ਲਖਨਊ- ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਸੰਬੰਧਤ ਸਾਰੇ ਵਿਦਿਆਰਥੀਆਂ ਦਾ ਕੋਵਿਡ ਰੋਕੂ ਟੀਕਾਕਰਨ ਹੋਣ ਤੋਂ ਬਾਅਦ ਹੀ ਸੈਕੰਡਰੀ ਸਿੱਖਿਆ ਪ੍ਰੀਸ਼ਦ ਉੱਤਰ ਪ੍ਰਦੇਸ਼ (ਯੂਪੀ ਬੋਰਡ) ਦੀਆਂ ਪ੍ਰੀਖਿਆਵਾਂ ਕਰਵਾਉਣ ਦੀ ਮੰਗ ਦੋਹਰਾਈ ਹੈ। ਅਖਿਲੇਸ਼ ਨੇ ਮੰਗਲਵਾਰ ਨੂੰ ਯੂ.ਪੀ. ਬੋਰਡ ਦੀ ਹਾਈ ਸਕੂਲ ਅਤੇ ਇੰਟਰਮੀਡੀਏਟ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਇਕ ਵਾਰ ਮੁੜ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇਕ ਟਵੀਟ ਕਰ ਕੇ ਕਿਹਾ,''ਪਹਿਲੇ ਟੀਕਾ, ਫਿਰ ਪ੍ਰੀਖਿਆ।'' ਇਸ ਤੋਂ ਪਹਿਲਾਂ ਵੀ ਉਹ ਪ੍ਰਦੇਸ਼ ਦੀ ਯੋਗੀ ਆਦਿੱਤਿਯਨਾਥ ਸਰਕਾਰ ਤੋਂ ਮੰਗ ਕਰ ਚੁਕੇ ਹਨ ਕਿ ਪਹਿਲਾਂ ਯੂ.ਪੀ. ਬੋਰਡ ਦੇ ਸਾਰੇ ਵਿਦਿਆਰਥੀਆਂ ਨੂੰ ਟੀਕਾ ਲਗਾਇਆ ਜਾਵੇ, ਉਸ ਦੇ ਬਾਅਦ ਹੀ ਪ੍ਰੀਖਿਆ ਦੀ ਗੱਲ ਕੀਤੀ ਜਾਵੇ।
ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਮੁਲਤਵੀ ਕੀਤੀ ਗਈ ਹੈ ਇਸ ਸਾਲ ਦੀ ਉੱਤਰ ਪ੍ਰਦੇਸ਼ ਬੋਰਡ ਪ੍ਰੀਖਿਆ ਦੇ ਆਯੋਜਨ ਨੂੰ ਲੈ ਕੇ ਰਾਜ ਸਰਕਾਰ ਹੁਣ ਤੱਕ ਕੋਈ ਫ਼ੈਸਲਾ ਨਹੀਂ ਲੈ ਸਕੀ ਹੈ। ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਅਤੇ ਸੈਕੰਡਰੀ ਅਤੇ ਉੱਚ ਸਿੱਖਿਆ ਮੰਤਰੀ ਦਿਨੇਸ਼ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਿਸ ਤਾਰੀਖ਼ ਨੂੰ ਬੋਰਡ ਪ੍ਰੀਖਿਆ ਦੇ ਆਯੋਜਨ ਦਾ ਸੁਝਾਅ ਮਿਲੇਗਾ, ਉਸ ਤਾਰੀਖ਼ 'ਤੇ ਪ੍ਰੀਖਿਆ ਕਰਵਾ ਕੇ ਇਕ ਮਹੀਨੇ 'ਚ ਨਤੀਜੇ ਐਲਾਨ ਕਰ ਦਿੱਤੇ ਜਾਣਗੇ। ਉਨ੍ਹਾਂ ਅਨੁਸਾਰ, ਫ਼ਿਲਹਾਲ ਪ੍ਰੀਖਿਆ ਦੀ ਤਿਆਰੀ ਪੂਰੀ ਹੋ ਚੁਕੀ ਹੈ।
18 ਸੂਬਿਆਂ ’ਚ ਫੈਲਿਆ ‘ਬਲੈਕ ਫੰਗਸ’, ਇਨ੍ਹਾਂ ਦੋ ਸੂਬਿਆਂ ’ਚ ਸਭ ਤੋਂ ਵਧੇਰੇ ਮਾਮਲੇ
NEXT STORY