਂ ’ਚ ਪਨਾਮਾ 3 ਤੋਂ 5 ਲੱਖ, ਗੁਆਟੇਮਾਲਾ 5 ਤੋਂ 7 ਲੱਖ, ਮੈਕਸੀਕੋ 6 ਤੋਂ 10 ਲੱਖ, ਅਮਰੀਕਾ ਬਾਰਡਰ ਪਾਰ 2 ਤੋਂ 4 ਲੱਖ ਰੁਪਏ ਵਸੂਲੇ ਜਾਂਦੇ ਹਨ। ਕੁੱਲ ਮਿਲਾ ਕੇ ਲੱਗਭਗ 50 ਤੋਂ 70 ਲੱਖ ਰੁਪਏ ਖਰਚ ਹੁੰਦੇ ਹਨ। ਫਿਰ ਵੀ ਗਾਰੰਟੀ ‘ਜ਼ੀਰੋ’ ਹੀ ਰਹਿੰਦੀ ਹੈ।

  • USA
  • Deport
  • Indians
  • Illegal Migrants

ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ: ਇੱਕ ਤੋਂ ਬਾਅਦ ਇੱਕ ਫਟੇ 4 ਸਿਲੰਡਰ, ਔਰਤ ਦੀ ਮੌਤ

NEXT STORY

Stories You May Like

  • indian in america
    ਅਮਰੀਕਾ ਤੋਂ ਇਕ ਹੋਰ ਭਾਰਤੀ ਨਾਗਰਿਕ ਹੋਵੇਗਾ ਡਿਪੋਰਟ ! ਅਦਾਲਤ ਨੇ ਜਾਰੀ ਕੀਤੇ ਹੁਕਮ
  • canada deportation
    ਕੈਨੇਡਾ ਨੇ 3,300 ਤੋਂ ਵੱਧ ਭਾਰਤੀਆਂ ਨੂੰ ਕੀਤਾ ਡਿਪੋਰਟ ! ਅਮਰੀਕਾ ਵੀ ਰਹਿ ਗਿਆ ਪਿੱਛੇ
  • kapurthala police recover three missing minors from delhi within 48 hours
    48 ਘੰਟਿਆਂ 'ਚ ਦਿੱਲੀ ਤੋਂ ਬਰਾਮਦ ਹੋਏ ਕਪੂਰਥਲਾ ਤੋਂ ਲਾਪਤਾ 3 ਨਾਬਾਲਗ ਬੱਚੇ
  • indian commercial ship sinks after attack in red sea
    Red Sea 'ਚ ਹਮਲੇ ਤੋਂ ਬਾਅਦ ਭਾਰਤੀ ਵਪਾਰਕ ਜਹਾਜ਼ ਡੁੱਬਿਆ, 13 ਭਾਰਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ
  • middle east tension
    ਮਿਡਲ ਈਸਟ ਜੰਗ 'ਚ ਖਿੱਚਿਆ ਜਾਵੇਗਾ ਇਕ ਹੋਰ ਦੇਸ਼ ! ਇਰਾਨੀ ਜਹਾਜ਼ 'ਤੇ ਹਮਲੇ ਮਗਰੋਂ ਵਧਿਆ ਖ਼ਤਰਾ
  • major accident in america
    ਅਮਰੀਕਾ 'ਚ ਵੱਡਾ ਹਾਦਸਾ: F-35B ਸਟੀਲਥ ਫਾਈਟਰ ਜੈੱਟ ਕ੍ਰੈਸ਼, ਪਾਇਲਟ ਨੇ ਜਹਾਜ਼ ਤੋਂ ਬਾਹਰ ਨਿਕਲ ਕੇ ਬਚਾਈ ਜਾਨ
  • us sanctions 43 more chinese companies over uyghur human rights abuses
    ਅਮਰੀਕਾ ਨੇ ਉਈਗਰ ਮਨੁੱਖੀ ਅਧਿਕਾਰ ਉਲੰਘਣਾ ਦੇ ਦੋਸ਼ਾਂ 'ਚ 43 ਹੋਰ ਚੀਨੀ ਕੰਪਨੀਆਂ 'ਤੇ ਲਗਾਈ ਪਾਬੰਦੀ
  • green card
    ਅਮਰੀਕਾ 'ਚ ਰਹਿ ਰਹੇ ਭਾਰਤੀਆਂ ਨੂੰ ਮਿਲੇਗਾ ਗ੍ਰੀਨ ਕਾਰਡ! ਬਿੱਲ ਪੇਸ਼
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ ਮੁਲਜ਼ਮ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
  • yellow alert in 3 districts of punjab
    ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
  • sad bjp alliance
    ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP...
  • jalandhar cp satinder singh in action mode strict orders issued to officers
    ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ
  • terrible road accident in jalandhar
    ਜਲੰਧਰ 'ਚ ਭਿਆਨਕ ਸੜਕ ਹਾਦਸਾ! ਕਾਰ 'ਚ ਫਸੀਆਂ ਰਹੀਆਂ ਲਾਸ਼ਾਂ, ਸਪੋਰਟਸ ਕਾਰੋਬਾਰੀ...
  • padma shri hansraj hans makes a comeback
    ਪਦਮਸ਼੍ਰੀ ਹੰਸਰਾਜ ਹੰਸ ਨੇ ਕੀਤਾ ਕਮਬੈਕ ! 'ਆਜਾ ਦੋਵੇਂ ਨੱਚੀਏ' ਗੀਤ ਕਰ ਰਿਹੈ...
  • suspense still lingers over the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਾਰੀਖ਼ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
Trending
Ek Nazar
maturity in children at the age of 10 12 has increased anxiety

