ਲਖਨਊ- ਉੱਤਰ ਪ੍ਰਦੇਸ਼ ਦੇ ਵਿਸ਼ੇਸ਼ ਕਾਰਜ ਫੋਰਸ (ਐੱਸ.ਟੀ.ਐੱਫ.) ਨੇ ਵਾਂਟੇਡ ਅਪਰਾਧੀ ਵਿਕਾਸ ਦੁਬੇ ਦੇ ਸਾਥੀ ਅਤੇ 50 ਹਜ਼ਾਰ ਰੁਪਏ ਦੇ ਇਨਾਮੀ ਬਦਮਾਸ਼ ਬਾਲ ਗੋਵਿੰਦ ਦੁਬੇ ਉਰਫ਼ ਲਾਲੂ ਨੂੰ ਗ੍ਰਿਫਤਾਰ ਕੀਤਾ ਹੈ। ਐੱਸ.ਟੀ.ਐੱਫ. ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਲਾਲੂ ਨੂੰ ਚਿੱਤਰਕੂਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹ ਬਿਕਰੂ ਕਾਂਡ ਦੇ ਮੁੱਖ ਦੋਸ਼ੀ ਵਿਕਾਸ ਦੁਬੇ ਦਾ ਸਾਥੀ ਹੈ।
ਬੁਲਾਰੇ ਨੇ ਦੱਸਿਆ ਕਿ ਲਾਲੂ ਕਾਨਪੁਰ ਨਗਰ 'ਚ ਚੌਬੇਪੁਰ ਥਾਣਾ ਖੇਤਰ ਦੇ ਬਿਕਰੂ ਦਾ ਹੀ ਵਾਸੀ ਹੈ। ਉਸ ਨੂੰ ਸੋਮਵਾਰ ਨੂੰ ਕਰਵੀ ਕੋਤਵਾਲੀ ਖੇਤਰ 'ਚ ਖੋਹੀ ਤੋਂ ਕਰਵੀ ਜਾਣ ਵਾਲੇ ਮਾਰਗ 'ਤੇ ਪਰਿਕ੍ਰਮਾ ਮੋੜ ਕੋਲ ਫੜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮੁਖਬਿਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਲਾਲੂ ਚਿੱਤਰਕੂਟ 'ਚ ਭੇਸ ਬਦਲ ਕੇ ਰਹਿ ਰਿਹਾ ਹੈ। ਲਾਲੂ ਨੇ ਪੁੱਛ-ਗਿੱਛ ਦੌਰਾਨ ਸਵੀਕਾਰ ਕੀਤਾ ਕਿ ਬਿਕਰੂ 'ਚ ਵਿਕਾਸ ਦੁਬੇ ਦੇ ਘਰ 'ਚ ਛਾਪਾ ਮਾਰਨ ਆਏ ਪੁਲਸ ਦਲ 'ਤੇ ਹਮਲਾ ਕਰਨ ਵਾਲਿਆਂ 'ਚ ਉਹ ਵੀ ਸ਼ਾਮਲ ਸੀ।
ਹਿਮਾਚਲ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹੋਈ
NEXT STORY