ਪਿਥੌਰਾਗੜ੍ਹ (ਭਾਸ਼ਾ)- ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ 'ਚ ਸਥਿਤ ਪ੍ਰਸਿੱਧ ਧਾਰਮਿਕ ਸੈਰ-ਸਪਾਟਾ ਸਥਾਨਾਂ ਆਦਿ ਕੈਲਾਸ਼ ਅਤੇ ਓਮ ਪਰਬਤ ਲਈ ਸੋਮਵਾਰ ਨੂੰ ਹੈਲੀਕਾਪਟਰ ਸੇਵਾ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਇਸ ਹੈਲੀਕਾਪਟਰ ਸੇਵਾ ਦੀ ਸ਼ੁਰੂਆਤ ਪਿਥੌਰਾਗੜ੍ਹ ਦੇ ਸੰਯੁਕਤ ਮੈਜਿਸਟ੍ਰੇਟ ਆਸ਼ੀਸ਼ ਮਿਸ਼ਰਾ ਨੇ ਨੈਨੀ ਸੈਂਣੀ ਹਵਾਈ ਅੱਡੇ ਤੋਂ ਕੀਤੀ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਸਰਕਾਰ ਦੀ ਹੈਲੀ ਦਰਸ਼ਨ ਯੋਜਨਾ ਦੇ ਅਧੀਨ ਐੱਮ.ਆਈ.-17 ਹੈਲੀਕਾਪਟਰ ਸ਼ਰਧਾਲੂਆਂ ਨੂੰ ਹਵਾਈ ਅੱਡੇ ਤੋਂ ਵਿਆਸ ਘਾਟੀ ਖੇਤਰ 'ਚ ਆਦਿ ਕੈਲਾਸ਼ ਅਤੇ ਓਮ ਪਰਬਤ ਤੱਕ ਲੈ ਜਾਵੇਗਾ ਅਤੇ ਚੋਟੀਆਂ ਦੇ ਉੱਪਰ ਕੁਝ ਦੇਰ ਚੱਕਰ ਲਗਾਉਣ ਤੋਂ ਬਾਅਦ ਵਾਪਸ ਹਵਾਈ ਅੱਡੇ ਪਹੁੰਚਾਏਗਾ।
ਪਿਥੌਰਾਗੜ੍ਹ ਦੇ ਜ਼ਿਲ੍ਹਾ ਸੈਰ-ਸਪਾਟਾ ਅਧਿਕਾਰੀ ਕੀਰਤੀਚੰਦਰ ਆਰੀਆ ਨੇ ਦੱਸਿਆ ਕਿ ਸਕਾਈ ਵਨ ਏਅਰਵੇਜ਼ ਵਲੋਂ ਸੰਚਾਲਤ 2 ਘੰਟੇ ਦੇ ਇਸ ਦੌਰੇ ਦੀ ਲਾਗਤ ਪ੍ਰਤੀ ਵਿਅਕਤੀ 40 ਹਜ਼ਾਰ ਰੁਪਏ ਹੋਵੇਗੀ ਅਤੇ ਇਸ 'ਤੇ ਜੀ.ਐੱਸ.ਟੀ. ਵੱਖ ਤੋਂ ਦੇਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਆਦਿ ਕੈਲਾਸ਼ ਅਤੇ ਓਮ ਪਰਬਤ ਦੀ ਇਸ ਉਦਘਾਟਨ ਉਡਾਣ 'ਚ 16 ਸ਼ਰਧਾਲੂਆਂ ਨੇ ਯਾਤਰਾ ਕੀਤੀ। ਫਿਲਹਾਲ ਇਸ ਯੋਜਨਾ ਨੂੰ ਪ੍ਰਯੋਗ ਵਜੋਂ ਚਲਾਇਆ ਜਾ ਰਿਹਾ ਹੈ। ਆਰੀਆ ਨੇ ਕਿਹਾ,''ਜੇਕਰ ਇਹ ਪ੍ਰਯੋਗ ਸਫ਼ਲ ਹੋਇਆ ਤਾਂ ਅਗਲੇ ਮਹੀਨੇ ਤੋਂ ਇਹ ਉਡਾਣ ਸ਼ਰਧਾਲੂਆਂ ਨੂੰ ਹਫ਼ਤੇ 'ਚ 5 ਦਿਨ ਉਪਲੱਬਧ ਰਹੇਗੀ।'' ਮਿਸ਼ਰਾ ਨੇ ਦੱਸਿਆ ਕਿ ਇਹ ਯੋਜਨਾ ਰਾਜ ਲਈ ਇਕ ਉਪਲੱਬਧੀ ਹੈ ਅਤੇ ਇਸ ਨਾਲ ਆਦਿ ਕੈਲਾਸ਼ ਖੇਤਰ ਨੂੰ ਉਤਸ਼ਾਹ ਦੇਣ 'ਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਕਤੂਬਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਦਿ ਕੈਲਾਸ਼ ਦਾ ਦਰਸ਼ਨ ਕੀਤੇ ਜਾਣ ਨਾਲ ਸੈਲਾਨੀਆਂ ਅਤੇ ਸ਼ਰਧਾਲੂਆਂ 'ਚ ਇਨ੍ਹਾਂ ਧਾਰਮਿਕ ਸੈਰ-ਸਪਾਟਾ ਸਥਾਨਾਂ ਦੀ ਲੋਕਪ੍ਰਿਯਤਾ 'ਚ ਜ਼ਬਰਦਸਤ ਵਾਧਾ ਹੋਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੱਚਿਆਂ ਨਾਲ ਖਾਣਾ ਖਾ ਰਹੀ ਸੀ ਔਰਤ, ਅਚਾਨਕ ਹੋਈ ਬੇਹੋਸ਼ ਫਿਰ ਮੌਤ ਨੇ ਲਾਇਆ ਗਲ਼
NEXT STORY