ਗੋਪੇਸ਼ਵਰ— ਉੱਤਰਾਖੰਡ ’ਚ ਤਪੋਵਨ ਸੁਰੰਗ ਤੋਂ ਇਕ ਹੋਰ ਲਾਸ਼ ਬਰਾਮਦ ਹੋਈ ਹੈ, ਜਿਸ ਤੋਂ ਬਾਅਦ ਪਿਛਲੇ ਮਹੀਨੇ ਚਮੋਲੀ ਜ਼ਿਲ੍ਹੇ ’ਚ ਆਈ ਆਫ਼ਤ ’ਚ ਮਰਨ ਵਾਲਿਆਂ ਦੀ ਗਿਣਤੀ 74 ਹੋ ਗਈ ਹੈ। ਚਮੋਲੀ ਦੇ ਪੁਲਸ ਅਧਿਕਾਰੀ ਦਫ਼ਤਰ ਵਲੋਂ ਇੱਥੇ ਇਹ ਜਾਣਕਾਰੀ ਦਿੱਤੀ ਗਈ। ਬੁੱਧਵਾਰ ਦੇਰ ਸ਼ਾਮ ਐੱਨ. ਟੀ. ਪੀ. ਸੀ. ਦੀ ਨਿਰਮਾਣ ਅਧੀਨ ਤਪੋਵਨ-ਵਿਸ਼ਨੂੰਗਾਡ ਜਲ ਬਿਜਲੀ ਪ੍ਰਾਜੈਕਟ ਦੀ ਸੁਰੰਗ ਤੋਂ ਤਲਾਸ਼ ਅਤੇ ਬਚਾਅ ਦਲ ਨੂੰ ਇਕ ਹੋਰ ਲਾਸ਼ ਮਿਲੀ, ਜਿਸ ਤੋਂ ਬਾਅਦ ਲਾਸ਼ਾਂ ਦੀ ਗਿਣਤੀ 74 ਤੱਕ ਪਹੁੰਚ ਗਈ ਹੈ।
ਇਸ ਤੋਂ ਇਲਾਵਾ ਸੁਰੰਗ ਵਿਚੋਂ ਇਕ ਮਨੁੱਖੀ ਅੰਗ ਵੀ ਮਿਲਿਆ ਹੈ, ਜਿਸ ਨੂੰ ਮਿਲਾ ਕੇ ਹੁਣ ਤੱਕ ਆਫ਼ਤ ਪ੍ਰਭਾਵਿਤ ਖੇਤਰ ਤੋਂ 34 ਮਨੁੱਖੀ ਅੰਗ ਬਰਾਮਦ ਹੋ ਚੁੱਕੇ ਹਨ। ਇਨ੍ਹਾਂ ’ਚੋਂ 43 ਲਾਸ਼ਾਂ ਅਤੇ ਇਕ ਮਨੁੱਖੀ ਅੰਗ ਦੀ ਸ਼ਨਾਖ਼ਤ ਹੋਈ ਹੈ। ਜਿਨ੍ਹਾਂ ਲਾਸ਼ਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ, ਉਨ੍ਹਾਂ ਸਾਰੀਆਂ ਲਾਸ਼ਾਂ ਦਾ ਡੀ. ਐੱਨ. ਏ. ਸੁਰੱਖਿਅਤ ਕੀਤਾ ਗਿਆ ਹੈ। ਪੁਲਸ ਮੁਤਾਬਕ ਜੋਸ਼ੀਮੱਠ ਥਾਣੇ ਵਿਚ ਆਫ਼ਤ ’ਚ ਲਾਪਤਾ ਹੋਏ ਕੁੱਲ 205 ਲੋਕਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ।
ਜ਼ਿਕਰਯੋਗ ਹੈ ਕਿ ਚਮੋਲੀ ਵਿਚ ਰਿਸ਼ੀਗੰਗਾ ਨਦੀ ਵਿਚ 7 ਫਰਵਰੀ 2021 ਨੂੰ ਆਏ ਹੜ੍ਹ ਤੋਂ ਬਾਅਦ ਖੇਤਰ ਵਿਚ ਰਾਹਤ ਅਤੇ ਬਚਾਅ ਕੰਮ ਲਗਾਤਾਰ ਜਾਰੀ ਹੈ। ਰਿਸ਼ੀਗੰਗਾ ਨਦੀ ਵਿਚ ਅਚਾਨਕ ਆਏ ਹੜ੍ਹ ਵਿਚ ਐੱਨ. ਟੀ. ਪੀ. ਸੀ. ਦੇ ਨਿਰਮਾਣ ਅਧੀਨ ਪ੍ਰਾਜੈਕਟ ਨੂੰ ਭਾਰੀ ਨੁਕਸਾਨ ਪੁੱਜਾ, ਇਸ ਤੋਂ ਇਲਾਵਾ ਰੈਣੀ ਵਿਚ ਸਥਿਤ ਰਿਸ਼ੀਗੰਗਾ ਜਲ ਬਿਜਲੀ ਪ੍ਰਾਜੈਕਟ ਵੀ ਸੈਲਾਬ ਤੋਂ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ।
ਸਭ ਫੜ੍ਹੇ ਜਾਣਗੇ! ਸੋਸ਼ਲ ਮੀਡੀਆ ’ਤੇ ਫਰਜ਼ੀ ਅਕਾਊਂਟ ਵਾਲਿਆਂ ਦੀ ਹੁਣ ਖ਼ੈਰ ਨਹੀਂ
NEXT STORY