ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਦੁੱਧ ਗਰਮ ਕਰਨ ਦੌਰਾਨ ਉੱਬਲ ਕੇ ਬਾਹਰ ਡਿੱਗਣ ਤੋਂ ਨਾਰਾਜ਼ ਜਨਾਨੀ ਨੇ ਆਪਣੀਆਂ ਧੀਆਂ ਨੂੰ ਝਿੜਕ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਤਿੰਨਾਂ ਨੇ ਗੁੱਸੇ 'ਚ ਜ਼ਹਿਰ ਖਾ ਲਿਆ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਨਾਲ ਬੀਮਾਰ ਹਨ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਧੋਬੀਘਾਟ ਖੇਤਰ 'ਚ ਰਹਿਣ ਵਾਲੇ ਪੇਠਾ ਵਪਾਰੀ ਰਾਜਕੁਮਾਰ ਗੁਪਤਾ ਦੇ ਪਰਿਵਾਰ ਦੀਆਂ ਤਿੰਨਾਂ ਧੀਆਂ ਨੂੰ ਬੁੱਧਵਾਰ ਰਾਤ ਗੰਭੀਰ ਹਾਲਤ 'ਚ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਅੱਧੀ ਰਾਤ ਦੇ ਕਰੀਬ ਵੱਡੀ ਧੀ ਸੂਬੀ (16) ਨੇ ਦਮ ਤੋੜ ਦਿੱਤਾ, ਜਦੋਂ ਕਿ ਮੁਸਕਾਨ ਅਤੇ ਪਰੀ ਗੰਭੀਰ ਨਾਲ ਬੀਮਾਰ ਹਨ।
ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਤਿੰਨੋਂ ਕੁੜੀਆਂ ਦੁੱਧ ਗਰਮ ਕਰ ਰਹੀਆਂ ਸਨ, ਜੋ ਉੱਬਲ ਕੇ ਬਾਹਰ ਡਿੱਗ ਗਿਆ। ਤਿੰਨਾਂ ਭੈਣਾਂ 'ਚ ਵਿਵਾਦ ਹੋ ਗਿਆ। ਉਨ੍ਹਾਂ ਨੇ ਮਾਂ ਨੇ ਉਨ੍ਹਾਂ ਧਮਕਾਇਆ ਅਤੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ। ਇਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਘਰ 'ਚ ਰੱਖਿਆ ਕੈਮੀਕਲ ਖਾ ਲਿਆ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦਿੱਲੀ, ਮੁੰਬਈ ਤੋਂ ਲੰਡਨ ਦੀ ਉਡਾਣ ਸ਼ੁਰੂ ਕਰੇਗੀ ਵਰਜਿਨ ਅਟਲਾਂਟਿਕ
NEXT STORY