ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ 30 ਟਨ ਜੀਆਈ-ਟੈਗ ਵਾਲਾ ਗੁੜ ਬੰਗਲਾਦੇਸ਼ ਭੇਜਿਆ ਗਿਆ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਇਕ ਅਧਿਕਾਰਤ ਬਿਆਨ 'ਚ ਦਿੱਤੀ ਗਈ। ਮੁਜ਼ੱਫਰਨਗਰ ਖੇਤਰ ਆਪਣੇ ਉੱਚ ਗੁਣਵੱਤਾ ਵਾਲੇ ਗੰਨੇ ਲਈ ਮਸ਼ਹੂਰ ਹੈ। ਜੀਆਈ (ਭੂਗੋਲਿਕ ਸੰਕੇਤ) ਮੁੱਖ ਤੌਰ 'ਤੇ ਖੇਤੀਬਾੜੀ, ਕੁਦਰਤੀ ਜਾਂ ਇਕ ਨਿਰਮਿਤ ਉਤਪਾਦ (ਹਸਤਕਾਰੀ ਅਤੇ ਉਦਯੋਗਿਕ ਸਮਾਨ) ਹਨ ਜੋ ਕਿਸੇ ਖਾਸ ਭੂਗੋਲਿਕ ਖੇਤਰ 'ਚ ਮਿਲਦੇ ਹਨ। ਇਹ ਪਛਾਣ ਉਤਪਾਦ ਦੀ ਗੁਣਵੱਤਾ ਅਤੇ ਵਿਲੱਖਣਤਾ ਨੂੰ ਯਕੀਨੀ ਬਣਾਉਂਦੀ ਹੈ।
ਇਹ ਵੀ ਪੜ੍ਹੋ : ਭਿਆਨਕ ਗਰਮੀ ਕਾਰਨ ਬਦਲਿਆ ਸਕੂਲਾਂ ਦਾ ਸਮਾਂ
ਬਿਆਨ 'ਚ ਕਿਹਾ ਗਿਆ ਹੈ,"ਇਹ ਪਹਿਲਕਦਮੀ ਕਿਸਾਨ ਉਤਪਾਦਕ ਸੰਗਠਨਾਂ (FPOs) ਅਤੇ ਕਿਸਾਨ ਉਤਪਾਦਕ ਕੰਪਨੀਆਂ (FPCs) ਰਾਹੀਂ ਪੱਛਮੀ ਉੱਤਰ ਪ੍ਰਦੇਸ਼ ਤੋਂ ਬੰਗਲਾਦੇਸ਼ ਨੂੰ ਗੁੜ ਦੇ ਸਿੱਧੇ ਨਿਰਯਾਤ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ।" ਵਣਜ ਮੰਤਰਾਲੇ ਨੇ ਇਹ ਵੀ ਕਿਹਾ ਕਿ ਭਾਰਤ ਨੇ ਮਿਜ਼ੋਰਮ ਤੋਂ ਸਿੰਗਾਪੁਰ ਨੂੰ ਐਂਥੂਰੀਅਮ ਫੁੱਲਾਂ ਦੀ ਪਹਿਲੀ ਖੇਪ ਵੀ ਨਿਰਯਾਤ ਕੀਤੀ ਹੈ। ਐਂਥੂਰੀਅਮ ਮਿਜ਼ੋਰਮ 'ਚ ਉਗਾਏ ਜਾਣ ਵਾਲੇ ਸਭ ਤੋਂ ਮਹੱਤਵਪੂਰਨ ਫੁੱਲਾਂ 'ਚੋਂ ਇਕ ਹੈ, ਜੋ ਸਥਾਨਕ ਆਰਥਿਕ ਗਤੀਵਿਧੀਆਂ ਨੂੰ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਸੰਭਾਲ ਜ਼ਰੂਰੀ : PM ਮੋਦੀ
NEXT STORY