ਚਮੋਲੀ— ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ 7 ਫਰਵਰੀ ਨੂੰ ਗਲੇਸ਼ੀਅਰ ਟੁੱਟਣ ਕਾਰਨ ਆਈ ਆਫ਼ਤ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 50 ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਬਚਾਅ ਮੁਹਿੰਮ ਜਾਰੀ ਹੈ। ਐਤਵਾਰ ਯਾਨੀ ਕਿ ਅੱਜ ਬਚਾਅ ਮੁਹਿੰਮ ਦੌਰਾਨ ਤਪੋਵਨ ਸੁਰੰਗ ਤੋਂ 12 ਹੋਰ ਲਾਸ਼ਾਂ ਬਰਾਮਦ ਹੋਈਆਂ ਹਨ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ ਹੈ। ਤਪੋਵਨ ਸੁਰੰਗ ’ਚ ਫਸੇ ਲੋਕਾਂ ਨੂੰ ਕੱਢਣ ਲਈ ਪਿਛਲੇ ਇਕ ਹਫ਼ਤੇ ਤੋਂ ਫ਼ੌਜ, ਰਾਸ਼ਟਰੀ ਆਫ਼ਤ ਮੋਚਨ ਬਲ ਅਤੇ ਭਾਰਤ-ਤਿੱਬਤ ਸਰਹੱਦ ਪੁਲਸ ਦੀ ਸਾਂਝੀ ਮੁਹਿੰਮ ਜੰਗੀ ਪੱਧਰ ’ਤੇ ਚੱਲ ਰਹੀ ਹੈ।
ਓਧਰ ਚਮੋਲੀ ਦੀ ਜ਼ਿਲ੍ਹਾ ਅਧਿਕਾਰੀ ਸਵਾਤੀ ਐੱਸ. ਭਦੌਰੀਆ ਨੇ ਦੱਸਿਆ ਕਿ ਐੱਨ. ਟੀ. ਪੀ. ਸੀ. ਸੁਰੰਗ ’ਚ ਖੋਦਾਈ ਦਾ ਕੰਮ 136 ਮੀਟਰ ਤੱਕ ਹੋ ਗਿਆ ਹੈ। ਲਾਪਤਾ 204 ਲੋਕਾਂ ’ਚੋਂ 38 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ, ਜਦਕਿ 2 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ। ਰਾਹਤ ਕੰਮ ਜਾਰੀ ਹੈ। 12 ਲਾਸ਼ਾਂ ਮਿਲਣ ਮਗਰੋਂ ਇਹ ਅੰਕੜਾ ਹੁਣ 50 ਹੋ ਗਿਆ ਹੈ।
ਸੁਰੰਗ ਵਿਚ ਮਲਬਾ ਅਤੇ ਚਿੱਕੜ ਸਾਫ ਕਰਨ ਦਾ ਕੰਮ ਅਜੇ ਵੀ ਜਾਰੀ ਹੈ। ਕੁਝ ਲੋਕਾਂ ਦੇ ਸੁਰੰਗ ਵਿਚ ਅਜੇ ਵੀ ਫਸੇ ਹੋਣ ਦਾ ਖ਼ਦਸ਼ਾ ਹੈ। ਚਮੋਲੀ ਜ਼ਿਲ੍ਹੇ ਵਿਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ।
ਕਈ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਹੈ, ਜਿਸ ਤੋਂ ਬਾਅਦ ਆਈ. ਟੀ. ਬੀ. ਪੀ. ਨੇ ਉੱਥੇ ਰਾਹਤ ਕੈਂਪ ਲਾਏ ਹਨ ਅਤੇ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਧੌਲੀਗੰਗਾ ਅਤੇ ਰਿਸ਼ੀਗੰਗਾ ਨਦੀਆਂ ਦੇ ਸੰਗਮ ’ਤੇ ਵਸਿਆ ਰੈਣੀ ਪਿੰਡ ਨਵੇਂ ਸਿਰਿਓਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀ ਜੱਦੋ-ਜਹਿਦ ਕਰ ਰਿਹਾ ਹੈ। ਰੈਣੀ ਪਿੰਡ ’ਚ ਰਿਸ਼ੀਗੰਗਾ ਨਦੀ ਤੋਂ ਨਿਕਲੀ ਨਵੀਂ ਝੀਲ ਫਿਰ ਤੋਂ ਆਫ਼ਤ ਦਾ ਖ਼ਦਸ਼ਾ ਖੜ੍ਹੀ ਕਰ ਰਹੀ ਹੈ। 14 ਹਜ਼ਾਰ ਫੁੱਟ ’ਤੇ ਇਹ ਝੀਲ 400 ਮੀਟਰ ਲੰਬੀ ਹੈ। ਰੈਣੀ ਪਿੰਡ ’ਚ ਜ਼ਿੰਦਗੀ ਨੂੰ ਪਟੜੀ ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।
ਇਸ ਦੇ ਤਹਿਤ ਬੀ. ਆਰ. ਓ. ਇਕ ਨਵੇਂ ਪੁੱਲ ਦਾ ਨਿਰਮਾਣ ਕਰ ਰਿਹਾ ਹੈ। ਆਫ਼ਤ ਕਾਰਨ 13.2 ਮੈਗਾਵਾਟ ਰਿਸ਼ੀਗੰਗਾ ਜਲ ਬਿਜਲੀ ਪ੍ਰਾਜੈਕਟ ਪੂਰੀ ਤਰ੍ਹਾਂ ਤਬਾਹ ਹੋ ਗਿਆ, ਜਦਕਿ ਤਪੋਵਨ-ਵਿਸ਼ਣੂਗਾਡ ਨੂੰ ਭਾਰੀ ਨੁਕਸਾਨ ਪੁੱਜਾ।
ਹੁਣ ਲੱਖਾ ਸਿਧਾਣਾ ਦੀ ਭਾਲ ’ਚ ਪੁਲਸ, ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ
NEXT STORY