ਏਟਾ- ਉੱਤਰ ਪ੍ਰਦੇਸ਼ ਦੇ ਏਟਾ 'ਚ ਸ਼ਨੀਵਾਰ 5 ਇਕ ਘਰ 'ਚ 5 ਲਾਸ਼ਾਂ ਮਿਲੀਆਂ ਸਨ। ਇਸ ਮਾਮਲੇ 'ਚ ਪੁਲਸ ਨੇ ਅਹਿਮ ਖੁਲਾਸਾ ਕੀਤਾ ਹੈ। ਐੱਸ.ਐੱਸ.ਪੀ. ਸੁਨੀਲ ਕੁਮਾਰ ਨੇ ਦੱਸਿਆ ਕਿ ਦਿਵਾਕਰ ਦੀ ਪਤਨੀ ਦਿਵਿਆ ਸ਼ਰਮਾ ਨੇ ਪਹਿਲਾਂ ਸਹੁਰੇ ਰਾਜੇਸ਼ਵਰ ਪ੍ਰਸਾਦ, ਭੈਣ ਬੁਲਬੁਲ, 2 ਬੱਚੇ ਆਰੂਸ਼ ਅਤੇ ਛੋਟੂ ਨੂੰ ਖਾਣੇ 'ਚ ਜ਼ਹਿਰੀਲਾ ਪਦਾਰਥ ਮਿਲਾ ਕੇ ਦਿੱਤਾ ਸੀ। ਇਸ ਤੋਂ ਬਾਅਦ ਸਾਰਿਆਂ ਦੇ ਮਰਨ ਦੀ ਪੁਸ਼ਟੀ ਲਈ ਉਨਾਂ ਦੇ ਗਲੇ ਦਬਾਏ ਅਤੇ ਬਾਅਦ 'ਚ ਖੁਦ ਵੀ ਜ਼ਹਿਰੀਲੇ ਪਦਾਰਥ ਦਾ ਸੇਵਨ ਕੀਤਾ ਅਤੇ ਹੱਥ ਦੀ ਨਸ ਕੱਟ ਕੇ ਖੁਦਕੁਸ਼ੀ ਕਰ ਲਈ। ਮਾਮਲ ਦੇ ਪਿੱਛੇ ਘਰੇਲੂ ਕਲੇਸ਼ ਸਾਹਮਣੇ ਆ ਰਿਹਾ ਹੈ। ਪੁਲਸ ਪਤੀ ਤੋਂ ਪੁੱਛ-ਗਿੱਛ ਕਰ ਰਰਹੀ ਹੈ।
ਇਹ ਹੈ ਪੂਰਾ ਘਟਨਾਕ੍ਰਮ
ਕੋਤਵਾਲੀ ਨਗਰ ਦੇ ਮੁਹੱਲਾ ਸ਼ਿੰਗਾਰ ਨਗਰ 'ਚ ਰਿਟਾਇਰਡ ਸਿਹਤ ਨਿਰੀਖਕ ਰਾਜੇਸ਼ਵਰ ਪ੍ਰਸਾਦ ਪਚੌਰੀ ਦਾ ਮਕਾਨ ਹੈ। ਉਨਾਂ ਦਾ ਬੇਟਾ ਦਿਵਾਕਰ ਪਚੌਰੀ ਰੁੜਕੀ 'ਚ ਇਕ ਦਵਾਈ ਕੰਪਨੀ 'ਚ ਨੌਕਰੀ ਕਰਦਾ ਹੈ। ਦਿਵਾਕਰ ਦੀ ਪਤਨੀ ਦਿਵਿਆ ਪਚੌਰੀ, ਦਿਵਿਆ ਦੀ 26 ਸਾਲਾ ਭੈਣ ਬੁਲਬੁਲ, 2 ਬੱਚੇ ਆਰੂਸ਼ (10), ਛੋਟੂ (10 ਮਹੀਨੇ) ਇੱਥੇ ਸਹੁਰੇ ਰਾਜੇਸ਼ਵਰ ਪ੍ਰਸਾਦ ਪਚੌਰੀ ਨਾਲ ਰਹਿਦੇ ਸਨ। ਸ਼ਨੀਵਾਰ ਸਵੇਰੇ ਦੁੱਧ ਵਾਲਾ ਆਇਆ ਸੀ ਅਤੇ ਦੇਖਿਆ ਕਿ ਗੇਟ ਬੰਦ ਹੈ ਅਤੇ ਅੰਦਰ ਮੰਜੇ 'ਤੇ ਦਿਵਿਆ ਪਈ ਹੋਈ ਸੀ। ਉਸ ਨੇ ਕਾਲੋਨੀ ਦੇ ਲੋਕਾਂ ਨੂੰ ਸੂਚਨਾ ਦਿੱਤੀ। ਲੋਕਾਂ ਦੀ ਸੂਚਨਾ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲੋਹੇ ਦੇ ਗੇਟ ਦੇ ਐਂਗਲ ਕੱਟੇ ਅਤੇ ਅੰਦਰ ਦਾ ਤਾਲਾ ਤੋੜ ਕੇ ਮਕਾਨ 'ਚ ਦਾਖਲ ਹੋਏ। ਅੰਦਰ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਪੁਲਸ ਨੇ ਬੀਤੀ ਰਾਤ ਇਸ ਪੋਸਟਮਾਰਟਮ ਕਰਵਾਇਆ। ਸਾਰਿਆਂ ਦਾ ਵਿਸਰਾ ਸੁਰੱਖਿਅਤ ਰੱਖਿਆ ਗਿਆ। ਇਸ ਤੋਂ ਬਾਅਦ ਐਤਵਾਰ ਸਵੇਰੇ ਐੱਸ.ਐੱਸ.ਪੀ. ਨੇ ਇਸ ਮਾਮਲੇ ਦਾ ਖੁਲਾਸਾ ਕੀਤਾ।
ਲਾਕਡਾਊਨ ਤੋੜ ਰਾਜਸਥਾਨ ਪਹੁੰਚੇ ਲਾੜਾ-ਲਾੜੀ, ਜਾਂਚ 'ਚ ਮਿਲੇ ਕੋਰੋਨਾ ਪਾਜ਼ੀਟਿਵ
NEXT STORY