10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ...

veteran actor turned politician passes away

ਅਦਾਕਾਰ ਤੋਂ ਸਿਆਸਤਦਾਨ ਬਣੇ ਦਿੱਗਜ ਐਕਟਰ ਦਾ ਦਿਹਾਂਤ, ਅਮਰੀਕਾ 'ਚ ਲਏ ਆਖ਼ਰੀ ਸਾਹ

electricity will be off tomorrow

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

gurdaspur youth returning home from lebanon

ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

mother  phone  daughter

ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

heavy rain 6 days punjab weather

9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

heavy rains expected on sunday

ਐਤਵਾਰ ਨੂੰ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਈ ਚਿਤਾਵਨੀ

a mountain of sorrow fell on the legendary player

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

iminish us role in west asia

ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

t dictator kim jong

ਤਾਨਾਸ਼ਾਹ ਕਿਮ ਜੋਂਗ ਦੀ ਕੋਈ ਉੱਘ-ਸੁੱਘ ਨਹੀਂ! ਸਿਹਤ ਨੂੰ ਲੈ ਕੇ ਅਟਕਲਾਂ ਹੋਈਆ ਤੇਜ਼

h5n1 bird flu

ਆਸਟ੍ਰੇਲੀਆ 'ਚ H5N1 ਬਰਡ ਫਲੂ ਦੇ ਮਾਮਲੇ 200 ਤੋਂ ਪਾਰ

removes top us general

ਪੈਂਟਾਗਨ ਨੇ ਅਚਾਨਕ ਹਟਾ'ਤਾ ਚੋਟੀ ਦਾ ਅਮਰੀਕੀ ਜਨਰਲ

ameesha patel is still single at the age of 51

51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ

united nations statement on pok

ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ

tuvalu feared tsunami

ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ...

