ਨੈਨੀਤਾਲ- ਮੌਜੂਦਾ ਸਮੇਂ 'ਚ ਔਰਤ ਅਤੇ ਪੁਰਸ਼ ਸਾਥੀ ਦਰਮਿਆਨ ਮਤਭੇਦ ਪੈਦਾ ਹੋਣ 'ਤੇ ਔਰਤਾਂ ਵਲੋਂ IPC ਦੀ ਧਾਰਾ-376 ਤਹਿਤ ਬਲਾਤਕਾਰ ਲਈ ਦਿੱਤੀ ਜਾਣ ਵਾਲੀ ਸਜ਼ਾ ਦੇ ਕਾਨੂੰਨ ਯਾਨੀ ਕਿ ਐਂਟੀ ਰੇਪ ਲਾਅ ਦਾ ਇਕ ਹਥਿਆਰ ਵਜੋਂ ਦੁਰਵਰਤੋਂ ਕੀਤਾ ਜਾ ਰਿਹਾ ਹੈ। ਇਹ ਟਿੱਪਣੀ ਉੱਤਰਾਖੰਡ ਹਾਈ ਕੋਰਟ ਵਲੋਂ ਕੀਤੀ ਗਈ। ਜਸਟਿਸ ਸ਼ਰਦ ਕੁਮਾਰ ਸ਼ਰਮਾ ਦੀ ਸਿੰਗਲ ਬੈਂਚ ਨੇ ਇਹ ਟਿੱਪਣੀ ਇਕ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ। ਇਸ ਮਾਮਲੇ 'ਚ ਇਕ ਔਰਤ ਨੇ ਆਪਣੇ ਸਾਬਕਾ ਸਾਥੀ ਵਲੋਂ ਉਸ ਨਾਲ ਵਿਆਹ ਤੋਂ ਇਨਕਾਰ ਕਰਨ ਮਗਰੋਂ ਉਸ 'ਤੇ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ- 5 ਘੰਟਿਆਂ ਦੀ ਸਖ਼ਤ ਮੁਸ਼ੱਕਤ ਮਗਰੋਂ ਬੋਰਵੈੱਲ 'ਚੋਂ ਕੱਢਿਆ ਗਿਆ 3 ਸਾਲਾ 'ਸ਼ਿਵਮ'
ਹਾਲਾਂਕਿ ਸੁਪਰੀਮ ਕੋਰਟ ਨੇ ਵਾਰ-ਵਾਰ ਇਸ ਗੱਲ ਨੂੰ ਦੋਹਰਾਇਆ ਹੈ ਕਿ ਇਕ ਪੱਖ ਦੇ ਵਿਆਹ ਤੋਂ ਮੁਕਰ ਜਾਣ ਦੀ ਸਥਿਤੀ 'ਚ ਬਾਲਗਾਂ ਵਿਚਾਲੇ ਆਪਸੀ ਸਹਿਮਤੀ ਨਾਲ ਬਣਾਏ ਗਏ ਸਰੀਰਕ ਸਬੰਧ ਨੂੰ ਬਲਾਤਕਾਰ ਕਰਾਰ ਨਹੀਂ ਦਿੱਤਾ ਜਾ ਸਕਦਾ। ਉੱਤਰਾਖੰਡ ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਔਰਤਾਂ ਮਤਭੇਦ ਪੈਦਾ ਹੋਣ ਕਾਰਨ IPC ਦੀ ਧਾਰਾ-376 ਦੀ ਦੁਰਵਰਤੋਂ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਮਣੀਪੁਰ ਦੀ ਘਟਨਾ 'ਤੇ PM ਮੋਦੀ ਬੋਲੇ- ਗੁੱਸੇ ਨਾਲ ਭਰਿਆ ਮੇਰਾ ਦਿਲ, ਦੇਸ਼ ਵਾਸੀਆਂ ਨੂੰ ਸ਼ਰਮਸਾਰ ਹੋਣਾ ਪਿਆ
ਔਰਤ ਨੇ 30 ਜੂਨ 2020 ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਦੋਸ਼ੀ 2005 ਤੋਂ ਉਸ ਨਾਲ ਸਹਿਮਤੀ ਨਾਲ ਯੌਨ ਸਬੰਧ ਬਣਾ ਰਿਹਾ ਸੀ। ਉਸ ਨੇ ਕਿਹਾ ਕਿ ਦੋਹਾਂ ਨੇ ਇਕ-ਦੂਜੇ ਨੂੰ ਵਾਅਦਾ ਕੀਤਾ ਸੀ ਕਿ ਜਿਵੇਂ ਹੀ ਉਨ੍ਹਾਂ 'ਚੋਂ ਕਿਸੇ ਇਕ ਨੂੰ ਨੌਕਰੀ ਮਿਲੇਗੀ, ਉਹ ਵਿਆਹ ਕਰ ਲੈਣਗੇ ਪਰ ਬਾਅਦ ਵਿਚ ਦੋਸ਼ੀ ਨੇ ਦੂਜੀ ਔਰਤ ਨਾਲ ਵਿਆਹ ਕਰ ਲਿਆ ਅਤੇ ਉਸ ਤੋਂ ਬਾਅਦ ਵੀ ਉਨ੍ਹਾਂ ਦਾ ਰਿਸ਼ਤਾ ਜਾਰੀ ਰਿਹਾ, ਅਜਿਹਾ ਦਾਅਵਾ ਕੀਤਾ ਗਿਆ। ਹਾਈ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਕਿ ਔਰਤ ਜਾਣਦੀ ਸੀ ਕਿ ਜਿਸ ਸਾਥੀ ਨਾਲ ਉਹ ਰਿਸ਼ਤੇ 'ਚ ਹੈ, ਉਹ ਪਹਿਲਾਂ ਤੋਂ ਹੀ ਵਿਆਹਿਆ ਹੈ, ਫਿਰ ਵੀ ਆਪਣੀ ਇੱਛਾ ਨਾਲ ਰਿਸ਼ਤਾ ਜਾਰੀ ਰੱਖਿਆ। ਅਜਿਹੀ ਸਥਿਤੀ ਵਿਚ ਸਹਿਮਤੀ ਖ਼ੁਦ ਹੀ ਲਾਗੂ ਹੋ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਿਆਣਾ ਦੇ 16 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਯਮੁਨਾ ਹੋਰ ਤਬਾਹੀ ਮਚਾਉਣ ਲਈ ਤਿਆਰ
NEXT STORY