ਮੇਰਠ- ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਕਾਨੂੰਨ ਵਿਵਸਥਾ ਦੇ ਮੋਰਚੇ 'ਤੇ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋ ਰਹੀ ਹੈ। ਪ੍ਰਦੇਸ਼ ਮੁੜ 'ਜੰਗਲਰਾਜ' ਵੱਧ ਰਿਹਾ ਹੈ। 24 ਘੰਟਿਆਂ 'ਚ ਦੂਜੀ ਵਾਰਦਾਤ ਨਾਲ ਮੇਰਠ ਦਹਿਲ ਗਿਆ ਹੈ। ਮੇਰਠ 'ਚ ਬੁੱਧਵਾਰ ਸਵੇਰੇ ਸੈਰ ਕਰਨ ਲਈ ਨਿਕਲੇ ਜਿਮ ਦੇ ਇਕ ਕੋਚ ਦੀ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੌਰਾਲਾ ਪੁਲਸ ਨੇ ਦੱਸਿਆ ਕਿ ਮੇਰਠ ਦੇ ਦੌਰਾਲਾ ਥਾਣਾ ਖੇਤਰ 'ਚ ਜਿਮ ਦੇ ਕੋਚ ਪਰਵਿੰਦਰ ਦੌੜ ਲਗਾ ਰਹੇ ਸਨ, ਇਸ ਦੌਰਾਨ ਉੱਥੇ ਪਹੁੰਚੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੇ ਦੱਸਿਆ ਕਿ ਪਰਵਿੰਦਰ ਨੂੰ 5 ਗੋਲੀਆਂ ਲੱਗੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਉੱਥੇ ਦੌੜ ਲਗਾ ਰਹੇ ਹੋਰ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਫਰਾਰ ਹੋ ਗਏ।
ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪਹੁੰਚੀ ਪੁਲਸ, ਜ਼ਖਮੀ ਪਰਵਿੰਦਰ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਹਾਲੇ ਕਤਲ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਦੌਰਾਲਾ ਪੁਲਸ ਅਨੁਸਾਰ ਪਹਿਲੀ ਨਜ਼ਰ ਇਹ ਮਾਮਲਾ ਆਪਸੀ ਰੰਜਿਸ਼ ਦਾ ਲੱਗ ਰਿਹਾ ਹੈ, ਫਿਲਹਾਲ ਪਰਿਵਾਰ ਵਾਲਿਆਂ ਵਲੋਂ ਥਾਣੇ 'ਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
ਤੈਅ ਸਮੇਂ 'ਤੋ ਹੋਵੇਗੀ 'ਨੀਟ' ਪ੍ਰੀਖਿਆ, ਸੁਪਰੀਮ ਕੋਰਟ ਨੇ ਪਟੀਸ਼ਨ ਕੀਤੀ ਖਾਰਜ
NEXT STORY