europe silent as media rights

ਪਾਕਿਸਤਾਨ ਨੇ ਮੀਡੀਆ ਅਧਿਕਾਰਾਂ 'ਤੇ ਕੀਤੀ ਹੋਰ ਸਖ਼ਤੀ ਪਰ ਯੂਰਪ ਚੁੱਪ

shweta tiwari aims at exes raja chaudhary abhinav kohli

"ਆਪਣੇ ਪਤੀਆਂ ਨੂੰ ਚੀਟ ਕਰਦੇ ਹੋਏ ਮੈਂ ਹੀ ਫੜਿਆ ਸੀ..."; ਸ਼ਵੇਤਾ ਤਿਵਾਰੀ ਦਾ...

balochistan independence day

ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • tmc leader investigation
      ਮਾਮਲਾ ਜ਼ਮੀਨ ਨਾਲ ਜੁੜੀ ਧੋਖਾਦੇਹੀ ਦਾ ; TMC ਆਗੂ ਅਭਿਸ਼ੇਕ ਦੇ ਸਹਿਯੋਗੀ ਕੋਲੋਂ...
    • hindu raksha dal  august 11  deoband darul uloom  gangajal
      ਹਿੰਦੂ ਰੱਖਿਆ ਦਲ ਨੇ 11 ਅਗਸਤ ਨੂੰ ਦੇਵਬੰਦ ਦਾਰੁਲ ਉਲੂਮ ’ਚ ਗੰਗਾਜਲ ਚੜ੍ਹਾਉਣ ਦਾ...
    • jharkhand protests
      98 ਫ਼ੀਸਦੀ ਸ਼ਰਤਾਂ 'ਤੇ ਸਹਿਮਤ ਹੋਈ ਸਰਕਾਰ ! ਫ਼ਿਰ ਵੀ ਪ੍ਰਦਰਸ਼ਨ ਜਾਰੀ ਰੱਖਣਗੇ...
    • keralam  vande mataram
      ਕੇਰਲਮ ’ਚ ਨਹੀਂ ਗਾਇਆ ਜਾਵੇਗਾ ਪੂਰਾ ‘ਵੰਦੇ ਮਾਤਰਮ’ : ਮੰਤਰੀ ਕੇ. ਮੁਰਲੀਧਰਨ
    • chhadi mubarak yatra
      ਵੀਰਵਾਰ ਤੋਂ ਸ਼ੁਰੂ ਹੋਵੇਗੀ ਛੜੀ ਮੁਬਾਰਕ ਦੀ ਅਮਰਨਾਥ ਗੁਫ਼ਾ ਤੱਕ ਯਾਤਰਾ
    • crpf jawans  cold  special clothes  equipment  funds
      CRPF ਜਵਾਨਾਂ ਲਈ ਠੰਡ ਦੇ ਵਿਸ਼ੇਸ਼ ਕੱਪੜਿਆਂ ਤੇ ਉਪਕਰਣਾਂ ਨੂੰ ਲੈ ਕੇ ਫੰਡ ਮਨਜ਼ੂਰ
    • maharashtra  cm fadnavis  ias tukaram munde
      ਮਹਾਰਾਸ਼ਟਰ CM ਫੜਨਵੀਸ ਤੋਂ IAS ਤੁਕਾਰਾਮ ਮੁੰਡੇ ਦੀ 'ਸੁਰੱਖਿਆ' ਕਰਨ ਦੀ ਕੀਤੀ...
    • 3 children  married couple cm vijay
      ਹੁਣ 2 ਨਹੀਂ, 3  ਬੱਚੇ! ਜ਼ਿਆਦਾ ਬੱਚਿਆਂ ਦੇ ਜਨਮ ਨੂੰ ਲੈ ਕੇ ਵੱਡਾ ਐਲਾਨ ਕਰਨ ਦੀ...
    • earthquake
      ਭਾਰਤ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕੰਬ ਗਿਆ ਉੱਤਰਾਖੰਡ, ਘਰਾਂ ਤੋਂ ਬਾਹਰ...
    • colorless chicken lollipop viral
      ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ 'ਚਿਕਨ ਲਾਲੀਪੌਪ' ਵਾਇਰਲ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +