ਸੋਨਭੱਦਰ- ਉੱਤਰ ਪ੍ਰਦੇਸ਼ 'ਚ ਸੋਨਭੱਦਰ ਜ਼ਿਲ੍ਹੇ ਦੇ ਘੋਰਾਵਲ ਕੋਤਵਾਲੀ ਖੇਤਰ 'ਚ ਇਕ ਕੁੜੀ ਨਾਲ ਜ਼ਬਰ ਜ਼ਿਨਾਹ ਦੀ ਕੋਸ਼ਿਸ਼ 'ਚ ਅਸਫ਼ਲ ਹੋਣ 'ਤੇ ਦਰਿੰਦਿਆਂ ਨੇ ਉਸ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੀੜਤ ਕੁੜੀ ਦੇ ਭਰਾ ਦੀ ਸ਼ਿਕਾਇਤ 'ਤੇ ਪੁਲਸ ਤਿੰਨ ਨੌਜਵਾਨਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ 'ਚ ਲੱਗ ਗਈ ਹੈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਖੇਤਰ ਦੇ ਇਕ ਪਿੰਡ ਵਾਸੀ ਪੀੜਤਾ ਦੇ ਭਰਾ ਨੇ ਦੱਸਿਆ ਕਿ 20 ਨਵੰਬਰ ਸਵੇਰੇ ਲਗਭਗ 11 ਵਜੇ ਉਸ ਦੀ ਭੈਣ ਆਪਣੇ ਕਿਸੇ ਰਿਸ਼ਤੇਦਾਰ ਦੇ ਇੱਥੇ ਜਾ ਰਹੀ ਸੀ ਕਿ ਉਦੋਂ ਰਸਤੇ 'ਚ ਵਾਰਡ ਨੰਬਰ 2 ਸਰਕਾਰੀ ਕਾਲੋਨੀ ਕੋਲ ਪਹਿਲਾਂ ਹੀ ਤਿੰਨ ਲੋਕ ਬੈਠੇ ਸਨ, ਜੋ ਉਸ ਦੀ ਭੈਣ ਦਾ ਪਿੱਛਾ ਕਰ ਰਹੇ ਸਨ। ਮੌਕਾ ਮਿਲਦੇ ਹੀ ਤਿੰਨਾਂ ਨੇ ਉਸ ਦੀ ਭੈਣ ਨਾਲ ਜ਼ਬਰਦਸਤੀ ਕੀਤੀ ਅਤੇ ਕਾਲੋਨੀ ਦੇ ਅੰਦਰ ਸਥਿਤ ਇਕ ਕਮਰੇ 'ਚ ਲੈ ਗਏ, ਜਿੱਥੇ ਉਸ ਨਾਲ ਅਸ਼ਲੀਲ ਹਰਕਤ ਅਤੇ ਛੇੜਛਾੜ ਕਰਨ ਲੱਗੇ।
ਇਹ ਵੀ ਪੜ੍ਹੋ : 3 ਬੱਚਿਆਂ ਨੂੰ ਨਹਿਰ 'ਚ ਸੁੱਟ ਆਇਆ ਕਲਯੁੱਗੀ ਪਿਓ, ਘਰ ਆ ਕੇ ਪਤਨੀ ਨੂੰ ਦੱਸਿਆ
ਕੁੜੀ ਨੂੰ ਛੱਤ ਤੋਂ ਹੇਠਾਂ ਸੁੱਟ ਨੌਜਵਾਨ ਬਾਈਕ 'ਤੇ ਹੋਏ ਫਰਾਰ
ਭੈਣ ਦੇ ਚੀਕਣ 'ਤੇ ਗੁਆਂਢ ਦੇ ਲੋਕ ਮੌਕੇ 'ਤੇ ਪਹੁੰਚ ਕੇ ਦਰਵਾਜ਼ਾ ਖੜਕਾਉਣ ਲੱਗੇ। ਉਦੋਂ ਤਿੰਨਾਂ ਨੌਜਵਾਨਾਂ ਨੇ ਛੱਤ ਤੋਂ ਉਸ ਦੀ ਭੈਣ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਹੇਠਾਂ ਸੁੱਟ ਦਿੱਤਾ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਪਰਿਵਾਰ ਵਾਲਿਆਂ ਨੇ ਦੇਖਿਆ ਕਿ ਉਸ ਦੀ ਭੈਣ ਹੇਠਾਂ ਨਾਲੀ ਕੋਲ ਡਿੱਗੀ ਹੋਈ ਸੀ ਅਤੇ ਬੁਰੇ ਤਰੀਕੇ ਨਾਲ ਜ਼ਖਮੀ ਹੋ ਗਈ ਸੀ। ਮੌਕੇ 'ਤੇ ਤਿੰਨੋਂ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਦੌੜ ਗਏ। ਘੋਰਾਵਲ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਬ੍ਰਜੇਸ਼ ਸਿੰਘ ਅਨੁਸਾਰ ਪੀੜਤਾ ਦੇ ਭਰਾ ਦੀ ਸ਼ਿਕਾਇਤ 'ਤੇ ਘੋਰਾਵਲ ਥਾਣਾ ਖੇਤਰ ਵਾਸੀ ਅਖਤਰ, ਅਭਿਸ਼ੇਕ ਕੁਮਾਰ ਅਤੇ ਇਕ ਅਣਪਛਾਤੇ ਵਿਰੁੱਧ ਧਾਰਾ 342, 307, 354 ਕ, 354 ਘ ਅਤੇ 7/8 ਪੋਕਸੋ ਐਕਟ ਦੇ ਅਧੀਨ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ ਦਾ ਨਸ਼ਾਮੁਕਤ ਇਹ ਪਿੰਡ ਇੰਡੀਆ ਬੁੱਕ ਆਫ਼ ਰਿਕਾਰਡ 'ਚ ਹੋਇਆ ਦਰਜ
ਕਿਸਾਨਾਂ ਦੇ 'ਦਿੱਲੀ ਕੂਚ' ਤੋਂ ਪਹਿਲਾਂ ਬਾਰਡਰ ਦੀ ਘੇਰਾਬੰਦੀ, ਹਰਿਆਣਾ-ਪੰਜਾਬ ਸਰਹੱਦ 'ਤੇ ਪੁਲਸ ਤਾਇਨਾਤ
NEXT STORY