ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਬੀਤੇ ਦਿਨੀਂ ਬ੍ਰਜ ਚੌਰਾਸੀ ਕੋਸ ਦੀ ਯਾਤਰਾ ਕਰ ਰਹੇ ਦਿੱਲੀ ਵਾਸੀ ਫੈਜ਼ਲ ਖਾਨ ਅਤੇ ਉਸ ਦੇ ਦੋਸਤ ਨੇ ਨੰਦਗਾਂਵ ਦੇ ਨੰਦ ਭਵਨ ਮੰਦਰ ਕੈਂਪਸ 'ਚ ਨਮਾਜ਼ ਪੜ੍ਹ ਕੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀਆਂ। ਇਸ ਸੰਬੰਧ 'ਚ 4 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮੰਦਰ ਦੇ ਇਕ ਸੇਵਾ ਕਰਮੀ ਦੀ ਸ਼ਿਕਾਇਤ 'ਤੇ ਸਥਾਨਕ ਪੁਲਸ ਨੇ ਦੋਸ਼ੀ ਫੈਜ਼ਲ ਖਾਨ, ਉਸ ਦੇ ਮੁਸਲਿਮ ਦੋਸਤ ਅਤੇ 2 ਹਿੰਦੂ ਸਾਥੀਆਂ ਵਿਰੁੱਧ ਧਾਰਮਿਕ ਆਸਥਾ ਨੂੰ ਸੱਟ ਪਹੁੰਚਾਉਣ, ਧਾਰਮਿਕ ਭਾੀਚਾਰੇ ਦਰਮਿਆਨ ਨਫ਼ਰਤ ਪੈਦਾ ਕਰਨ, ਸਮਾਜ 'ਚ ਅਜਿਹਾ ਡਰ ਪੈਦਾ ਕਰਨ, ਜਿਸ ਨਾਲ ਮਾਹੌਲ ਖਰਾਬ ਹੋਣ ਦਾ ਖ਼ਦਸ਼ਾ ਹੋਵੇ ਵਰਗੇ ਦੋਸ਼ਾਂ 'ਚ ਮੁਕੱਦਮਾ ਦਰਜ ਕਰ ਲਿਆ ਹੈ। ਬਰਸਾਨਾ ਦੇ ਥਾਣਾ ਇੰਚਾਰਜ ਆਜ਼ਾ ਪਾਲ ਸਿੰਘ ਨੇ ਦੱਸਿਆ ਕਿ ਨੰਦ ਭਵਨ ਦੇ ਕਰਮੀਆਂ ਨੇ ਇਹ ਜਾਣਕਾਰੀ ਦਿੱਤੀ ਕਿ ਵੀਰਵਾਰ ਦੁਪਹਿਰ ਤਿੰਨ ਨੌਜਵਾਨ ਨੰਦ ਭਵਨ ਪਹੁੰਚੇ, ਜਿਨ੍ਹਾਂ 'ਚੋਂ ਇਕ ਦੀ ਪਛਾਣ ਦਿੱਲੀ ਵਾਸੀ ਫੈਜ਼ਲ ਖਾਨ ਦੇ ਰੂਪ 'ਚ ਹੋਈ ਸੀ। ਉਸ ਨੇ ਸਾਰਿਆਂ ਨੂੰ ਦੱਸਿਆ ਸੀ ਕਿ ਉਹ ਵੀ ਪ੍ਰਸਿੱਧ ਕਵੀ ਰਸਖਾਨ ਦੇ ਸਾਮਾਨ ਭਗਵਾਨ ਕ੍ਰਿਸ਼ਨ 'ਚ ਸ਼ਰਧਾ ਰੱਖਦਾ ਹੈ ਅਤੇ ਉਸ ਕਾਰਨ ਬ੍ਰਜ ਚੌਰਾਸੀ ਕੋਸ ਦੀ ਯਾਤਰਾ ਕਰ ਰਿਹਾ ਹੈ। ਯਾਤਰਾ 'ਚ ਪੈਣ ਵਾਲੇ ਸਾਰੇ ਧਰਮ ਸਥਾਨਾਂ ਦੇ ਦਰਸ਼ਨ ਵੀ ਕਰ ਰਿਹਾ ਹੈ।
ਇਸ 'ਤੇ ਮੰਦਰ ਦੇ ਸੇਵਾ ਕਰਮੀ ਕਾਨਹਾ ਗੋਸਵਾਮੀ ਨੇ ਮੰਦਰ 'ਚ ਨਮਾਜ਼ ਪੜ੍ਹਨ ਵਾਲੇ ਫੈਜ਼ਲ ਖਾਨ ਅਤੇ ਮੁਹੰਮਦ ਚਾਂਦ ਅਤੇ ਉਨ੍ਹਾਂ ਨੂੰ ਆਪਣੇ ਨਾਲ ਮੰਦਰ ਲਿਜਾਉਣ ਵਾਲੇ ਨੀਲੇਸ਼ ਅਤੇ ਆਲੋਕ ਵਿਰੁੱਧ ਨਾਮਜ਼ਦ ਮੁਕੱਦਮਾ ਦਰਜ ਕਰਵਾਇਆ ਹੈ। ਥਾਣਾ ਇੰਚਾਰਜ ਆਜ਼ਾਦ ਪਾਲ ਸਿੰਘ ਅਨੁਸਾਰ ਚਾਰੇ ਵਿਅਕਤੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 153 (ਏ), 295 ਅਤੇ 505 ਦੇ ਅਧੀਨ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਸੀਮਾ ਪਾਰ ਤੋਂ ਅੱਤਵਾਦ 'ਤੇ ਬੋਲੇ ਵਿਦੇਸ਼ ਮੰਤਰੀ ਜੈਸ਼ੰਕਰ, ਭਾਰਤ ਨੂੰ ਇਕਜੁੱਟ ਹੋ ਕੇ ਕਰਨਾ ਹੋਵੇਗਾ ਮੁਕਾਬਲਾ
NEXT STORY