ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ ਤੋਂ ਸੋਮਵਾਰ ਸਵੇਰੇ ਅਗਵਾ ਕੀਤੇ ਗਿਆ ਲੋਹਾ ਵਪਾਰੀ ਆਦਿਸ਼ ਜੈਨ ਦੁਪਹਿਰ ਬਾਅਦ ਹਰਿਆਣਾ ਸਰਹੱਦ ਤੋਂ ਮਿਲ ਗਿਆ। ਪੁਲਸ ਨੇ ਕਿਹਾ ਕਿ ਸਵੇਰੇ ਸ਼ਹਿਰ ਦੇ ਵੱਡੇ ਲੋਹਾ ਵਪਾਰੀ ਨੂੰ ਉਸ ਸਮੇਂ ਅਗਵਾ ਕੀਤਾ ਗਿਆ ਸੀ, ਜਦੋਂ ਉਹ ਘਰੋਂ ਟਰੱਕ ਤੋਂ ਲੋਹਾ ਉਤਰਵਾਉਣ ਜਾ ਰਹੇ ਸਨ। ਉਨ੍ਹਾਂ ਦੀ ਬਰਾਮਦਗੀ ਦੁਪਹਿਰ ਹਰਿਆਣਾ ਸਰਹੱਦ 'ਤੇ ਹੋਈ। ਅਗਵਾਕਰਤਾਵਾਂ ਨੇ ਫਿਰੌਤੀ ਲਈ ਇਕ ਕਰੋੜ ਰੁਪਏ ਮੰਗੇ ਸਨ। ਉਨ੍ਹਾਂ ਦੀ ਭਾਲ 'ਚ 3 ਜ਼ਿਲ੍ਹਿਆਂ ਦੀ ਪੁਲਸ ਲੱਗੀ ਸੀ। ਪੁਲਸ ਦਾ ਵਧਦਾ ਦਬਾਅ ਦੇਖ ਅਗਵਾਕਰਤਾ ਉਨ੍ਹਾਂ ਨੂੰ ਹਰਿਆਣਾ ਸਰਹੱਦ 'ਤੇ ਛੱਡ ਕੇ ਫਰਾਰ ਹੋ ਗਏ।
ਦੱਸ ਦੇਈਏ ਕਿ ਬੜੌਤ ਦੀ ਖਤਰੀ ਗੜ੍ਹੀ ਵਾਸੀ ਲੋਹਾ ਵਪਾਰੀ ਆਦਿਸ਼ ਜੈਨ ਦਾ ਮਹਾਵੀਰ ਮਾਰਗ 'ਤੇ ਲੋਹੇ ਦਾ ਗੋਦਾਮ ਹੈ। ਸੋਮਵਾਰ ਸਵੇਰੇ ਉਹ ਗੱਡੀ ਤੋਂ ਲੋਹਾ ਉਤਰਵਾਉਣ ਲਈ ਘਰ ਤੋਂ ਗੋਦਾਮ 'ਤੇ ਜਾਣ ਲਈ ਨਿਕਲੇ ਸਨ। ਇਸ ਵਿਚ ਰਸਤੇ 'ਚ ਵਪਾਰੀ ਨੂੰ ਅਗਵਾ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਹਾਵੀਰ ਮਾਰਗ 'ਤੇ ਗੰਗਾ ਕਿਸ਼ੋਰੀ ਬਿਲਡਿੰਗ ਦੇ ਇਕ ਹਿੱਸੇ 'ਚ ਦੁਕਾਨ ਅਤੇ ਪਿਛਲੇ ਹਿੱਸੇ 'ਚ ਗੋਦਾਮ ਹੈ। ਆਦੇਸ਼ ਜੈਨ ਸੋਮਵਾਰ ਸਵੇਰੇ 5 ਵਜੇ ਘਰੋਂ ਗੱਡੀ ਤੋਂ ਗੋਦਾਮ 'ਤੇ ਸਾਮਾਨ ਉਤਰਵਾਉਣ ਲਈ ਨਿਕਲੇ ਸਨ। ਇਸ ਤੋਂ ਬਾਅਦ ਸਵੇਰੇ 6 ਵਜੇ ਵਪਾਰੀ ਦੇ ਮੋਬਾਇਲ ਤੋਂ ਉਨ੍ਹਾਂ ਦੇ ਪੁੱਤਰ ਦੇ ਨੰਬਰ 'ਤੇ ਫੋਨ ਆਇਆ ਅਤੇ ਇਕ ਕਰੋੜ ਦੀ ਫਿਰੌਤੀ ਮੰਗੀ ਗਈ। ਵਪਾਰੀ ਦੇ ਅਗਵਾ ਦੀ ਸੂਚਨਾ ਮਿਲਦੇ ਹੀ ਭਾਜੜ ਪੈ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਫਿਰੌਤੀ ਲਈ ਅਗਵਾ ਕੀਤਾ ਗਿਆ ਹੈ। ਮੋਬਾਇਲ 'ਤੇ ਫੋਨ ਕਰ ਕੇ ਇਕ ਕਰੋੜ ਦੀ ਫਿਰੌਤੀ ਮੰਗੀ ਹੈ। ਉੱਥੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਿਲਾਇੰਸ ਕੰਪਨੀ ਦੇ ਕਾਮਿਆਂ ਨੂੰ ਦੀਵਾਲੀ ਦਾ ਤੋਹਫ਼ਾ! ਨਹੀਂ ਹੋਵੇਗੀ ਤਨਖ਼ਾਹ ਕਟੌਤੀ, ਮਿਲੇਗਾ ਬੋਨਸ
NEXT STORY