ਸ਼ਿਮਲਾ : ਬਿਜਲੀ ਖਪਤਕਾਰਾਂ ਲਈ ਇਹ ਅਹਿਮ ਖ਼ਬਰ ਹੈ। ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਜੇਕਰ ਇੱਕ ਮਹੀਨੇ ਵਿੱਚ 300 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਹੁੰਦੀ ਹੈ ਤਾਂ ਖਪਤਕਾਰਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਨਹੀਂ ਮਿਲੇਗੀ। ਸਰਕਾਰ ਨੇ 300 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਨ ਵਾਲਿਆਂ ਲਈ ਸਬਸਿਡੀ ਖ਼ਤਮ ਕਰ ਦਿੱਤੀ ਹੈ। ਹਾਲਾਂਕਿ 125 ਯੂਨਿਟ ਤੱਕ ਬਿਜਲੀ ਮੁਫ਼ਤ ਹੋਵੇਗੀ ਅਤੇ 300 ਯੂਨਿਟ ਤੋਂ ਘੱਟ ਖਪਤ ਕਰਨ ਵਾਲਿਆਂ ਲਈ ਸਬਸਿਡੀ ਪਹਿਲਾਂ ਵਾਂਗ ਹੀ ਜਾਰੀ ਰਹੇਗੀ।
ਇਹ ਵੀ ਪੜ੍ਹੋ - ਸਕੂਲ 'ਚ ਫਾਹਾ ਲੈ ਪ੍ਰਿੰਸੀਪਲ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਕੋਲੋਂ ਮਿਲਿਆ 18 ਪੰਨਿਆਂ ਦਾ ਨੋਟ
ਸਰਕਾਰ ਨੇ ਇਨ੍ਹਾਂ ਹੁਕਮਾਂ ਨੂੰ ਪਹਿਲੀ ਅਕਤੂਬਰ ਤੋਂ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਤੋਂ ਪਹਿਲਾਂ ਸਰਕਾਰ ਬਿਜਲੀ 'ਤੇ 1 ਰੁਪਏ 3 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸਬਸਿਡੀ ਦਿੰਦੀ ਸੀ। ਹੁਣ ਇਹ ਬੰਦ ਹੋ ਜਾਵੇਗਾ। ਹੁਣ ਤੱਕ 300 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਹੋਣ 'ਤੇ ਬਿਜਲੀ ਦੀ ਦਰ 5.22 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵਸੂਲੀ ਜਾਂਦੀ ਸੀ। ਇਹ ਸਬਸਿਡੀ ਖ਼ਤਮ ਹੋਣ ਤੋਂ ਬਾਅਦ ਹੁਣ ਇਹ 6.25 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵਸੂਲੀ ਜਾਵੇਗੀ। ਸਰਕਾਰ ਦੇ ਇਸ ਫ਼ੈਸਲੇ ਨਾਲ ਬੋਰਡ ਨੂੰ ਕਰੀਬ 18 ਕਰੋੜ ਰੁਪਏ ਦੀ ਆਮਦਨ ਹੋਵੇਗੀ।
ਇਹ ਵੀ ਪੜ੍ਹੋ - ਦੀਵਾਲੀ-ਛੱਠ ਪੂਜਾ ਦੌਰਾਨ ਰੇਲ ਗੱਡੀ 'ਚ ਸਫ਼ਰ ਕਰਨ ਵਾਲੇ ਯਾਤਰੀ ਜ਼ਰੂਰ ਪੜ੍ਹਨ ਇਹ ਖ਼ਬਰ
ਉਦਯੋਗਾਂ ਦੀ ਬਿਜਲੀ ਡਿਊਟੀ ਘਟਾਈ
ਹਿਮਾਚਲ ਪ੍ਰਦੇਸ਼ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਊਰਜਾ ਵਿਭਾਗ ਨੇ ਵੱਡੇ ਉਦਯੋਗਾਂ ਤੋਂ ਵਸੂਲੀ ਜਾਣ ਵਾਲੀ ਬਿਜਲੀ ਡਿਊਟੀ 19 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕਰ ਦਿੱਤੀ ਹੈ। ਇਸ ਵਿੱਚ ਸਿਰਫ਼ ਉਹ ਉਦਯੋਗ ਹੀ ਯੋਗ ਹੋਏ, ਜਿਨ੍ਹਾਂ ਦੇ ਬਿਜਲੀ ਦੀ ਵਰਤੋਂ ਸਮਰੱਥਾ 11 ਤੋਂ 22 ਕੇ.ਵੀ. ਹੈ। ਇਨ੍ਹਾਂ ਉਦਯੋਗਾਂ ਵਿੱਚ ਸੀਮਿੰਟ ਅਤੇ ਸਟੋਨ ਕਰੱਸ਼ਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਸਹੇਲੀ ਨੂੰ ਸਕੂਟਰੀ 'ਤੇ ਲੈ ਜਾਂਦੇ ਪਤੀ ਨੂੰ ਫੜ੍ਹਿਆ ਰੰਗੇ ਹੱਥੀਂ, ਕੁੜੀ ਕਹਿੰਦੀ-ਅਸੀਂ ਤਾਂ ਭੈਣ-ਭਰਾ
ਇਸ ਦੇ ਨਾਲ ਹੀ ਸੂਬਾ ਸਰਕਾਰ ਨੇ 20 ਕਿਲੋ ਵਾਟ ਤੱਕ ਦੇ ਗੈਰ-ਵਪਾਰਕ ਕੁਨੈਕਸ਼ਨਾਂ ਲਈ ਬਿਜਲੀ ਡਿਊਟੀ ਵੀ 5 ਫ਼ੀਸਦੀ ਤੋਂ ਘਟਾ ਕੇ 4.5 ਫ਼ੀਸਦੀ ਕਰ ਦਿੱਤੀ ਹੈ। ਛੋਟੇ ਉਦਯੋਗਾਂ ਲਈ ਬਿਜਲੀ ਡਿਊਟੀ 11 ਫ਼ੀਸਦੀ ਤੋਂ ਘਟਾ ਕੇ 3 ਫ਼ੀਸਦੀ ਕਰ ਦਿੱਤੀ ਗਈ ਹੈ। ਮੱਧਮ ਉਦਯੋਗਾਂ ਦੀ ਬਿਜਲੀ ਡਿਊਟੀ 17 ਫ਼ੀਸਦੀ ਤੋਂ ਘਟਾ ਕੇ 10.5 ਫ਼ੀਸਦੀ ਕਰ ਦਿੱਤੀ ਗਈ ਹੈ। ਉਦਯੋਗਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਸਬਸਿਡੀ ਲਗਭਗ ਇਕ ਰੁਪਏ ਪ੍ਰਤੀ ਯੂਨਿਟ ਸੀ। ਇਹ ਹਦਾਇਤਾਂ ਵੀ ਹੁਣ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ - ਭਿਆਨਕ ਹਾਦਸੇ 4 ਦੋਸਤਾਂ ਦੀ ਇਕੱਠਿਆਂ ਮੌਤ, ਪਲਟੀਆਂ ਖਾਂਦੀ ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਲੰਗਾਨਾ ਦੇ ਇਸ ਪਿੰਡ 'ਤੇ ਚੜ੍ਹਿਆ ਖ਼ਾਲਸੇ ਦਾ ਰੰਗ, ਪੂਰੇ ਪਿੰਡ ਨੇ ਅਪਣਾ ਲਿਆ ਸਿੱਖ ਧਰਮ
NEXT STORY